200 ਮਹਿਮਾਨਾਂ ਨੂੰ ਇਕੱਠੇ ਕਰਕੇ ਕੀਤੀ ਪਾਰਟੀ, ਲੱਗ ਸਕਦੈ 1 ਲੱਖ ਡਾਲਰ ਦਾ ਜੁਰਮਾਨਾ

Tuesday, Jul 28, 2020 - 11:35 AM (IST)

200 ਮਹਿਮਾਨਾਂ ਨੂੰ ਇਕੱਠੇ ਕਰਕੇ ਕੀਤੀ ਪਾਰਟੀ, ਲੱਗ ਸਕਦੈ 1 ਲੱਖ ਡਾਲਰ ਦਾ ਜੁਰਮਾਨਾ

ਟੋਰਾਂਟੋ- ਕੋਰੋਨਾ ਵਾਇਰਸ ਕਾਰਨ ਲੋਕਾਂ ਨੂੰ ਵੱਡੀ ਗਿਣਤੀ ਵਿਚ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਹੈ ਪਰ ਬਰੈਂਪਟਨ ਵਿਚ 200 ਮਹਿਮਾਨਾਂ ਨੂੰ ਸੱਦ ਕੇ ਪਾਰਟੀ ਕੀਤੀ ਗਈ। ਓਂਟਾਰੀਓ ਦੇ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਕਰਨ ਵਾਲੇ ਲੋਕਾਂ ਨੂੰ ਕਾਨੂੰਨ ਦੀ ਉਲੰਘਣਾ ਕਰਨ ਦਾ ਭਾਰੀ ਜੁਰਮਾਨਾ ਲਾਉਣਾ ਚਾਹੀਦਾ ਹੈ ਤਾਂ ਜੋ ਕੋਈ ਹੋਰ ਅਜਿਹੀ ਗਲਤੀ ਨਾ ਕਰੇ। 

ਪੀਲ ਰੀਜਨਲ ਪੁਲਸ ਨੇ ਕਿਹਾ ਕਿ ਐਤਵਾਰ ਨੂੰ 200 ਲੋਕਾਂ ਨੇ ਇਕੱਠੇ ਹੋ ਕੇ ਪਾਰਟੀ ਕੀਤੀ ਜਦਕਿ ਸੂਬੇ ਨੇ 10 ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਹੈ। ਐਮਰਜੈਂਸੀ ਮੈਨੇਜਮੈਂਟ ਅਤੇ ਸਿਵਲ ਪ੍ਰੋਟੈਕਸ਼ਨ ਐਕਟ ਤਹਿਤ ਇਨ੍ਹਾਂ ਨੂੰ 1 ਲੱਖ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। ਇਸ ਨਿਯਮ ਤਹਿਤ ਕਿਸੇ ਨੂੰ ਵੀ ਉਲੰਘਣਾ ਕਰਨ 'ਤੇ 750 ਡਾਲਰ ਤੋਂ 1 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ। 

ਸਿਹਤ ਮੰਤਰੀ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ 200 ਲੋਕਾਂ ਨੂੰ ਪਾਰਟੀ ਲਈ ਇਕੱਠੇ ਕਰਨ ਬਹੁਤ ਹੀ ਗੈਰ-ਜ਼ਿੰਮੇਵਾਰਾਨਾ ਕੰਮ ਹੈ। ਕੋਰੋਨਾ ਵਾਇਰਸ ਕਾਰਨ ਲੋਕਾਂ ਨੂੰ ਸਮਾਜਕ ਦੂਰੀ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ ਪਰ ਇਸ ਤਰ੍ਹਾਂ ਇੰਨੇ ਲੋਕਾਂ ਨੂੰ ਇਕੱਠੇ ਕਰਕੇ ਖਾਣਾ-ਪੀਣਾ ਵਾਇਰਸ ਵਰਗੇ ਰੋਗਾਂ ਨੂੰ ਸੱਦਾ ਦੇਣਾ ਹੈ। 
ਟੋਰਾਂਟੋ ਦੇ ਮੇਅਰ ਜੋਹਨ ਟੋਰੀ ਨੇ ਵੀ ਇਸ ਪਾਰਟੀ 'ਤੇ ਇਤਰਾਜ਼ ਜਤਾਇਆ ਹੈ ਤੇ ਲੋਕਾਂ ਨੂੰ ਇਸ ਗੈਰ-ਜ਼ਿੰਮੇਵਾਰੀ ਵਾਲੇ ਰਵੱਈਏ ਲਈ ਗਲਤ ਠਹਿਰਾਇਆ ਹੈ। 


author

Lalita Mam

Content Editor

Related News