ਬੱਚੇ ਤੇ ਮਾਂ ਦੇ ਪਿਆਰ ''ਚ ਪਿਤਾ ਦੇ ਜੀਨ ਦਾ ਹੁੰਦੈ ਅਹਿਮ ਯੋਗਦਾਨ

08/01/2018 6:15:28 PM

ਲੰਡਨ— ਇਕ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਪਿਤਾ ਦੇ ਜੀਨ ਕਿਸੇ ਨਵਜੰਮੇ ਨੂੰ ਆਪਣੀ ਮਾਂ ਵਲੋਂ ਮਿਲਣ ਵਾਲੇ ਪਿਆਰ ਤੇ ਦੇਖਭਾਲ ਨੂੰ ਪ੍ਰਭਾਵਿਤ ਕਰਦਾ ਹੈ। ਬ੍ਰਿਟੇਨ ਦੀ ਕਾਰਡਿਫ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਨ੍ਹਾਂ ਨਤੀਜਿਆਂ ਤੱਕ ਪਹੁੰਚਣ ਦੇ ਲਈ ਗਰਭਾਵਸਥਾ ਦੌਰਾਨ ਗਰਭਨਾਲ ਤੋਂ ਨਿਕਲਣ ਵਾਲੇ ਹਾਰਮੋਨਲ ਸੰਕੇਤਾਂ ਦਾ ਅਧਿਐਨ ਕੀਤਾ।
ਗਰਭਾਵਸਥਾ ਦੌਰਾਨ ਗਰਭਨਾਲ, ਨਿਕਸਿਤ ਹੁੰਦੇ ਭਰੂਣ ਤੱਕ ਪੋਸ਼ਕ ਤੱਤ ਪਹੁੰਚਾਉਂਦੀ ਹੈ ਤੇ ਮਾਂ ਦੇ ਖੂਨ ਪ੍ਰਵਾਹ ਨੂੰ ਹਾਰਮੋਨਲ ਸੰਕੇਤ ਦਿੰਦੀ ਹੈ, ਜੋ ਇਕ ਸਿਹਤਮੰਦ ਗਰਭਾਵਸਥਾ ਦੇ ਲਈ ਜ਼ਰੂਰੀ ਹੈ। ਪੂਰੀ ਗਰਭਾਵਸਥਾ ਦੌਰਾਨ ਬੱਚੇ ਨੂੰ ਪੋਸ਼ਣ ਦੇਣ ਲਈ ਗਰਭਨਾਲ ਤੋਂ ਨਿਕਲਣ ਵਾਲੇ ਜ਼ਰੂਰੀ ਸੰਕੇਤਾਂ ਨੂੰ ਮਾਂ ਦੇ ਵਿਵਹਾਰ ਨੂੰ ਨਿਰਧਾਰਿਤ ਕਰਨ ਲਈ ਅਹਿਮ ਮੰਨਿਆ ਜਾਂਦਾ ਰਿਹਾ ਹੈ, ਜੋ ਉਨ੍ਹਾਂ ਨੂੰ ਪਰਿਵਾਰ ਦੀ ਨਵੀਂ ਭੂਮਿਕਾ ਦੇ ਲਈ ਤਿਆਰ ਕਰਦਾ ਹੈ। ਵਿਕਸਿਤ ਹੁੰਦੇ ਭਰੂਣ 'ਚ ਪੀ.ਏ.ਐੱਲ.ਡੀ.ਏ.2 ਜੀਨ ਦੀਆਂ ਦੋ ਕਾਪੀਆਂ ਹੁੰਦੀਆਂ ਹਨ ਪਰ ਜ਼ਿਆਦਾਤਰ ਜੀਨਸ ਦੇ ਉਲਟ ਇਸ ਦੀ ਸਿਰਫ ਇਕ ਹੀ ਕਾਪੀ ਸਰਗਰਮ ਰਹਿੰਦੀ ਹੈ। ਅਜਿਹਾ ਜਿਨੋਮਿਕ ਇੰਪ੍ਰਿਟਿੰਗ ਨਾਂ ਦੇ ਉਤਪੰਨ ਹੋਏ ਤੱਤ ਦੇ ਕਾਰਨ ਹੁੰਦਾ ਹੈ ਜਿਥੇ ਪਰਿਵਾਰ ਦੇ ਸਿਰਫ ਇਕ ਮੈਂਬਰ ਦੀ ਜੀਨ ਕਾਪੀ ਸਰਗਰਮ ਹੁੰਦੀ ਹੈ, ਜਿਸ ਕਾਰਨ ਬੱਚੇ ਦੇ ਪ੍ਰਤੀ ਮਾਂ ਦਾ ਵਿਵਹਾਰ ਪ੍ਰਭਾਵਿਤ ਹੁੰਦਾ ਹੈ। ਇਹ ਅਧਿਐਨ 'ਪੀ.ਐੱਲ.ਓ.ਐੱਸ. ਬਾਇਓਲਾਜੀ' ਮੈਗੇਜ਼ੀਨ 'ਚ ਪ੍ਰਕਾਸ਼ਿਤ ਹੋਇਆ ਹੈ।


Related News