ਚੀਨ ''ਚ 1986 ਤੋਂ ਬਾਅਦ ਵਿਆਹਾਂ ਦੀ ਗਿਣਤੀ ''ਚ ਵੱਡੀ ਗਿਰਾਵਟ

Thursday, Sep 01, 2022 - 06:01 PM (IST)

ਚੀਨ ''ਚ 1986 ਤੋਂ ਬਾਅਦ ਵਿਆਹਾਂ ਦੀ ਗਿਣਤੀ ''ਚ ਵੱਡੀ ਗਿਰਾਵਟ

ਬੀਜਿੰਗ (ਭਾਸ਼ਾ)- ਚੀਨ ਵਿੱਚ 2021 ਵਿੱਚ 80 ਲੱਖ ਤੋਂ ਵੀ ਘੱਟ ਜੋੜਿਆਂ ਨੇ ਵਿਆਹ ਲਈ ਰਜਿਸਟਰ ਕੀਤਾ, ਜੋ ਕਿ ਪਿਛਲੇ 36 ਸਾਲਾਂ ਵਿੱਚ ਸਭ ਤੋਂ ਘੱਟ ਗਿਣਤੀ ਹੈ। ਇਹ ਜਾਣਕਾਰੀ ਸਰਕਾਰੀ ਅੰਕੜਿਆਂ ਤੋਂ ਸਾਹਮਣੇ ਆਈ ਹੈ। ਇਸ ਰਿਪੋਰਟ ਨੇ ਚੀਨ ਵਿੱਚ ਘਟਦੀ ਜਨਮ ਦਰ ਅਤੇ ਆਬਾਦੀ ਵਿੱਚ ਗਿਰਾਵਟ ਨੂੰ ਲੈ ਕੇ ਚਿੰਤਾ ਜਤਾਈ ਹੈ। ਸਿਵਲ ਅਫੇਅਰਜ਼ ਦੇ ਵਿਕਾਸ 'ਤੇ 2021 ਦੀ ਤਾਜ਼ਾ ਅੰਕੜਾ ਰਿਪੋਰਟ ਦੇ ਅਨੁਸਾਰ ਪਿਛਲੇ ਸਾਲ ਪੂਰੇ ਚੀਨ ਵਿੱਚ ਸਿਰਫ 70.64 ਲੱਖ ਜੋੜਿਆਂ ਨੇ ਵਿਆਹ ਲਈ ਰਜਿਸਟਰ ਕੀਤਾ, ਜੋ ਕਿ 1986 ਤੋਂ ਬਾਅਦ ਸਭ ਤੋਂ ਘੱਟ ਗਿਣਤੀ ਰਹੀ। 

ਰਿਪੋਰਟ ਮੁਤਾਬਕ 2020 ਦੇ ਮੁਕਾਬਲੇ 2021 'ਚ ਵਿਆਹ ਕਰਵਾਉਣ ਵਾਲੇ ਜੋੜਿਆਂ ਦੀ ਗਿਣਤੀ 6.1 ਫੀਸਦੀ ਘੱਟ ਰਹੀ। ਅੰਕੜੇ ਦੱਸਦੇ ਹਨ ਕਿ ਵਿਆਹਾਂ ਦੀ ਗਿਣਤੀ ਵਿੱਚ ਲਗਾਤਾਰ ਅੱਠਵੇਂ ਸਾਲ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਸਾਲ ਵਿਆਹੁਤਾ ਆਬਾਦੀ ਵਿੱਚ 25 ਤੋਂ 29 ਸਾਲ ਦੀ ਉਮਰ ਦੇ ਲੋਕਾਂ ਦੀ ਸੰਖਿਆ 35.3 ਪ੍ਰਤੀਸ਼ਤ ਰਹੀ, ਜੋ ਕਿ 2020 ਦੇ ਮੁਕਾਬਲੇ 0.4 ਪ੍ਰਤੀਸ਼ਤ ਵੱਧ ਹੈ, ਜਿਸ ਨਾਲ ਇਹ ਲਗਾਤਾਰ ਨੌਵੇਂ ਸਾਲ ਵਿਆਹ ਕਰਨ ਵਾਲੇ ਸਾਰੇ ਉਮਰ ਸਮੂਹਾਂ ਵਿੱਚ ਸਭ ਤੋਂ ਵੱਧ ਅਨੁਪਾਤ ਵਾਲਾ ਸਮੂਹ ਬਣ ਗਿਆ ਹੈ। 'ਗਲੋਬਲ ਟਾਈਮਜ਼' ਨੇ ਚੀਨੀ ਮਾਹਿਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਦੇਰ ਨਾਲ ਵਿਆਹ ਕਰਨ ਦਾ ਰੁਝਾਨ ਚੀਨ ਦੀ ਤਿੰਨ ਬੱਚਿਆਂ ਦੀ ਇਜਾਜ਼ਤ ਦੇਣ ਦੀ ਨੀਤੀ ਨੂੰ ਪ੍ਰਭਾਵਿਤ ਕਰੇਗਾ, ਜਿਸ ਨਾਲ ਆਬਾਦੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਚੁਣੌਤੀ ਵਧੇਗੀ। ਚੀਨ ਨੇ ਦਹਾਕਿਆਂ ਪੁਰਾਣੀ 'ਇੱਕ ਬੱਚਾ' ਨੀਤੀ ਨੂੰ ਖ਼ਤਮ ਕਰਦੇ ਹੋਏ 2016 ਵਿੱਚ ਸਾਰੇ ਜੋੜਿਆਂ ਨੂੰ ਦੋ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਹੜ੍ਹ ਦਾ ਕਹਿਰ, ਲੋਕਾਂ 'ਚ ਫੈਲ ਰਹੀਆਂ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ (ਤਸਵੀਰਾਂ)

ਪਿਛਲੇ ਸਾਲ ਚੀਨ ਨੇ ਇੱਕ ਸੋਧਿਆ ਹੋਇਆ ਆਬਾਦੀ ਅਤੇ ਪਰਿਵਾਰ ਨਿਯੋਜਨ ਕਾਨੂੰਨ ਪਾਸ ਕੀਤਾ ਸੀ ਜਿਸ ਨਾਲ ਚੀਨੀ ਜੋੜਿਆਂ ਨੂੰ ਤਿੰਨ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਚੀਨ ਵਿੱਚ 2020 ਵਿੱਚ ਮਰਦਮਸ਼ੁਮਾਰੀ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਦੇਸ਼ ਦੀ ਆਬਾਦੀ ਸਭ ਤੋਂ ਘੱਟ ਰਫ਼ਤਾਰ ਨਾਲ ਵਧੀ ਹੈ। ਮਾਹਿਰਾਂ ਨੇ ਵਿਆਹਾਂ ਦੀ ਗਿਣਤੀ ਵਿੱਚ ਗਿਰਾਵਟ ਅਤੇ ਦੇਰ ਨਾਲ ਵਿਆਹਾਂ ਦੇ ਰੁਝਾਨ ਦਾ ਕਾਰਨ ਲੰਬੇ ਸਮੇਂ ਤੱਕ ਸਕੂਲੀ ਪੜ੍ਹਾਈ, ਜੀਵਨ ਅਤੇ ਕੰਮ ਦੇ ਵਧਦੇ ਦਬਾਅ, ਵਿਆਹ ਪ੍ਰਤੀ ਨੌਜਵਾਨਾਂ ਦੀ ਬਦਲਦੀ ਧਾਰਨਾ ਅਤੇ ਰਵੱਈਏ ਨੂੰ ਜ਼ਿੰਮੇਵਾਰ ਦੱਸਿਆ ਹੈ।


author

Vandana

Content Editor

Related News