ਹਿਊਸਟਨ ''ਚ ਹਜ਼ਾਰਾਂ ਲੋਕਾਂ ਨੇ ਮਨਾਇਆ ਯੋਗ ਦਿਹਾੜਾ, ਘਰਾਂ ''ਚ ਹੀ ਕੀਤਾ ਯੋਗ
Monday, Jun 22, 2020 - 11:19 AM (IST)
ਹਿਊਸਟਨ- ਅਮਰੀਕਾ ਵਿਚ ਹਜ਼ਾਰਾਂ ਲੋਕਾਂ ਨੇ ਕੌਮਾਂਤਰੀ ਯੋਗ ਦਿਹਾੜਾ ਮਨਾਇਆ ਤੇ ਕੋਰੋਨਾ ਵਾਇਰਸ ਕਾਰਨ ਘਰਾਂ ਵਿਚ ਹੀ ਯੋਗ ਕੀਤਾ। ਲੋਕਾਂ ਨੇ ਸੂਰਜ ਨਮਸਕਾਰ ਸਣੇ ਕਈ ਯੋਗ ਆਸਨ ਕੀਤੇ।
ਹਿਊਸਟਨ 'ਚ ਭਾਰਤ ਦੇ ਕੌਂਸਲਰ ਜਨਰਲ ਨੇ ਕਈ ਸਹਾਇਕ ਸੰਗਠਨਾਂ ਅਤੇ ਸਥਾਨਕ ਯੋਗ ਸਟੂਡੀਓ ਨਾਲ ਮਿਲ ਕੇ ਕੌਮਾਂਤਰੀ ਯੋਗ ਦਿਹਾੜਾ 'ਤੇ ਆਨਲਾਈਨ ਪ੍ਰੋਗਰਾਮ ਆਯੋਜਤ ਕੀਤਾ, ਜਿਸ ਨਾਲ ਇੰਡੀਆ ਹਾਊਸ ਤੋਂ ਲਾਈਵ ਸਟਰੀਮ ਕੀਤੀ ਗਈ।
ਹਿਊਸਟਨ ਵਾਸੀਆਂ ਨੂੰ ਇਕੱਠੇ ਲਿਆਉਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਯੋਗ ਵਿਸ਼ਵ ਲਈ ਇਕ ਬਹੁਮੁੱਲਾ ਤੋਹਫਾ ਹੈ, ਜਿਸ ਨੇ ਤਣਾਅ ਅਤੇ ਚਿੰਤਾ ਨਾਲ ਨਜਿੱਠਣ ਵਿਚ ਮਦਦ ਕਰਨ, ਸਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਅਤੇ ਆਪਣੇ ਵੱਖ-ਵੱਖ ਆਸਨਾਂ ਰਾਹੀਂ ਉਡੀਕ ਨੂੰ ਵਧਾਉਣ ਦੀ ਆਪਣੀ ਸਮਰੱਥਾ ਸਿੱਧ ਕੀਤੀ ਹੈ। ਉਨ੍ਹਾਂ ਦੱਸਿਆ ਕਿ ਯੋਗ ਗੁਰੂ ਬਾਬਾ ਰਾਮਦੇਵ ਨੇ ਲੋਕਾਂ ਨੂੰ ਆਪਣੀ ਇਮਿਊਨਿਟੀ ਵਧਾਉਣ ਲਈ ਯੋਗ ਕਰਨ ਦੀ ਸਲਾਹ ਦਿੱਤੀ ਹੈ।