ਹਸਪਤਾਲ 'ਤੇ ਹੋ ਗਿਆ ਭਿਆਨਕ ਹਮਲਾ ! 4 ਪੱਤਰਕਾਰਾਂ ਸਣੇ 15 ਲੋਕਾਂ ਦੀ ਹੋਈ ਮੌਤ
Monday, Aug 25, 2025 - 03:43 PM (IST)

ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਤੇ ਗਾਜ਼ਾ ਵਿਚਾਲੇ ਦੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਦੋਵਾਂ ਪਾਸਿਓਂ ਲਗਾਤਾਰ ਇਕ-ਦੂਜੇ 'ਤੇ ਹਮਲੇ ਕੀਤੇ ਜਾ ਰਹੇ ਹਨ, ਜਿਸ ਕਾਰਨ ਰੋਜ਼ਾਨਾ ਮਾਸੂਮ ਲੋਕ ਮਾਰੇ ਜਾ ਰਹੇ ਹਨ। ਇਸੇ ਦੌਰਾਨ ਸੋਮਵਾਰ ਨੂੰ ਦੱਖਣੀ ਗਾਜ਼ਾ ਦੇ ਇੱਕ ਹਸਪਤਾਲ 'ਤੇ ਭਿਆਨਕ ਹਮਲਾ ਹੋਇਆ ਸੀ, ਜਿਸ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚ 4 ਪੱਤਰਕਾਰ ਵੀ ਸ਼ਾਮਲ ਹਨ।
ਮਾਰੇ ਗਏ ਪੱਤਰਕਾਰਾਂ ਵਿੱਚ ਐਸੋਸੀਏਟਿਡ ਪ੍ਰੈੱਸ (ਏ.ਪੀ.) ਲਈ ਕੰਮ ਕਰਨ ਵਾਲੀ ਇੱਕ ਫ੍ਰੀਲਾਂਸ ਪੱਤਰਕਾਰ ਵੀ ਸ਼ਾਮਲ ਹੈ। ਮਰੀਅਮ ਡੱਗਾ (33 ਸਾਲ) ਗਾਜ਼ਾ ਯੁੱਧ ਸ਼ੁਰੂ ਹੋਣ ਤੋਂ ਬਾਅਦ ਏ.ਪੀ. ਦੇ ਨਾਲ-ਨਾਲ ਹੋਰ ਮੀਡੀਆ ਅਦਾਰਿਆਂ ਲਈ ਇੱਕ ਫ੍ਰੀਲਾਂਸ ਪੱਤਰਕਾਰ ਵਜੋਂ ਕੰਮ ਕਰਦੀ ਸੀ।
ਡੱਗਾ ਨੇ ਨਾਸਿਰ ਹਸਪਤਾਲ ਵਿੱਚ ਭੁੱਖੇ ਬੱਚਿਆਂ ਨੂੰ ਬਚਾਉਣ ਲਈ ਡਾਕਟਰਾਂ ਦੇ ਸੰਘਰਸ਼ ਬਾਰੇ ਰਿਪੋਰਟਿੰਗ ਕੀਤੀ ਸੀ ਜਿਨ੍ਹਾਂ ਨੂੰ ਪਹਿਲਾਂ ਕੋਈ ਸਿਹਤ ਸਮੱਸਿਆ ਨਹੀਂ ਸੀ। ਇਸ ਤੋਂ ਇਲਾਵਾ ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ ਅਲ-ਜਜ਼ੀਰਾ ਦਾ ਪੱਤਰਕਾਰ ਮੁਹੰਮਦ ਸਲਾਮ ਵੀ ਸ਼ਾਮਲ ਸੀ।
El ataque israelí contra el Hospital Nasser en Khan Younis, al sur de Gaza, no fue un bombardeo llevado a cabo por la Fuerza Aérea israelí, según declaró un funcionario militar.
— Centro Mando Israel (@ctromandoisrael) August 25, 2025
Las FDI aún no han emitido comentarios sobre el ataque, que según medios palestinos dejó 15 muertos,…
ਇਹ ਵੀ ਪੜ੍ਹੋ- ਯੂਕ੍ਰੇਨ ਦਾ ਰੂਸ 'ਤੇ ਵੱਡਾ ਹਮਲਾ ! ਪ੍ਰਮਾਣੂ ਪਾਵਰ ਪਲਾਂਟ ਨੂੰ ਬਣਾਇਆ ਨਿਸ਼ਾਨਾ, ਰੇਡੀਏਸ਼ਨ ਲੀਕੇਜ...
ਬ੍ਰਿਟਿਸ਼ ਨਿਊਜ਼ ਏਜੰਸੀ ਰਾਇਟਰਜ਼ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਦਾ ਕੰਟਰੈਕਟ ਕੈਮਰਾਮੈਨ ਹੁਸਮ ਅਲ-ਮਸਰੀ ਵੀ ਹਮਲੇ ਵਿੱਚ ਮਾਰਿਆ ਗਿਆ ਸੀ। ਨਿਊਜ਼ ਏਜੰਸੀ ਦੇ ਅਨੁਸਾਰ ਰਾਇਟਰਜ਼ ਦਾ ਕੰਟਰੈਕਟ ਫੋਟੋਗ੍ਰਾਫਰ ਹਾਤੇਮ ਖਾਲਿਦ ਵੀ ਹਮਲੇ 'ਚ ਜ਼ਖਮੀ ਹੋ ਗਿਆ ਹੈ।
ਰਿਪੋਰਟ ਅਨੁਸਾਰ 22 ਮਹੀਨੇ ਤੋਂ ਵੀ ਲੰਬੇ ਸਮੇਂ ਤੋਂ ਚੱਲ ਰਹੀ ਇਸ ਜੰਗ 'ਚ ਗਾਜ਼ਾ ਵਿੱਚ ਹੁਣ ਤੱਕ ਕੁੱਲ 192 ਪੱਤਰਕਾਰ ਮਾਰੇ ਜਾ ਚੁੱਕੇ ਹਨ, ਜਦਕਿ ਰੂਸ-ਯੂਕ੍ਰੇਨ ਜੰਗ ਵਿੱਚ ਹੁਣ ਤੱਕ 18 ਪੱਤਰਕਾਰ ਮਾਰੇ ਗਏ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਅਤੇ ਇਜ਼ਰਾਈਲੀ ਫੌਜ ਨੇ ਇਸ ਘਟਨਾ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਰੇਲਵੇ ਟਰੈਕ 'ਤੇ ਪਲਟ ਗਈ ਵਿਦਿਆਰਥੀਆਂ ਨਾਲ ਭਰੀ ਸਕੂਲ ਵੈਨ, ਫ਼ਿਰ ਜੋ ਹੋਇਆ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e