ਜਾਪਾਨ ਦੀਆਂ ਸੜਕਾਂ ''ਤੇ ਦਿਖਿਆ ਕੁੱਝ ਅਜਿਹਾ ਕਿ ਲੱਗ ਗਈ ਭੀੜ (ਤਸਵੀਰਾਂ)

Tuesday, Aug 29, 2017 - 09:23 AM (IST)

ਜਾਪਾਨ—ਇੱਥੋਂ ਦੀ ਫੈਸ਼ਨ ਦੀ ਦੁਨੀਆ 'ਚ 'ਜਿਊਦੀ ਜਾਗਦੀ ਡਾਲ' ਭਾਵ ਹਿਊਮਨ ਡਾਲ ਬਣਨ ਦਾ ਫੈਸ਼ਨ ਟਰੈਂਡ ਕਰ ਰਿਹਾ ਹੈ। ਇਸ ਡਾਲ ਸੂਟ 'ਚ ਹਰ ਕੋਈ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ। 23 ਸਾਲਾ ਫੈਸ਼ਨ ਡਿਜ਼ਾਇਨਰ ਹਿਤੋਮੀ ਕੋਮਾਕੀ ਨੇ ਦੱਸਿਆ ਕਿ ਹਰ ਕੋਈ ਇਸ ਨੂੰ ਪਸੰਦ ਕਰ ਰਿਹਾ ਹੈ। ਹਿਤੋਮੀ ਨੇ ਇਸ ਦੇ ਨਾਲ ਹੀ ਇਕ ਡਾਲ ਮਾਸਕ ਵੀ ਤਿਆਰ ਕੀਤਾ ਹੈ ਜਿਸ 'ਤੇ ਵਿੱਗ ਲੱਗਾ ਹੁੰਦਾ ਹੈ। ਜਦ ਕੋਈ ਵੀ ਕੁੜੀ ਇਹ ਪੋਸ਼ਾਕ ਪਾ ਕੇ ਤੇ ਮੇਕਅੱਪ ਕਰਕੇ ਸੜਕ 'ਤੇ ਚੱਲਦੀ ਹੈ ਤਾਂ ਲੋਕ ਹੈਰਾਨ ਹੋ ਜਾਂਦੇ ਹਨ ਕਿ ਇਹ ਡਾਲ ਕਿਵੇਂ ਤੁਰ ਰਹੀ ਹੈ।

PunjabKesari

ਉਸ ਦੇ ਸਰੀਰ ਦੇ ਜੋੜਾਂ ਭਾਵ ਗੋਡਿਆਂ ਅਤੇ ਕੂਹਣੀਆਂ 'ਤੇ ਵੀ ਡਾਲ ਦੇ ਸਰੀਰ ਵਰਗੇ ਨਿਸ਼ਾਨ ਬਣਾ ਦਿੱਤੇ ਜਾਂਦੇ ਹਨ।

PunjabKesari

ਉਂਝ ਕਈ ਲੋਕ ਇਸ ਪੋਸ਼ਾਕ ਨੂੰ ਖਾਸ ਪਾਰਟੀਆਂ 'ਤੇ ਵੀ ਪਾ ਚੁੱਕੇ ਹਨ ਪਰ ਜਦ ਇਕ ਕੁੜੀ ਇਸ ਪੋਸ਼ਾਕ ਨੂੰ ਪਾ ਕੇ ਸੜਕ 'ਤੇ ਉੱਤਰੀ ਤਾਂ ਹਰ ਕੋਈ ਇਸ ਨੂੰ ਹੈਰਾਨੀ ਨਾਲ ਦੇਖਦਾ ਰਹਿ ਗਿਆ। ਲੋਕਾਂ ਨੂੰ ਆਪਣੇ ਕੰਮ ਭੁੱਲ ਗਏ ਅਤੇ ਕਈਆਂ ਨੂੰ ਤਾਂ ਲੱਗਾ ਕਿ ਸੱਚ-ਮੁੱਚ ਕੋਈ ਡਾਲ ਹੀ ਤੁਰ ਪਈ ਹੋਵੇ।


Related News