ਹੱਬਲ ਨੇ ਕੈਦ ਕੀਤੀਆਂ ਨੈਪਚਿਊਨ ਦੀ ਭੇਤ ਭਰੀ ਹਨੇਰੀ ਦੀਆਂ ਤਸਵੀਰਾਂ

02/17/2018 8:53:47 AM

ਲਾਸ ਏਂਜਲਸ— ਪੁਲਾੜ ਏਜੰਸੀ ਨਾਸਾ ਦੇ ਹੱਬਲ ਪੁਲਾੜ ਟੈਲੀਸਕੋਪ ਨੇ ਨੈਪਚਿਊਨ ਗ੍ਰਹਿ ਦੀ ਭੇਤ ਭਰੀ ਹਨੇਰੀ ਦੀਆਂ ਫੋਟੋਆਂ ਕੈਦ ਕੀਤੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਦੀ ਬਦਬੂ ਸੜੇ ਹੋਏ ਆਂਡਿਆਂ ਵਰਗੀ ਹੈ ਅਤੇ ਹੌਲੀ-ਹੌਲੀ ਕਮਜ਼ੋਰ ਪੈ ਰਹੀ ਹੈ। ਹੱਬਲ ਟੀਮ ਅਨੁਸਾਰ ਨਾਸਾ ਦੇ ਵਾਇਜ਼ਰ-2 ਪੁਲਾੜ ਵਾਹਨ ਨੇ ਗ੍ਰਹਿ ਦੀ ਇਸ ਬਹੁਤ ਜ਼ਿਆਦਾ ਹਨੇਰ ਭਰੀ ਹਨੇਰੀ ਦਾ ਪਤਾ ਪਹਿਲੀ ਵਾਰ 1980 ਦੇ ਆਖਰੀ ਮਹੀਨਿਆਂ ਵਿਚ ਲਾਇਆ ਸੀ। ਹੱਬਲ ਨੇ ਸਾਲ 1990 ਦੇ ਵਿਚਕਾਰ 2 ਹਨੇਰ ਭਰੀਆਂ ਹਨੇਰੀਆਂ ਦਾ ਪਤਾ ਲਾਇਆ ਸੀ, ਜੋ ਬਾਅਦ 'ਚ ਗਾਇਬ ਹੋ ਗਈਆਂ ਸਨ। ਹੁਣ ਦੀ ਹਨੇਰੀ ਨੂੰ ਪਹਿਲੀ ਵਾਰ ਸਾਲ 2015 ਵਿਚ ਦੇਖਿਆ ਗਿਆ ਸੀ ਪਰ ਇਹ ਹੁਣ ਹੌਲੀ-ਹੌਲੀ ਗਾਇਬ ਹੋਣ ਦੀ ਸਥਿਤੀ ਵਿਚ ਹੈ।
ਬ੍ਰਹਿਸਪਤੀ ਗ੍ਰਹਿ ਦੇ ਗ੍ਰੇਟ ਰੈੱਡ ਸਪਾਟ ਵਾਂਗ ਹੀ ਇਹ ਹਨੇਰੀ ਚੱਕਰਵਾਤ ਦੀ ਉਲਟ ਦਿਸ਼ਾ ਵਿਚ ਚੱਕਰ ਕੱਟ ਰਹੀ ਹੈ ਅਤੇ ਗ੍ਰਹਿ ਦੀ ਡੂੰਘਾਈ ਵਿਚ ਮੌਜੂਦ ਪਦਾਰਥਾਂ ਨੂੰ ਬਾਹਰ ਕੱਢ ਰਹੀ ਹੈ। ਇਹ ਹਨੇਰ ਭਰਿਆ ਵਾਵਰੋਲਾ ਗ੍ਰਹਿ ਵਿਗਿਆਨੀਆਂ ਦੇ ਅਗਾਊਂ ਅੰਦਾਜ਼ੇ ਤੋਂ ਉਲਟ ਪੇਸ਼ ਆ ਰਿਹਾ ਹੈ, ਜਿਸ ਦਾ ਮੰਨਣਾ ਸੀ ਕਿ ਇਸ ਕਾਰਨ ਧਮਾਕਾ ਹੋ ਸਕਦਾ ਹੈ। ਇਸ ਤੋਂ ਉਲਟ ਇਹ ਕਮਜ਼ੋਰ ਪੈ ਰਿਹਾ ਹੈ।


Related News