ਓਮੀਕਰੋਨ ਦਾ ਖ਼ੌਫ: ਹਾਂਗਕਾਂਗ ਨੇ 150 ਤੋਂ ਵੱਧ ਦੇਸ਼ਾਂ ਦੀਆਂ ਉਡਾਣਾਂ ’ਤੇ ਲਗਾਈ ਰੋਕ

01/14/2022 5:57:09 PM

ਹਾਂਗਕਾਂਗ (ਭਾਸ਼ਾ): ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਪ੍ਰਸਾਰ ਨੂੰ ਰੋਕਣ ਦੀ ਕੋਸ਼ਿਸ਼ ਤਹਿਤ ਹਾਂਗਕਾਂਗ ਹਵਾਈ ਅੱਡੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਇਕ ਮਹੀਨੇ ਤੱਕ 150 ਦੇਸ਼ਾਂ ਅਤੇ ਖੇਤਰਾਂ ਦੇ ਯਾਤਰੀਆਂ ਨੂੰ ਸ਼ਹਿਰ ਵਿਚ ਨਹੀਂ ਆਉਣ ਦੇਵੇਗਾ। ਹਵਾਈ ਅੱਡੇ ਵੱਲੋਂ ਪੋਸਟ ਕੀਤੇ ਗਏ ਨੋਟਿਸ ਵਿਚ ਕਿਹਾ ਗਿਆ ਹੈ ਕਿ ਜਿਹੜੇ ਯਾਤਰੀ ਪਿਛਲੇ 21 ਦਿਨਾਂ ਵਿਚ ਅਮਰੀਕਾ ਅਤੇ ਯੂਕੇ ਸਮੇਤ ‘ਉਚ ਜੋਖ਼ਮ’ ਸਮਝੇ ਜਾਣ ਵਾਲੇ 150 ਤੋਂ ਵੱਧ ਸਥਾਨਾਂ ’ਤੇ ਗਏ ਹਨ, ਉਨ੍ਹਾਂ ਨੂੰ 16 ਜਨਵਰੀ ਤੋਂ 15 ਫਰਵਰੀ ਤੱਕ ਹਾਂਗਕਾਂਗ ਨਹੀਂ ਆਉਣ ਦਿੱਤਾ ਜਾਏਗਾ।

ਇਹ ਵੀ ਪੜ੍ਹੋ: ਪਾਕਿਸਤਾਨ ’ਚ ਅਗਵਾ ਦੇ ਮਾਮਲੇ ’ਚ 5 ਨੂੰ ਸੁਣਾਈ ਗਈ ਮੌਤ ਦੀ ਸਜ਼ਾ

ਇਹ ਪਾਬੰਦੀ ਅਜਿਹੇ ਸਮੇਂ ’ਤੇ ਲਗਾਈ ਗਈ ਹੈ, ਜਦੋਂ ਸ਼ਹਿਰ ਓਮੀਕਰੋਨ ਨਾਲ ਜੂਝ ਰਿਹਾ ਹੈ, ਅਤੇ ਜ਼ਿਆਦਾਤਰ ਮਾਮਲਿਆਂ ਦਾ ਸਰੋਤ ਕੈਥੀ ਪੈਸੀਫਿਕ ਦੇ ਚਾਲਕ ਦਲ ਦੇ 2 ਮੈਂਬਰ ਹਨ, ਜਿਨ੍ਹਾਂ ਨੇ ਇਕਾਂਤਵਾਸ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਸ਼ਹਿਰ ਦੇ ਰੈਸਟੋਰੈਂਟਾਂ ਅਤੇ ਬਾਰਾਂ ਵਿਚ ਖਾਣਾ ਖਾਧਾ ਸੀ ਅਤੇ ਬਾਅਦ ਵਿਚ ਦੋਵੇਂ ਜਾਂਚ ਵਿਚ ਪਾਜ਼ੇਟਿਵ ਨਿਕਲੇ ਸਨ। ਸਾਲ 2021 ਦੀ ਸਮਾਪਤੀ ਦੇ ਬਾਅਦ ਤੋਂ ਹਾਂਗਕਾਂਗ ਵਿਚ 50 ਤੋਂ ਵੱਧ ਸਥਾਨਕ ਸੰਕ੍ਰਮਣ ਦੇ ਸਾਹਮਣੇ ਆਏ ਹਨ। 

ਇਹ ਵੀ ਪੜ੍ਹੋ: ਕੀ ਓਮੀਕਰੋਨ ਖ਼ਿਲਾਫ਼ ਅਸਰਦਾਸ ਸਿੱਧ ਹੋਣਗੀਆਂ ਇਹ 2 ਦਵਾਈਆਂ? WHO ਨੇ ਕੀਤੀ ਸਿਫ਼ਾਰਿਸ਼

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News