Canada ਦੇ ਨਵੇਂ PM ਨੂੰ ਕਿੰਨੀ ਮਿਲੇਗੀ ਤਨਖਾਹ? ਹਾਲ ''ਚ ਹੀ ਹੋਇਆ ਹਜ਼ਾਰਾਂ ਡਾਲਰ ਦਾ ਵਾਧਾ
Monday, Apr 28, 2025 - 06:05 PM (IST)

ਵੈੱਬ ਡੈਸਕ : ਕੈਨੇਡਾ ਵਿਚ ਆਮ ਚੋਣਾਂ ਲਈ ਵੋਟਿੰਗ ਕੁਝ ਹੀ ਦੇਰ ਵਿਚ ਸ਼ੁਰੂ ਹੋਣ ਵਾਲੀਆਂ ਹਨ। ਇਸ ਦੌਰਾਨ ਸੱਤਾਧਾਰੀ ਲਿਬਰਲ ਪਾਰਟੀ ਤੇ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਵਿਚਾਲੇ ਟੱਕਰ ਦੀ ਜੰਗ ਦੱਸੀ ਜਾ ਰਹੀ ਹੈ। ਜਿਵੇਂ ਕਿ ਕੈਨੇਡੀਅਨ ਦੇਸ਼ ਦੀਆਂ ਸੰਘੀ ਚੋਣਾਂ ਲਈ ਚੋਣਾਂ ਲਈ ਤਿਆਰ ਹਨ, ਕੈਨੇਡੀਅਨ ਸਿਆਸਤਦਾਨਾਂ ਨੂੰ ਆਪਣੀਆਂ ਤਨਖਾਹਾਂ 'ਚ ਵੀ ਵਾਧਾ ਦੇਖਣ ਨੂੰ ਮਿਲੇਗਾ। ਹਾਊਸ ਆਫ਼ ਕਾਮਨਜ਼ ਦੇ 343 ਮੈਂਬਰਾਂ ਨੂੰ ਵੀ ਇਸ ਵਾਧੇ ਦਾ ਲਾਭ ਮਿਲੇਗਾ, ਕਿਉਂਕਿ ਇਹ ਵਾਧਾ ਪ੍ਰਧਾਨ ਮੰਤਰੀ, ਕੈਬਨਿਟ ਮੰਤਰੀਆਂ, ਵਿਰੋਧੀ ਪਾਰਟੀਆਂ ਦੇ ਨੇਤਾਵਾਂ ਅਤੇ ਸੈਨੇਟਰਾਂ ਦੀਆਂ ਤਨਖਾਹਾਂ ਵਿਚ ਵੀ ਕੀਤਾ ਗਿਆ ਹੈ।
Canada 'ਚ ਸੰਘੀ ਚੋਣਾਂ ਲਈ ਵੋਟਿੰਗ ਸ਼ੁਰੂ, ਮਾਰਕ ਕਾਰਨੀ ਤੇ ਪੋਇਲੀਵਰੇ ਵਿਚਾਲੇ ਸਖ਼ਤ ਮੁਕਾਬਲਾ
ਕਿੰਨੀ ਕਮਾ ਰਹੇ ਨੇ PM ਤੇ MP?
ਮੰਗਲਵਾਰ ਤੋਂ ਸੰਸਦ ਦੇ ਸਾਰੇ ਮੈਂਬਰਾਂ ਦੀਆਂ ਤਨਖਾਹਾਂ ਵਿਚ 6700 ਡਾਲਰ ਦਾ ਵਾਧਾ ਹੋਵੇਗਾ ਤੇ ਉਨ੍ਹਾਂ ਨੂੰ $203,100 ਤੋਂ ਵਧ ਕੇ ਹੁਣ $209,800 ਤੱਕ ਤਨਖਾਹਾਂ ਮਿਲਣਗੀਆਂ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦੀ ਤਨਖਾਹ ਵਿਚ ਵੀ $6,700 ਦਾ ਵਾਧਾ ਹੋਇਆ ਹੈ (ਸੰਸਦ ਮੈਂਬਰ ਵੱਜੋਂ $203,100 ਤੋਂ ਵਧ ਕੇ $209,800 ਡਾਲਰ), ਜਦੋਂ ਕਿ ਕੈਬਨਿਟ ਮੰਤਰੀਆਂ ਨੂੰ $3,100 ਵਧੇਰੇ ਮਿਲਣਗੇ। ਇਸ ਦੇ ਨਾਲ ਹੀ ਕੁੱਲ ਮਿਲਾ ਕੇ, ਪ੍ਰਧਾਨ ਮੰਤਰੀ ਨੂੰ ਇਸ ਸਾਲ $419,600 ਡਾਲਰ ਸਾਲਾਨਾ ਤਨਖਾਬ ਮਿਲੇਗੀ। ਅਜਿਹਾ ਇਸ ਲਈ ਕਿਉਂਕਿ ਉਹ ਇਕ ਚੁਣੇ ਹੋਏ ਸੰਸਦ ਮੈਂਬਰ ਵੀ ਹਨ ਤੇ ਕੈਬਨਿਟ ਮੰਤਰੀ ਵੀ।
ਵਿਰੋਧੀ ਧਿਰ 'ਚ ਤਨਖਾਹ?
ਜੇਕਰ ਵਿਰੋਧੀ ਧਿਰ ਦੀ ਗੱਲ ਕਰੀਏ ਤਾਂ ਵਿਰੋਧੀ ਧਿਰ ਦੇ ਨੇਤਾ ਨੂੰ ਪਿਛਲੇ $96,800 ਦੇ ਮੁਕਾਬਲੇ $99,900 (ਇੱਕ ਸੰਸਦ ਮੈਂਬਰ ਵਜੋਂ ਆਪਣੀ ਤਨਖਾਹ ਤੋਂ ਇਲਾਵਾ) ਮਿਲਣਗੇ, ਅਤੇ ਹੋਰ ਮਾਨਤਾ ਪ੍ਰਾਪਤ ਪਾਰਟੀਆਂ ਦੇ ਨੇਤਾਵਾਂ ਨੂੰ $68,600 ਤੋਂ $70,800 ਤੱਕ ਤੇ ਸੰਸਦ ਮੈਂਬਰਾਂ ਵਜੋਂ ਆਪਣੀ ਤਨਖਾਹ ਵਿੱਚ $2,200 ਦਾ ਵਾਧਾ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਸੈਨੇਟਰਾਂ ਦੀਆਂ ਤਨਖਾਹਾਂ ਵਿਚ ਵੀ 6700 ਡਾਲਰ ਦਾ ਵਾਧਾ ਹੋਇਆ ਹੈ ਤੇ ਉਨ੍ਹਾਂ ਦੀ ਤਨਖਾਹ $178,100 ਤੋਂ ਵਧ ਕੇ $184,800 ਤੱਕ ਹੋ ਜਾਵੇਗੀ।
ਹਰ ਸਾਲ ਇਕ ਅਪ੍ਰੈਲ ਨੂੰ ਵਧਦੀਆਂ ਨੇ ਤਨਖਾਹਾਂ
ਹਾਊਸ ਦੇ ਮੈਂਬਰਾਂ ਦੇ ਭੱਤੇ ਅਤੇ ਸੇਵਾਵਾਂ ਮੈਨੂਅਲ ਦੇ ਅਨੁਸਾਰ ਕੈਨੇਡਾ ਵਿੱਚ ਇੱਕ ਕੈਲੰਡਰ ਸਾਲ ਲਈ ਬੇਸ-ਰੇਟ ਤਨਖਾਹਾਂ ਵਿੱਚ ਔਸਤ ਪ੍ਰਤੀਸ਼ਤ ਵਾਧੇ ਦੇ ਇੰਡੈਕਸ ਦੇ ਅਧਾਰ ਤੇ ਹਰ ਸਾਲ 1 ਅਪ੍ਰੈਲ ਨੂੰ ਨਿੱਜੀ ਖੇਤਰ ਵਿੱਚ ਗੱਲਬਾਤ ਕੀਤੇ ਗਏ ਵੱਡੇ ਸਮਝੌਤੇ ਦੇ ਨਤੀਜੇ ਵਜੋਂ ਐਡਜਸਟ ਕੀਤਾ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8