ਗੈਸ ਸਿਲੰਡਰਾਂ ਨਾਲ ਭਰੇ ਟਰੱਕ ''ਚ ਜ਼ਬਰਦਸਤ ਧਮਾਕਾ, ਤਿੰਨ ਮੌਤਾਂ ਤੇ 200 ਤੋਂ ਵੱਧ ਜ਼ਖਮੀ (ਤਸਵੀਰਾਂ)
Friday, Feb 02, 2024 - 03:53 PM (IST)
ਨੈਰੋਬੀ (ਪੋਸਟ ਬਿਊਰੋ)- ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ ਸ਼ੁੱਕਰਵਾਰ ਤੜਕੇ ਗੈਸ ਸਿਲੰਡਰਾਂ ਨਾਲ ਭਰੇ ਇੱਕ ਟਰੱਕ ਵਿੱਚ ਧਮਾਕਾ ਹੋ ਗਿਆ। ਇਸ ਧਮਾਕੇ ਕਾਰਨ ਕਈ ਘਰ ਅਤੇ ਗੋਦਾਮ ਸੜ ਗਏ, ਜਿਸ ਕਾਰਨ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਵੱਧ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੂੰ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।
ਸਰਕਾਰੀ ਬੁਲਾਰੇ ਇਸਹਾਕ ਮਵੌਰਾ ਨੇ ਕਿਹਾ ਕਿ ਦੇਰ ਰਾਤ ਜਦੋਂ ਅੱਗ ਲੱਗੀ ਤਾਂ ਜ਼ਿਆਦਾਤਰ ਲੋਕ ਆਪਣੇ ਘਰਾਂ ਦੇ ਅੰਦਰ ਸਨ। ਬੁਲਾਰੇ ਨੇ ਦੱਸਿਆ ਕਿ ਅਣਪਛਾਤੇ ਰਜਿਸਟ੍ਰੇਸ਼ਨ ਨੰਬਰ ਵਾਲੇ ਅਤੇ ਗੈਸ ਸਿਲੰਡਰ ਲੈ ਕੇ ਜਾ ਰਹੇ ਟਰੱਕ ਵਿੱਚ ਧਮਾਕਾ ਹੋ ਗਿਆ, ਜਿਸ ਕਾਰਨ ਭਿਆਨਕ ਅੱਗ ਲੱਗ ਗਈ। ਉਡਦਾ ਗੈਸ ਸਿਲੰਡਰ 'ਓਰੀਐਂਟਲ ਵੇਅਰਹਾਊਸ' 'ਚ ਜਾ ਵੱਜਾ, ਜਿਸ ਕਾਰਨ ਇਹ ਕੱਪੜਾ ਗੋਦਾਮ ਸੜ ਕੇ ਸੁਆਹ ਹੋ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਸੇਲਜ਼ 'ਚ EU ਸੰਸਦ ਸਾਹਮਣੇ 'ਕਿਸਾਨਾਂ' ਨੇ ਕੀਤਾ ਵਿਰੋਧ ਪ੍ਰਦਰਸ਼ਨ, ਟਰੈਕਟਰਾਂ ਨਾਲ ਸੜਕਾਂ ਨੂੰ ਕੀਤਾ ਜਾਮ (ਤਸਵੀਰਾਂ)
ਨੈਰੋਬੀ ਨੇੜੇ ਐਮਬਾਕਸੀ ਦੇ ਮਰਾਡੀ ਇਲਾਕੇ 'ਚ ਰਾਤ 11:30 ਵਜੇ ਦੇ ਕਰੀਬ ਲੱਗੀ ਅੱਗ 'ਚ ਕਈ ਹੋਰ ਵਾਹਨਾਂ ਅਤੇ ਕਾਰੋਬਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਕੀਨੀਆ ਰੈੱਡ ਕਰਾਸ ਨੇ ਦੱਸਿਆ ਕਿ ਇਸ ਘਟਨਾ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਐਮਬਾਕਸੀ ਪੁਲਸ ਮੁਖੀ ਵੇਸਲੇ ਕਿਮੇਟੋ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਸਰਕਾਰ ਨੇ ਕਿਹਾ ਕਿ 222 ਲੋਕ ਜ਼ਖਮੀ ਹੋਏ ਹਨ ਅਤੇ ਹਸਪਤਾਲਾਂ 'ਚ ਦਾਖਲ ਹਨ। ਕੀਨੀਆ ਰੈੱਡ ਕਰਾਸ ਨੇ ਬਾਅਦ ਵਿੱਚ ਦੱਸਿਆ ਕਿ 270 ਤੋਂ ਵੱਧ ਲੋਕ ਜ਼ਖਮੀ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।