ਹੂਤੀ ਬਾਗੀਆਂ ਨੇ ਇਜ਼ਰਾਈਲ ਦੀ ਪ੍ਰਮੁੱਖ ਸ਼ਿਪਿੰਗ ਕੰਪਨੀ ਦੇ ਵਪਾਰਕ ਜਹਾਜ਼ਾਂ ''ਤੇ ਮਿਜ਼ਾਈਲਾਂ ਦਾਗੀਆਂ
Tuesday, Dec 05, 2023 - 10:03 AM (IST)
ਇੰਟਰਨੈਸ਼ਨਲ ਡੈਸਕ- ਯਮਨ ਸਮਰਥਿਤ ਹੂਤੀ ਬਾਗੀਆਂ ਨੇ ਐਤਵਾਰ ਨੂੰ ਇਜ਼ਰਾਈਲ ਦੀ ਪ੍ਰਮੁੱਖ ਸ਼ਿਪਿੰਗ ਕੰਪਨੀ ਅਬ੍ਰਾਹਮ ਉਨਗਰ ਦੇ ਵਪਾਰਕ ਜਹਾਜ਼ਾਂ 'ਤੇ ਮਿਜ਼ਾਈਲਾਂ ਦਾਗੀਆਂ। ਲਾਲ ਸਾਗਰ 'ਚ ਐਤਵਾਰ ਨੂੰ ਹੋਏ ਇਸ ਹਮਲੇ 'ਚ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਇਹ ਵੀ ਪੜ੍ਹੋ : ਹੁਣ ਬਿਨਾਂ IELTS ਕੀਤੇ ਕੈਨੇਡਾ ਜਾਣ ਦਾ ਸੁਫ਼ਨਾ ਕਰੋ ਪੂਰਾ, ਪਰਿਵਾਰ ਸਮੇਤ ਪਾਓ PR
ਪੱਛਮੀ ਏਸ਼ੀਆ 'ਚ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਸਮੁੰਦਰੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਮਰੀਕੀ ਫੌਜ ਦੇ ਬੁਲਾਰੇ ਨੇ ਕਿਹਾ ਕਿ ਇਹ ਹਮਲੇ ਅੰਤਰਰਾਸ਼ਟਰੀ ਵਣਜ ਅਤੇ ਸਮੁੰਦਰੀ ਸੁਰੱਖਿਆ ਲਈ ਸਿੱਧਾ ਖਤਰਾ ਹਨ ਅਤੇ ਇਨ੍ਹਾਂ ਜਹਾਜ਼ਾਂ 'ਤੇ ਕੰਮ ਕਰਨ ਵਾਲੇ ਲੋਕਾਂ ਦੀ ਜਾਨ ਲਈ ਖਤਰਾ ਹਨ। ਹੂਤੀ ਦੇ ਬੁਲਾਰੇ ਜਨਰਲ ਯਾਹਿਆ ਸਾਰੀ ਨੇ ਹਮਲਿਆਂ ਦੀ ਜ਼ਿੰਮੇਵਾਰੀ ਸਵੀਕਾਰ ਕੀਤੀ ਹੈ।
ਉਨ੍ਹਾਂ ਕਿਹਾ ਕਿ ਪਹਿਲੇ ਜਹਾਜ਼ 'ਤੇ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ ਅਤੇ ਦੂਜੇ ਜਹਾਜ਼ 'ਤੇ ਡਰੋਨ ਨਾਲ ਹਮਲਾ ਕੀਤਾ ਗਿਆ। ਹੂਤੀ ਬਾਗੀ ਲਾਲ ਸਾਗਰ ਵਿਚ ਕਈ ਜਹਾਜ਼ਾਂ 'ਤੇ ਹਮਲਾ ਕਰ ਰਹੇ ਹਨ ਅਤੇ ਇਜ਼ਰਾਈਲ 'ਤੇ ਡਰੋਨ ਅਤੇ ਮਿਜ਼ਾਈਲਾਂ ਦਾਗ ਰਹੇ ਹਨ। ਇਸ ਦੌਰਾਨ ਅਮਰੀਕਾ ਨੇ ਯਮਨ ਦੇ ਬਾਗੀਆਂ ਵੱਲੋਂ ਦਾਗੇ ਗਏ ਚਾਰ ਡਰੋਨਾਂ ਨੂੰ ਡੇਗ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8