ਹਾਂਗਕਾਂਗ ’ਚ ਕੋਰੋਨਾ ਵਾਇਰਸ ਦੀ ਲਾਗ ਕਾਰਨ ਮਾਰੇ ਜਾਣਗੇ 2000 ਪਾਲਤੂ ‘ਚੂਹੇ’

01/18/2022 6:19:41 PM

ਹਾਂਗਕਾਂਗ (ਭਾਸ਼ਾ)- ਹਾਂਗਕਾਂਗ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਜਾਣ ’ਤੇ ਲਗਭਗ 2,000 ਹੈਮਸਟਰ (ਚੂਹੇ ਵਰਗੇ ਜੀਵ) ਨੂੰ ਮਾਰ ਦਿੱਤਾ ਜਾਵੇਗਾ। ਪ੍ਰਸ਼ਾਸਨ ਨੇ ਕਿਹਾ ਕਿ ਪਾਲਤੂ ਜਾਨਵਰਾਂ ਦੇ ਇਕ ਸਟੋਰ ਵਿਚ ਕਈ ਹੈਮਸਟਰ ਕੋਵਿਡ-19 ਸੰਕਰਮਿਤ ਪਾਏ ਗਏ ਹਨ, ਕਿਉਂਕਿ ਉੱਥੇ ਇਕ ਕਰੋਨਾ ਵਾਇਰਸ ਸੰਕਰਮਿਤ ਕਰਮਚਾਰੀ ਕੰਮ ਕਰ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਚੂਹੇ ਦੀ ਪ੍ਰਜਾਤੀ ਦੇ ਆਯਾਤ ਅਤੇ ਨਿਰਯਾਤ ’ਤੇ ਵੀ ਪਾਬੰਦੀ ਲਗਾਈ ਜਾਏਗੀ। ਸੋਮਵਾਰ ਨੂੰ ਪਾਲਤੂ ਜਾਨਵਰਾਂ ਦੀ ਦੁਕਾਨ ਦੇ ਇਕ ਕਰਮਚਾਰੀ ਦੇ ਕੋਰੋਨਾ ਵਾਇਰਸ ਸੰਕ੍ਰਮਿਤ ਪਾਏ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਇਸ ਤੋਂਂਬਾਅਦ ਕਈ ਹੈਮਸਟਰ ਵੀ ਸੰਕਰਮਿਤ ਪਾਏ ਗਏ।

ਇਹ ਵੀ ਪੜ੍ਹੋ: UAE ਨੇ ਹੂਤੀ ਬਾਗੀਆਂ ਤੋਂ ਲਿਆ ਬਦਲਾ, ਅੱਧੀ ਰਾਤ ਨੂੰ ਜੈੱਟ ਜਹਾਜ਼ਾਂ ਨੇ ਯਮਨ ’ਚ ਕੀਤੀ ਬੰਬਾਰੀ, 23 ਲੋਕਾਂ ਦੀ ਮੌਤ

ਹਾਲਾਂਕਿ ਪ੍ਰਸ਼ਾਸਨ ਨੇ ਇਹ ਵੀ ਕਿਹਾ ਕਿ ਜਾਨਵਰਾਂ ਤੋਂ ਇਨਸਾਨਾਂ ਵਿਚ ਕੋਰੋਨਾ ਫੈਲਣ ਦਾ ਕੋਈ ‘ਸਬੂਤ’ ਨਹੀਂ ਮਿਲਿਆ ਹੈ ਪਰ ਸਾਵਧਾਨੀ ਦੇ ਤੌਰ ’ਤੇ ਪ੍ਰਭਾਵਿਤ ਸਟੋਰਾਂ ਤੋਂ 7 ਜਨਵਰੀ ਤੋਂ ਬਾਅਦ ਖ਼ਰੀਦੇ ਗਏ ਸਾਰੇ ਹੈਮਸਟਰਾਂ ਨੂੰ ਲਾਜ਼ਮੀ ਤੌਰ ’ਤੇ ਮਾਰ ਦਿੱਤਾ ਜਾਵੇਗਾ। ਅਜਿਹੇ ਲੋਕਾਂ ਨੂੰ ਆਪਣੇ-ਆਪਣੇ ਹੈਮਸਟਰ ਪ੍ਰਸ਼ਾਸਨ ਨੂੰ ਸੌਂਪਣੇ ਹੋਣਗੇ। ਸਾਰੇ ਸਟੋਰਾਂ ਨੂੰ ਹੈਮਸਟਰਾਂ ਦੀ ਖ਼ਰੀਦ ਅਤੇ ਵਿਕਰੀ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। 22 ਦਸੰਬਰ ਤੋਂ ਪਾਲਤੂ ਜਾਨਵਰਾਂ ਦੇ ਸਟੋਰਾਂ ਤੋਂ ਹੈਮਸਟਰ ਖ਼ਰੀਦਣ ਵਾਲਿਆਂ ਨੂੰ ਵੀ ਲਾਜ਼ਮੀ ਤੌਰ ’ਤੇ ਕੋਵਿਡ-19 ਲਈ ਟੈਸਟ ਕਰਵਾਉਣਾ ਹੋਵੇਗਾ ਅਤੇ ਇਨ੍ਹਾਂ ਲੋਕਾਂ ਨੂੰ ਰਿਪੋਰਟ ਆਉਣ ਤੱਕ ਜਨਤਕ ਤੌਰ ’ਤੇ ਨਾ ਆਉਣ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ: ਸੰਪਤੀ ਦਾ ਬਿਓਰਾ ਨਾ ਦੇਣ 'ਤੇ ਪਾਕਿ ਦੇ 150 ਜਨਤਕ ਨੁਮਾਇੰਦਿਆਂ ਖ਼ਿਲਾਫ਼ ਚੋਣ ਕਮਿਸ਼ਨ ਦਾ ਵੱਡੀ ਕਾਰਵਾਈ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News