ਇਟਲੀ ''ਚ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਲਈ ਸੇਵਾਵਾਂ ਨਿਭਾ ਰਹੇ ਆਗੂਆਂ ਦਾ ਸਨਮਾਨ

Tuesday, Oct 05, 2021 - 02:06 PM (IST)

ਇਟਲੀ ''ਚ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਲਈ ਸੇਵਾਵਾਂ ਨਿਭਾ ਰਹੇ ਆਗੂਆਂ ਦਾ ਸਨਮਾਨ

ਮਿਲਾਨ/ਇਟਲੀ (ਸਾਬੀ ਚੀਨੀਆ): ਇੰਗਲੈਂਡ ਤੋਂ ਬਾਅਦ ਇਟਲੀ ਯੂਰਪ ਦਾ ਅਜਿਹਾ ਦੇਸ਼ ਹੈ ਜਿਸ ਵਿਚ ਸਿੱਖ ਬੜੀ ਵੱਡੀ ਤਦਾਦ ਵਿਚ ਰਹਿੰਦੇ ਹਨ ਤੇ ਉਹ ਧਰਮ ਨੂੰ ਕਾਨੂੰਨੀ ਤੌਰ 'ਤੇ ਮਾਨਤਾ ਦਿਵਾਉਣ ਲਈ ਸਿਰ ਤੋੜ ਯਤਨ ਕਰ ਰਹੇ ਹਨ। ਸਿੱਖ ਧਰਮ ਦੀ ਰਜਿਸਟ੍ਰੇਸ਼ਨ ਲਈ ਸਿੱਖ ਆਗੂਆਂ ਦੁਆਰਾ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਤੇ ਉਨਾਂ ਦੀ ਮਿਹਨਤ ਨੂੰ ਮੁੱਖ ਰੱਖ ਕੇ "ਯੂਰਪ ਨਿਊਜ ਟੀ ਵੀ, ਵੱਲੋਂ ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਕੌਮ ਦੀ ਚੜ੍ਹਦੀ ਕਲ੍ਹਾ ਲਈ ਆਰੰਭ ਕੀਤੇ ਕਾਰਜਾਂ ਨੂੰ ਨੇਪਰੇ ਚੜ੍ਹਾਉਣ ਲਈ ਅਰਦਾਸ ਬੇਨਤੀ ਕੀਤੀ ਗਈ। 

PunjabKesari

ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ ਤੇ ਗੁਰਦੁਆਰਾ ਭਗਤ ਰਵਿਦਾਸ ਸਿੰਘ ਸਭਾ ਲਵੀਨੀੳ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ "ਯੂਰਪ ਨਿਊਜ ਪੰਜਾਬੀ ਟੀ,ਵੀ ਦੀ ਸਮੁੱਚੀ ਟੀਮ ਵੱਲੋਂ ਸੁਰਿੰਦਰਜੀਤ ਸਿੰਘ ਪੰਡੋਰੀ ਮੁੱਖ ਸੇਵਾਦਾਰ ਗੁਰਦੁਆਰਾ ਸਿੰਘ ਸਭਾ ਫਲੇਰੋ (ਬ੍ਰੇਸ਼ੀਆ) ਰਵਿੰਦਰਜੀਤ ਸਿੰਘ ਬੱਸੀ ਪ੍ਰਧਾਨ "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ, ਸ, ਸੁਖਦੇਵ ਸਿੰਘ ਕੰਗ ਪ੍ਰਧਾਨ ਇੰਡੀਅਨ ਸਿੱਖ ਕਮਿਨਊਟੀ, ਜੁਝਾਰ ਸਿੰਘ ਉੱਘੇ ਕਾਰੋਬਾਰੀ, ਹਰਪ੍ਰੀਤ ਸਿੰਘ ਜੀਰ੍ਹਾ ਤੈਰਾਨੋਵਾ (ਆਰੈਸੋ) ਅਤੇ ਹਰਕੀਤ ਸਿੰਘ ਮਾਧੋਝੰਡਾ ਨੂੰ ਗਿਆਨੀ ਦਲਬੀਰ ਸਿੰਘ, ਸਾਬੀ ਚੀਨੀਆ (ਯੂਰਪ ਨਿਊਜ ਟੀ ਵੀ) ਭਾਈ ਅਜੀਤ ਸਿੰਘ ਥਿੰਦ ਤੇ ਸੁਖਜਿੰਦਰ ਸਿੰਘ ਕਾਲਰੂ ਵੱਲੋਂ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਉਨਾਂ ਵੱਲੋ ਨਿਭਾਈਆ ਜਾ ਰਹੀਆ ਜ਼ਿੰਮੇਵਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ। 

PunjabKesari

ਪੜ੍ਹੋ ਇਹ ਅਹਿਮ ਖਬਰ- ਇਟਲੀ ਦੇ ਪੁਲਸ ਵਿਭਾਗ 'ਚ ਦੇਸ਼ ਦਾ ਮਾਣ ਵਧਾਓੁਣ ਵਾਲੀ ਸਤਿੰਦਰ ਕੌਰ ਨੂੰ ਪੰਜਾਬਣ ਧੀ ਦਾ 'ਸਨਮਾਨ'

ਇਸ ਮੌਕੇ ਹਰਭਜਨ ਸਿੰਘ ਸੋਨੀ, ਅਮਰਜੀਤ ਸਿੰਘ , ਪ੍ਰੀਤਮ ਮਾਣਕੀ, ਮੇਹਰ ਸਿੰਘ, ਭਗਵੰਤ ਸਿੰਘ ਕੰਗ, ਯੂਥ ਆਗੂ ਦਵਿੰਦਰ ਸਿੰਘ ਚੰਦੀ ਬਲਕਾਰ ਸਿੰਘ ਆਦਿ ਵੀ ਉਚੇਚੇ ਤੌਰ 'ਤੇ ਮੌਜੂਦ ਸਨ, ਜਿੰਨ੍ਹਾਂ ਵੱਲੋਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਧਰਮ ਦੀ ਰਜਿਸਟ੍ਰੇਸ਼ਨ ਲਈ ਆਰੰਭ ਕੀਤੇ ਕਾਰਜਾਂ ਲਈ ਇਟਲੀ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਦਾ ਸਹਿਯੋਗ ਉਹਨਾਂ ਦੇ ਨਾਲ ਹੈ।


author

Vandana

Content Editor

Related News