ਪਾਕਿਸਤਾਨ ''ਚ 6 ਭੈਣ-ਭਰਾਵਾਂ ਦੀ ਸੜ ਜਾਣ ਕਾਰਨ ਹੋਈ ਮੌਤ

09/24/2017 4:05:26 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਖੈਬਰ ਪਖਤੂਨਖਵਾਹ ਵਿਚ ਇਕ ਮਕਾਨ ਵਿਚ ਅੱਗ ਲਗ ਜਾਣ ਕਾਰਨ 6 ਭੈਣ-ਭਰਾਵਾਂ ਦੀ ਸੜ ਜਾਣ ਕਾਰਨ ਮੌਤ ਹੋ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਸ਼ਾਰਟ-ਸਰਕਟ ਕਾਰਨ ਲੱਗੀ। ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ 5 ਭੈਣਾਂ ਅਤੇ ਉਨ੍ਹਾਂ ਦਾ 1 ਭਰਾ ਸੀ। ਘਟਨਾ ਸਮੇਂ ਪੂਰਾ ਪਰਿਵਾਰ ਸੋ ਰਿਹਾ ਸੀ। ਪੁਲਸ ਨੇ ਕਿਹਾ ਕਿ ਮਾਰੇ ਗਏ ਇਨ੍ਹਾਂ ਭੈਣ-ਭਰਾਵਾਂ ਦੀ ਉਮਰ 3 ਤੋਂ 12 ਸਾਲ ਦੇ ਵਿਚ ਸੀ। ਅੱਗ ਲੱਗਣ ਕਾਰਨ ਪੂਰਾ ਮਕਾਨ ਸੜ ਗਿਆ। ਬੱਚਿਆਂ ਦੇ ਪਿਤਾ ਹਮੀਸ਼ ਗੁਲ ਨੇ ਪੁਲਸ ਨੂੰ ਦੱਸਿਆ ਕਿ ਪਰਿਵਾਰ ਦੇ 2 ਹੋਰ ਮੈਂਬਰ ਵੀ ਇਸ ਅੱਗ ਵਿਚ ਝੁਲਸ ਗਏ ਹਨ।


Related News