ਪਾਕਿ 'ਚ ਅਣਖ ਖਾਤਰ ਭਰਾ ਨੇ ਡਾਂਸ ਅਤੇ ਮਾਡਲਿੰਗ ਲਈ 21 ਸਾਲਾ ਭੈਣ ਦਾ ਗੋਲੀ ਮਾਰ ਕੀਤਾ ਕਤਲ
Saturday, May 07, 2022 - 11:05 AM (IST)
ਲਾਹੌਰ (ਏਜੰਸੀ)- ਆਨਰ ਕਿਲਿੰਗ ਦੇ ਇਕ ਹੋਰ ਸ਼ੱਕੀ ਮਾਮਲੇ ਵਿਚ 21 ਸਾਲਾ ਪਾਕਿਸਤਾਨੀ ਮਹਿਲਾ ਦਾ ਕਥਿਤ ਤੌਰ 'ਤੇ ਉਸ ਦੇ ਭਰਾ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮਹਿਲਾ ਪੰਜਾਬ ਸੂਬੇ ਵਿਚ ਡਾਂਸ ਅਤੇ ਮਾਡਲਿੰਗ ਕਰਦੀ ਸੀ, ਜਿਸ ਵਜ੍ਹਾ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਸਿਦਰਾ ਸੂਬਾਈ ਰਾਜਧਾਨੀ ਲਾਹੌਰ ਤੋਂ 130 ਕਿਲੋਮੀਟਰ ਦੂਰ ਰੇਨਾਲਾ ਖੁਰਦ ਓਕਾਰਾ ਵਿਚ ਇਕ ਸਥਾਨਕ ਕੱਪੜੇ ਦੇ ਬਰਾਂਡ ਲਈ ਮਾਡਲਿੰਗ ਅਤੇ ਆਪਣੇ ਪਰਿਵਾਰ ਖ਼ਿਲਾਫ਼ ਜਾ ਕੇ ਫੈਸਲਾਬਾਦ ਦੇ ਇਕ ਥਿਏਟਰ ਵਿਚ ਡਾਂਸ ਕਰਦੀ ਸੀ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ: ਇਰਾਕ 'ਚ ਹੈਮਰੇਜਿਕ ਬੁਖਾਰ ਨਾਲ 8 ਲੋਕਾਂ ਦੀ ਮੌਤ
ਸਿਦਰਾ ਦੇ ਮਾਤਾ-ਪਿਤਾ ਨੇ ਇਸ ਨੂੰ ਪਰਿਵਾਰ ਦੀ ਪਰੰਪਰਾ ਦੇ ਖ਼ਿਲਾਫ਼ ਦੱਸਦੇ ਹੋਏ ਆਪਣਾ ਪੇਸ਼ਾ ਛੱਡਣ ਲਈ ਮਜ਼ਬੂਤ ਕੀਤਾ ਪਰ ਸਿਦਰਾ ਨੇ ਇਸ ਨੂੰ ਜਾਰੀ ਰੱਖਣ 'ਤੇ ਜੋਰ ਦਿੱਤਾ। ਪੁਲਸ ਨੇ ਦੱਸਿਆ ਕਿ ਸਿਦਰਾ ਪਿਛਲੇ ਹਫ਼ਤੇ ਆਪਣੇ ਪਰਿਵਾਰ ਨਾਲ ਈਦ ਮਨਾਉਣ ਲਈ ਫੈਸਲਾਬਾਦ ਤੋਂ ਘਰ ਆਈ ਸੀ। ਵੀਰਵਾਰ ਨੂੰ ਉਸ ਦੇ ਮਾਤਾ-ਪਿਤਾ ਅਤੇ ਭਰਾ ਹਮਜ਼ਾ ਨੇ ਪੇਸ਼ੇ ਵਿਚ ਗਰਿਮਾ ਦੇ ਮੁੱਦੇ 'ਤੇ ਉਸ ਨਾਲ ਬਹਿਸ ਕੀਤੀ ਅਤੇ ਡਾਂਸ ਕਰਨਾ ਜਾਰੀ ਰੱਖਣ ਲਈ ਉਸ ਦੀ ਕੁੱਟਮਾਰ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਵਿੱਚ ਦਿਨ ਵਿੱਚ, ਹਮਜ਼ਾ ਨੇ ਸਿਦਰਾ 'ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: ਯੂਰਪੀ ਦੇਸ਼ਾਂ ’ਚ ਮਹਾਮਾਰੀ ਦਾ ਰੂਪ ਧਾਰ ਰਿਹੈ ਮੋਟਾਪਾ, ਹਰ ਸਾਲ ਹੁੰਦੀ ਹੈ 12 ਲੱਖ ਲੋਕਾਂ ਦੀ ਮੌਤ
ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਅਪਰਾਧ ਕਬੂਲ ਕਰਨ ਵਾਲੇ ਹਮਜ਼ਾ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਅਧਿਕਾਰੀ ਫਰਾਜ਼ ਹਾਮਿਦ ਨੇ ਦੱਸਿਆ ਕਿ ਹਮਜ਼ਾ ਸਿਦਰਾ 'ਤੇ ਉਸ ਸਮੇਂ ਗੁੱਸੇ 'ਚ ਆ ਗਿਆ, ਜਦੋਂ ਹਮਜ਼ਾ ਨੂੰ ਉਸ ਦੇ ਇਕ ਰਿਸ਼ਤੇਦਾਰ ਨੇ ਸਿਦਰਾ ਦੇ ਡਾਂਸ ਦੀ ਵੀਡੀਓ ਭੇਜੀ। ਉਨ੍ਹਾਂ ਦੱਸਿਆ, ਹਮਜ਼ਾ ਨੇ ਪੁਲਸ ਨੂੰ ਦੱਸਿਆ ਕਿ ਗੁੱਸੇ 'ਚ ਆ ਕੇ ਉਸ ਨੇ ਆਪਣੀ ਭੈਣ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਸਾਲ ਫਰਵਰੀ 'ਚ ਫੈਸਲਾਬਾਦ 'ਚ 19 ਸਾਲਾ ਡਾਂਸ ਕਲਾਕਾਰ ਆਇਸ਼ਾ ਦਾ ਉਸ ਦੇ ਸਾਬਕਾ ਪਤੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਪਾਕਿਸਤਾਨ ਵਿੱਚ, ਖਾਸ ਤੌਰ 'ਤੇ ਉੱਤਰ ਅਤੇ ਪੱਛਮ ਵਿੱਚ ਕਬਾਇਲੀ ਖੇਤਰਾਂ ਦੇ ਨੇੜੇ ਦੇ ਇਲਾਕਿਆਂ ਵਿੱਚ ਆਨਰ ਕਿਲਿੰਗ (ਅਣਖ ਖਾਤਰ ਕਤਲ) ਦੇ ਮਾਮਲੇ ਲਗਾਤਾਰ ਆਉਂਦੇ ਰਹਿੰਦੇ ਹਨ।
ਇਹ ਵੀ ਪੜ੍ਹੋ: ਚੀਨੀ ਕੰਪਨੀ ਦੀ ਪੇਸ਼ਕਸ਼- ਤੀਜਾ ਬੱਚਾ ਪੈਦਾ ਕਰਨ 'ਤੇ ਮਿਲੇਗੀ 1 ਸਾਲ ਦੀ ਛੁੱਟੀ, 11.50 ਲੱਖ ਦਾ ਬੋਨਸ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।