ਹਾਂਗਕਾਂਗ ''ਚ ਚੀਨ ਨੇ ਤਾਇਨਾਤ ਕੀਤੇ ਬਖਤਰਬੰਦ ਵਾਹਨ, 5 ਪ੍ਰਦਰਸ਼ਨਕਾਰੀ ਕਾਬੂ

08/14/2019 9:40:24 AM

ਹਾਂਗਕਾਂਗ, (ਭਾਸ਼ਾ)— ਹਾਂਗਕਾਂਗ 'ਚ ਦੋ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਦੋ ਦਿਨਾਂ ਤੋਂ ਹਵਾਈ ਉਡਾਣਾਂ 'ਤੇ ਰੋਕ ਲਗਾਈ ਹੋਈ ਹੈ। ਹਾਂਗਕਾਂਗ ਹਵਾਈ ਅੱਡੇ 'ਤੇ ਪ੍ਰਦਰਸ਼ਨ ਕਾਰਨ ਮੰਗਲਵਾਰ ਨੂੰ ਦੂਜੇ ਦਿਨ ਜਹਾਜ਼ ਸੇਵਾ ਰੁਕੀ ਰਹੀ। ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਚੀਨ ਵਲੋਂ ਬਖਤਰਬੰਦ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ। 

ਪੁਲਸ ਨੇ ਹਵਾਈ ਅੱਡੇ 'ਤੇ ਪ੍ਰਦਰਸ਼ਨ ਦੌਰਾਨ ਗੈਰ-ਕਾਨੂੰਨੀ ਤਰੀਕੇ ਨਾਲ ਹਥਿਆਰ ਰੱਖਣ ਅਤੇ ਅਧਿਕਾਰੀਆਂ 'ਤੇ ਹਮਲਾ ਕਰਨ ਵਾਲੇ 5 ਲੋਕਾਂ ਨੂੰ ਹਿਰਾਸਤ 'ਚ ਲਿਆ। ਪੁਲਸ ਨੇ ਕਿਹਾ,''ਅਸੀਂ ਗੈਰ-ਕਾਨੂੰਨੀ ਤਰੀਕੇ ਨਾਲ ਹਵਾਈ-ਅੱਡੇ 'ਤੇ ਇਕੱਠੇ ਹੋਣ, ਗਲਤ ਤਰੀਕੇ ਨਾਲ ਹਥਿਆਰ ਰੱਖਣ, ਪੁਲਸ ਅਧਿਕਾਰੀਆਂ 'ਤੇ ਹਮਲਾ ਕਰਨ ਅਤੇ ਸ਼ਾਂਤੀ ਭੰਗ ਕਰਨ ਵਾਲੇ 5 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ।''

 

PunjabKesari

ਲੋਕਤੰਤਰ ਸਮਰਥਕ ਹਵਾਲਗੀ ਬਿੱਲ ਦੇ ਵਿਰੋਧ 'ਚ 2 ਮਹੀਨਿਆਂ ਤੋਂ ਪ੍ਰਦਰਸ਼ਨ ਜਾਰੀ ਹਨ। ਹਾਂਗਕਾਂਗ ਦੀ ਮੁੱਖ ਕਾਰਜਕਾਰੀ ਕੈਰੀ ਲੈਮ ਹਾਲਾਂਕਿ ਇਸ ਬਿੱਲ ਨੂੰ ਖਤਮ ਕਰਨ ਦੀ ਘੋਸ਼ਣਾ ਕਰ ਚੁੱਕੀ ਹੈ ਪਰ ਹੁਣ ਪ੍ਰਦਰਸ਼ਨਕਾਰੀ ਕਈ ਹੋਰ ਮੰਗਾਂ ਨੂੰ ਮਨਾਉਣ ਨੂੰ ਲੈ ਕੇ ਅੜੇ ਹੋਏ ਹਨ।

ਰਿਪੋਰਟਾਂ ਮੁਤਾਬਕ ਮੰਗਲਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਇਕ ਵੀ ਉਡਾਣ ਨਹੀਂ ਜਾਣ ਦਿੱਤੀ ਅਤੇ ਵੱਡੀ ਗਿਣਤੀ 'ਚ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਇਸ ਏਅਰਪੋਰਟ ਤੋਂ ਤਕਰੀਬਨ 2 ਲੱਖ ਯਾਤਰੀ ਰੋਜ਼ਾਨਾ ਸਫਰ ਕਰਦੇ ਹਨ ਪਰ ਇਸ ਪ੍ਰਦਰਸ਼ਨ ਕਾਰਨ ਹੁਣ ਤਕ 300 ਫਲਾਈਟਾਂ ਰੱਦ ਕਰਨੀਆਂ ਪਈਆਂ ਹਨ। ਹਾਂਗਕਾਂਗ 'ਚ ਲਗਾਤਾਰ ਹਿੰਸਕ ਹੋ ਰਹੇ ਪ੍ਰਦਰਸ਼ਨ ਕਾਰਨ ਚੀਨ ਸਰਕਾਰ ਦੀ ਚਿੰਤਾ ਵਧ ਗਈ ਹੈ। ਚੀਨ ਨੇ ਪ੍ਰਦਰਸ਼ਨਕਾਰੀ


Related News