ਤਾਂ ਇਸ ਤਰ੍ਹਾਂ ਨਵਜੰਮੇ ਬੱਚੇ ਜਲਦੀ ਸਿੱਖਦੇ ਹਨ ਭਾਸ਼ਾ

Saturday, Aug 04, 2018 - 06:00 PM (IST)

ਤਾਂ ਇਸ ਤਰ੍ਹਾਂ ਨਵਜੰਮੇ ਬੱਚੇ ਜਲਦੀ ਸਿੱਖਦੇ ਹਨ ਭਾਸ਼ਾ

ਲੰਡਨ— ਛੋਟੇ ਬੱਚਿਆਂ ਦੇ ਨਾਲ ਪਿਆਰ ਤੇ ਦੁਲਾਰ ਵਾਲੇ ਛੋਟੇ-ਛੋਟੇ ਸ਼ਬਦ ਜ਼ਿਆਦਾ ਇਸਤੇਮਾਲ ਕਰਨ 'ਤੇ ਉਹ ਭਾਸ਼ਾ ਜਲਦੀ ਸਿੱਖਦੇ ਹਨ। ਇਹ ਗੱਲ ਇਕ ਅਧਿਐਨ 'ਚ ਸਾਹਮਣੇ ਆਈ ਹੈ। 9 ਮਹੀਨਿਆਂ ਦੇ ਬੱਚਿਆਂ ਦਾ ਅਧਿਐਨ ਕਰਨ 'ਤੇ ਇਹ ਪਤਾ ਲੱਗਦਾ ਹੈ ਕਿ ਜੇਕਰ ਤੁਸੀਂ ਬੱਚਿਆਂ ਦੇ ਨਾਲ 'ਬਨੀ' 'ਸਨੀ' ਜਾਂ 'ਚੂ-ਚੂ' ਵਰਗੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਤਾਂ ਉਹ 9 ਤੋਂ 21 ਮਹੀਨਿਆਂ ਦੇ ਵਿਚਕਾਰ ਇਹ ਅਜਿਹੇ ਨਵੇਂ ਸ਼ਬਦ ਸਿੱਖਦੇ ਹਨ।
ਇਸ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਹੋਰ ਸ਼ਬਦਾਂ ਤੋਂ ਜ਼ਿਆਦਾ ਬੱਚਿਆਂ ਦੇ ਨਾਲ ਜੇਕਰ ਤੁਸੀਂ 'ਬੇਬੀ ਟਾਕ' ਵਰਗੇ ਸ਼ਬਦਾਂ ਦੀ ਵਰਤੋਂ ਕਰਦੇ ਹੋ ਤਾਂ ਛੋਟੇ ਬੱਚੇ ਇਨ੍ਹਾਂ ਸ਼ਬਦਾਂ ਨੂੰ ਤੇਜ਼ੀ ਨਾਲ ਸਿੱਖਦੇ ਹਨ। ਬ੍ਰਿਟੇਨ 'ਚ ਐਡਿਨਬਰਗ ਯੂਨੀਵਰਸਿਟੀ ਦੇ ਭਾਸ਼ਾਵਾਦੀਆਂ ਨੇ 47 ਛੋਟੇ ਬੱਚਿਆਂ ਨੂੰ ਸੰਬੋਧਿਤ ਕਰਕੇ ਦਿੱਤੇ ਭਾਸ਼ਣ ਦੇ ਰਿਕਾਰਡਡ ਨਮੂਨਿਆਂ ਦਾ ਅਧਿਐਨ ਕੀਤਾ। ਖੋਜਕਾਰਾਂ ਨੇ ਇਸ ਭਾਸ਼ਣ ਦਾ ਅਧਿਐਨ ਕਰਕੇ ਪਤਾ ਲਾਇਆ ਕਿ ਇਸ 'ਚ ਛੋਟੇ ਬੱਚਿਆਂ ਦੇ ਲਿਹਾਜ਼ ਨਾਲ ਕਿਨ੍ਹਾਂ ਆਸਾਨ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਨੂੰ ਪਤਾ ਲੱਗਾ ਕਿ ਜਿਸ ਸ਼ਬਦ 'ਚ ਇਕ ਹੀ ਅੱਖਰ ਵਾਰ-ਵਾਰ ਆਉਂਦਾ ਹੈ, ਉਨ੍ਹਾਂ ਸ਼ਬਦਾਂ ਨੂੰ 9 ਮਹੀਨੇ ਤੋਂ 21 ਮਹੀਨੇ ਦੀ ਉਮਰ ਵਾਲੇ ਬੱਚੇ ਤੇਜ਼ੀ ਨਾਲ ਸਮਝਦੇ ਹਨ।


Related News