UK ''ਚ ਬੈਨ ਹੋਈ Huawei , ਹੁਣ ਨਹੀਂ ਵੇਚ ਸਕੇਗੀ ਆਪਣੇ 5G ਉਪਕਰਣ

07/14/2020 6:46:04 PM

ਗੈਜੇਟ ਡੈਸਕ—ਹੁਵਾਵੇਈ ਤਕਨਾਲੋਜੀ ਨੂੰ ਆਪਣੇ ਨੈਕਸਟ ਜਨਰੇਸ਼ਨ ਮੋਬਾਇਲ ਨੈੱਟਵਰਕ ਦੇ ਉਪਕਰਣ UK 'ਤੇ ਲਗਾਉਣ 'ਤੇ ਇਸ ਸਾਲ ਦੇ ਆਖਿਰ ਤੱਕ ਬੈਨ ਲੱਗਾ ਦਿੱਤਾ ਗਿਆ ਹੈ, ਭਾਵ ਯੂ.ਕੇ. ਦੀਆਂ ਫੋਨ ਕੰਪਨੀਆਂ ਹੁਣ 5ਜੀ ਨੈੱਟਵਰਕ ਲਈ ਹੁਵਾਵੇਈ ਦਾ ਕੋਈ ਵੀ ਕੰਪੋਨੈਂਟ ਇਸ ਸਾਲ ਦੇ ਆਖਿਰ ਤੱਕ ਵਰਤੋਂ ਨਹੀਂ ਕਰ ਸਕਣਗੀਆਂ। ਇਸ ਤੋਂ ਇਲਾਵਾ ਸੁਰੱਖਿਆ ਦੇ ਡਰ ਕਾਰਣ ਯੂ.ਕੇ. ਮੋਬਾਇਲ ਪ੍ਰੋਵਾਈਡਰਸ ਨੂੰ ਚੀਨੀ ਕੰਪਨੀ ਹੁਵਾਵੇਈ ਦੀ 5ਜੀ ਕਿਟ ਨੂੰ ਨੈੱਟਵਰਕ ਨਾਲ 2027 ਤੱਕ ਰਿਮੂਵ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਯੂ.ਕੇ. ਸਰਕਾਰ ਦੇ ਮੰਤਰੀ ਹੁਣ ਚੀਨੀ ਕੰਪਨੀ ਹੁਵਾਵੇਈ ਨੂੰ ਬਾਹਰ ਕਰਨ ਲਈ ਤਿਆਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਗਲੇ ਸਾਲ ਤੋਂ ਹੁਵਾਵੇਈ ਦਾ ਕੋਈ ਨਵਾਂ ਉਪਕਰਣ ਨਹੀਂ ਲਿਆਇਆ ਜਾਵੇਗਾ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਦਬਾਅ 'ਚ ਆ ਕੇ ਬ੍ਰਿਟੇਨ ਦੀ ਸਰਕਾਰ ਨੇ ਇਹ ਫੈਸਲਾ ਲਿਆ ਹੈ।

ਆਖਿਰ ਕਿਉਂ ਲਗਾਉਣਾ ਪਿਆ ਇਸ ਸਾਲ ਦੇ ਆਖਿਰ ਤੱਕ ਬੈਨ
ਅਮਰੀਕੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਹੁਵਾਵੇਈ ਕੰਪਨੀ ਦੀ ਮਦਦ ਨਾਲ ਚੀਨ ਜਾਸੂਸੀ, ਚੋਰੀ ਅਤੇ ਯੂ.ਕੇ. ਤੇ ਹਮਲਾ ਤੱਕ ਕਰ ਸਕਦਾ ਹੈ। ਹਾਲਾਂਕਿ, ਚੀਨੀ ਕੰਪਨੀ ਹੁਵਾਵੇਈ ਇਨ੍ਹਾਂ ਦਾਅਵਿਆਂ ਨੂੰ ਬੇਬੁਨਿਆਦੀ ਦੱਸਦੀ ਹੈ। ਮਈ 'ਚ ਲੱਗੀ ਪਾਬੰਦੀ ਤੋਂ ਬਾਅਦ ਹੁਵਾਵੇਈ ਦੀ ਅਮਰੀਕੀ ਚਿਪ ਤਕਨਾਲੋਜੀ ਕੰਪਨੀਆਂ 'ਤੇ ਸੀਮਿਤ ਪਹੁੰਚ ਰਹਿ ਗਈ ਹੈ। ਇਹ ਕਾਰਣ ਹੈ ਕਿ ਯੂ.ਕੇ. ਦੇ ਸਾਹਮਣੇ ਵੀ ਹੁਵਾਵੇਈ ਨਾਲ ਸੰਬੰਧਿਤ ਕੁਝ ਜ਼ਰੂਰੀ ਸਵਾਲ ਖੜ੍ਹੇ ਹੋਏ ਹਨ।

ਹੁਵਾਵੇਈ ਉਪਕਰਣ ਹਟਾਉਣ 'ਤੇ ਟੈਲੀਕਾਮ ਕੰਪਨੀਆਂ ਨੇ ਦਿੱਤੀ ਚਿਤਾਵਨੀ
ਚੀਨ ਦੇ ਪ੍ਰਤੀ ਪਿਛਲੇ 6 ਮਹੀਨਿਆਂ 'ਚ ਹੋਰਾਂ ਦੇਸ਼ਾਂ ਦੇ ਰਵੱਈਏ 'ਚ ਕਾਫੀ ਸਖਤੀ ਆਈ ਹੈ। ਕੋਰੋਨਾ ਵਾਇਰਸ ਸੰਕਟ ਅਤੇ ਚੀਨੀ ਸਰਕਾਰ ਵੱਲੋਂ ਇਸ ਨੂੰ ਸੰਭਾਲਣ ਦੇ ਤਰੀਕੇ ਨਾਲ ਚੀਨ 'ਤੇ ਨਿਰਭਰਤਾ ਦੇ ਬਾਰੇ 'ਚ ਚਿੰਤਾਵਾਂ ਦੁਨੀਆ ਭਰ 'ਚ ਵਧ ਗਈਆਂ ਹਨ। ਇਸ ਤੋਂ ਬਾਅਦ ਹਾਂਗਕਾਂਗ 'ਤੇ ਚੀਨ ਦੀ ਮਨਮਾਨੀ ਨੇ ਵੀ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ। ਹੁਵਾਵੇਈ 'ਤੇ ਚਰਚਾ ਸ਼ੁਰੂ ਹੋਣ ਤੋਂ ਬਾਅਦ ਟੈਲੀਕਾਮ ਕੰਪਨੀਆਂ ਨੇ ਚਿਤਾਵਨੀ ਦੇ ਦਿੱਤੀ ਹੈ ਕਿ ਜੇਕਰ ਹੁਵਾਵੇਈ ਦੇ ਉਪਕਰਣਾਂ ਨੂੰ ਹਟਾਇਆ ਜਾਂਦਾ ਹੈ ਤਾਂ ਮੋਬਾਇਲ ਕਵਰੇਜ਼ ਬਲੈਕਆਊਟ ਭਾਵ ਮੋਬਾਇਲ ਕਵਰੇਜ਼ 'ਚ ਅਸਥਾਈ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਸਰਕਾਰ ਹੁਣ ਇਸ ਪਹਿਲੂ 'ਤੇ ਚਰਚਾ 'ਚ ਹੈ ਕਿ ਹੁਵਾਵੇਈ ਨੂੰ ਹਟਾਏ ਜਾਣ ਦੀ ਤੇਜ਼ੀ ਕਿੰਨੀ ਹੋਵੇ ਅਤੇ ਇਸ ਕੰਮ ਨੂੰ ਕਿੰਨੇ ਸਮੇਂ 'ਚ ਪੂਰਾ ਕੀਤਾ ਜਾਵੇ।


Karan Kumar

Content Editor

Related News