ਪਾਕਿ ਦੇ ਪਹਿਲੇ ਰਾਸ਼ਟਰਪਤੀ ਦੇ ਬੇਟੇ ਹੁਮਾਯੂੰ ਮਿਰਜ਼ਾ ਦਾ ਦੇਹਾਂਤ, ਅਮਰੀਕਾ 'ਚ ਲਿਆ ਆਖਰੀ ਸਾਹ

06/14/2021 3:57:24 PM

ਵਾਸ਼ਿੰਗਟਨ (ਬਿਊਰੋ): ਪਾਕਿਸਤਾਨ ਦੇ ਪਹਿਲੇ ਰਾਸ਼ਟਰਪਤੀ ਇਸਕੰਦਰ ਅਲੀ ਮਿਰਜ਼ਾ ਦੇ ਬੇਟੇ ਹੁਮਾਯੂੰ ਮਿਰਜ਼ਾ ਦਾ ਦੇਹਾਂਤ ਹੋ ਗਿਆ। 93 ਸਾਲਾ ਹੁਮਾਯੂੰ ਮਿਰਜ਼ਾ ਨੇ 12-13 ਜੂਨ ਦੀ ਰਾਤ ਮੈਰੀਲੈਂਡ ਦੇ ਬੇਥੇਸਡਾ ਸਥਿਤ ਆਪਣੇ ਘਰ ਵਿਚ ਆਖਰੀ ਸਾਹ ਲਿਆ। ਡਾਨ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਪਹਿਲੇ ਰਾਸ਼ਟਰਪਤੀ ਇਸਕੰਦਰ ਮਿਰਜ਼ਾ ਦੇ ਇਕਲੌਤੇ ਪੁੱਤਰ ਦਾ ਐਤਵਾਰ ਨੂੰ ਵਾਸ਼ਿੰਗਟਨ ਵਿਚ ਦੇਹਾਂਤ ਹੋ ਗਿਆ। ਉਹਨਾਂ ਦਾ ਜਨਮ 9 ਦਸੰਬਰ, 1928 ਨੂੰ ਭਾਰਤ ਦੇ ਪੁਣੇ ਸ਼ਹਿਰ ਵਿਚ ਹੋਇਆ ਸੀ। ਅਮਰੀਕਾ ਜਾਣ ਤੋਂ ਪਹਿਲਾਂ ਹੁਮਾਯੂੰ ਮਿਰਜ਼ਾ ਨੇ ਦੇਹਰਾਦੂਨ ਦੇ ਦੂਨ ਸਕੂਲ ਤੋਂ ਸਿੱਖਿਆ ਹਾਸਲ ਕੀਤੀ। ਉਸ ਮਗਰੋਂ ਹਾਵਰਡ ਯੂਨੀਵਰਸਿਟੀ ਤੋਂ ਉਹਨਾਂ ਨੇ ਐੱਮ.ਬੀ.ਏ. ਦੀ ਪੜ੍ਹਾਈ ਪੂਰੀ ਕੀਤੀ।

ਲਿਖੀਆ ਦੋ ਕਿਤਾਬਾਂ
ਹੁਮਾਯੂੰ ਮਿਰਜ਼ਾ ਇਸਕੰਦਰ ਮਿਰਜ਼ਾ ਅਤੇ ਉਹਨਾਂ ਦੀ ਪਹਿਲੀ ਪਤਨੀ ਰਿਫਾਤ ਬੇਗਮ ਦੇ ਛੇ ਬੱਚਿਆਂ ਵਿਚੋਂ ਦੂਜੇ ਬੱਚੇ ਸਨ। ਹੁਮਾਯੂੰ ਮਿਰਜ਼ਾ ਨੇ ਦੋ ਕਿਤਾਬਾਂ ਲਿਖੀਆਂ। ਉਹ 1988 ਵਿਚ ਵਿਸ਼ਵ ਬੈਂਕ ਵਿਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਉਹਨਾਂ ਦੀ ਆਤਮਕਥਾ 'ਫਰੋਮ ਪਲਾਸੀ ਟੂ ਪਾਕਿਸਤਾਨ, ਦੀ ਫੈਮਿਲੀ ਹਿਸਟਰੀ ਆਫ ਇਸਕੰਦਰ ਮਿਰਜ਼ਾ' ਅਤੇ 'ਸਨ ਆਫ ਏ ਪ੍ਰੈਸੀਡੈਂਟ ਐਂਡ ਵਾਰਿਸ ਟੂ ਏ ਥ੍ਰੋਨ' ਹੈ।

ਪੜ੍ਹੋ ਇਹ ਅਹਿਮ ਖਬਰ- ਹੱਜ ਯਾਤਰਾ ਲਈ 'ਰਜਿਸਟ੍ਰੇਸ਼ਨ' ਸ਼ੁਰੂ, ਪੈਕੇਜ ਸੰਬੰਧੀ ਜਾਰੀ ਕੀਤੇ ਗਏ ਇਹ ਨਿਯਮ

ਜਾਣੋ ਇਸਕੰਦਰ ਮਿਰਜ਼ਾ ਦੇ ਬਾਰੇ ਵਿਚ
ਪਾਕਿਸਤਾਨ ਦੇ ਰੱਖਿਆ ਸਕੱਤਰ, ਗਵਰਨਰ ਜਨਰਲ ਅਤੇ ਰਾਸ਼ਟਰਪਤੀ ਰਹੇ ਇਸਕੰਦਰ ਮਿਰਜ਼ਾ, ਬੰਗਾਲ ਦੇ ਨਵਾਬ ਸਿਰਾਜੁਦੌਲਾ ਦੇ ਸੈਨਾਪਤੀ ਮੀਰ ਜ਼ਾਫਰ ਦੇ ਪੜਪੋਤੇ ਸਨ। ਉੱਥੇ ਮੀਰ ਜ਼ਾਫਰ ਜਿਹਨਾਂ ਨੇ 1757 ਵਿਚ ਪਲਾਸੀ ਦੀ ਲੜਾਈ ਵਿਚ ਆਪਣੇ ਨਵਾਬ ਨੂੰ ਹਰਾਉਣ ਅਤੇ ਅੰਗਰੇਜ਼ਾਂ ਨੂੰ ਜਿਤਾਉਣ ਲਈ ਗੱਦਾਰੀ ਕੀਤੀ ਸੀ ਦੇ ਬਾਰੇ ਅੱਲਾਮਾ ਇਕਬਾਲ ਨੇ ਕਿਹਾ ਸੀ- 'ਜ਼ਫਰ ਅੱਜ ਬੰਗਾਲ ਨੂੰ ਸਾਦਿਕ ਅਜ ਦਕਨ ਨੰਗ ਆਦਮ, ਨੰਗ ਦੀ, ਨੰਗ ਵਤਨ'।
 


Vandana

Content Editor

Related News