ਇਸ ਮਾਡਲ ਨੂੰ ਇੰਸਟਾਗ੍ਰਾਮ 'ਤੇ ਫੋਟੋ ਸਾਂਝੀ ਕਰਨੀ ਪਈ ਮਹਿੰਗੀ, ਹੋਈ ਕਰੋੜਾਂ ਦੀ ਲੁੱਟ
Wednesday, Dec 02, 2020 - 02:31 AM (IST)
ਹਾਂਗਕਾਂਗ-ਸੋਸ਼ਲ ਮੀਡੀਆ 'ਤੇ ਤਸਵੀਰਾਂ ਅਪਲੋਡ ਕਰਨਾ ਸਾਨੂੰ ਇਕ ਤਰ੍ਹਾਂ ਦਾ ਸੁੱਖ ਤਾਂ ਦਿੰਦਾ ਹੈ ਪਰ ਕਦੇ-ਕਦੇ ਇਹ ਭਾਰੀ ਨੁਕਸਾਨ ਵੀ ਪਹੁੰਚਾਉਂਦਾ ਹੈ। ਇਕ ਅਜਿਹਾ ਹੀ ਮਾਮਲਾ ਹਾਂਗਕਾਂਗ ਤੋਂ ਸਾਹਮਣੇ ਆਇਆ ਹੈ। ਇਕ 25 ਸਾਲਾਂ ਬੀਬੀ ਸੋ ਮੀਆਨ ਨੇ ਡਿਜ਼ਾਈਨਰ ਕੱਪੜਿਆਂ 'ਚ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ। ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਉਸ ਬੀਬੀ ਦੇ ਅਪਾਰਟਮੈਂਟ 'ਚ ਤਿੰਨ ਵਿਅਕਤੀ ਚਾਕੂ ਲੈ ਕੇ ਦਾਖਲ ਹੋਏ। ਬੀਬੀ ਨੂੰ ਟੇਪ ਦੀ ਮਦਦ ਨਾਲ ਕੁਰਸੀ 'ਤੇ ਬੰਨ੍ਹ ਕੇ ਘਰ ਦਾ ਸਾਰਾ ਸਾਮਾਨ ਲੁੱਟ ਕੇ ਲੈ ਗਏ।
ਇਹ ਵੀ ਪੜ੍ਹੋ:-ਬਾਇਓਨਟੇਕ ਤੇ ਫਾਈਜ਼ਰ ਨੇ ਕੋਵਿਡ-19 ਟੀਕੇ ਦੀ ਮਨਜ਼ੂਰੀ ਲਈ ਯੂਰਪੀਅਨ ਏਜੰਸੀ ਨੂੰ ਸੌਂਪੀ ਅਰਜ਼ੀ
ਕਰੀਬ 2,94,35,000 ਰੁਪਏ ਦਾ ਸਾਮਾਨ ਲੁੱਟ ਕੇ ਲੈ ਗਏ ਲੁਟੇਰੇ
ਸੋ ਮੀਆਨ ਹਾਂਗਕਾਂਗ ਦੀ ਸੁਪਰ ਮਾਡਲ ਹੈ। ਸੋ ਮੀਆਨ ਨੇ ਦੱਸਿਆ ਕਿ ਉਸ ਦੇ ਘਰ ਲੁਟੇਰੇ ਮੰਗਲਵਾਰ ਦੀ ਸਵੇਰ 11 ਵਜੇ ਦਾਖਲ ਹੋਏ। ਇਸ ਦੇ ਬਾਰੇ 'ਚ ਪੁਲਸ ਨੇ ਦੱਸਿਆ ਕਿ ਮਾਡਲ ਦੇ ਘਰੋਂ 4,00,000 ਹਜ਼ਾਰ ਡਾਲਰ (ਕਰੀਬ 2,94,35,000 ਰੁਪਏ) ਦਾ ਸਾਮਾਨ ਚੋਰੀ ਹੋਇਆ ਹੈ। ਲੁਟੇਰਿਆਂ ਨੇ ਬੀਬੀ ਅਤੇ ਬੱਚੇ ਨੂੰ ਟੇਪ ਨਾਲ ਬੰਨ੍ਹ ਦਿੱਤਾ ਅਤੇ ਉਨ੍ਹਾਂ ਨੇ ਬੱਚੇ ਨੂੰ ਵੀ ਕੁੱਟਿਆ। ਪੁਲਸ ਨੇ ਦੱਸਿਆ ਕਿ ਇਸ ਸਾਮਾਨ 'ਚ 10 ਹੈਂਡਬੈਗ, 7 ਘੜੀਆਂ, ਇਕ ਲੈਪਟਾਪ ਅਤੇ ਦੋ ਮੋਬਾਇਲ ਫੋਨ ਸ਼ਾਮਲ ਸੀ। ਮਾਡਲ ਨੇ ਦੱਸਿਆ ਕਿ ਉਹ ਆਪਣੇ ਕਮਰੇ 'ਚ ਸੌ ਰਹੀ ਹੈ ਤਾਂ ਉਸ ਨੂੰ ਆਵਾਜ਼ ਆਈ ਤਾਂ ਉਹ ਚੈੱਕ ਕਰਨ ਆਪਣੇ ਬੈੱਡਰੂਮ 'ਚ ਗਈ ਤਾਂ ਉੱਥੇ ਤਿੰਨ ਆਦਮੀ ਦਿਖਾਈ ਦਿੱਤੇ।
ਇਹ ਵੀ ਪੜ੍ਹੋ:-ਬ੍ਰਿਟੇਨ ਦੀ ਅਦਾਲਤ ਨੇ ਨੀਰਵ ਮੋਦੀ ਦੀ ਹਿਰਾਸਤ ਮਿਆਦ 29 ਦਸੰਬਰ ਤੱਕ ਵਧਾਈ
ਇਨ੍ਹਾਂ ਤਿੰਨਾਂ ਚੋਰਾਂ ਨੇ ਟੋਪੀ ਅਤੇ ਸਰਜੀਕਲ ਮਾਸਕ ਪਾਏ ਹੋਏ ਸਨ। ਇਨ੍ਹਾਂ ਦੇ ਹੱਥਾਂ 'ਚ ਚਾਕੂ ਅਤੇ ਰਾਡ ਸੀ। ਇਹ ਤਿੰਨੋਂ ਚੋਰ ਜਦ ਦਰਵਾਜ਼ੇ ਦੇ ਘੰਟੀ ਵਜਾਉਣ ਲੱਗੇ ਤਾਂ ਹੈਲਪਰ ਨੇ ਦਰਵਾਜ਼ਾ ਖੋਲ੍ਹਿਆ ਅਤੇ ਤਿੰਨੋਂ ਘਰ ਦੇ ਅੰਦਰ ਆ ਗਏ। ਇੰਸਟਾਗ੍ਰਾਮ 'ਤੇ 80 ਹਜ਼ਾਰ ਤੋਂ ਵੀ ਜ਼ਿਆਦਾ ਫਾਲੋਅਰਸ ਵਾਲੀ ਮਾਡਲ ਨੇ ਕਿਹਾ ਕਿ ਉਸ ਨੂੰ, ਉਸ ਦੇ ਬੱਚੇ ਅਤੇ ਹੈਲਪਰ ਨੂੰ ਚੋਰਾਂ ਨੇ ਟੇਪ ਨਾਲ ਬੰਨ੍ਹ ਦਿੱਤਾ ਸੀ। ਚੋਰਾਂ ਨੇ ਕਈ ਡਿਜ਼ਾਈਨਰ ਸਾਮਾਨ ਚੋਰੀ ਕਰ ਲਿਆ।
ਇਹ ਵੀ ਪੜ੍ਹੋ:-ਮੈਕਸੀਕੋ 'ਚ ਵਾਇਰਸ ਕਾਰਣ ਹਾਲਾਤ ਬਹੁਤ ਖਰਾਬ : WHO
ਇਕ ਲੁਟੇਰੇ ਨੇ ਬੱਚੇ ਦੇ ਸਿਰ ਨੂੰ ਜ਼ੋਰ ਨਾਲ ਦਬਾਇਆ ਅਤੇ ਦੂਜੇ ਨੇ ਮਾਡਲ ਦੇ ਵਾਲ ਖਿੱਚਦੇ ਹੋਏ ਪੁੱਛਿਆ ਕਿ ਪੈਸੇ ਕਿਥੇ ਰੱਖਦੇ ਹੋ। ਇਨ੍ਹਾਂ ਚੋਰਾਂ ਦੀ ਉਮਰ ਵੀ 40 ਤੋਂ 50 ਸਾਲ ਵਿਚਾਲੇ ਸੀ। ਪੁਲਸ ਦਾ ਕਹਿਣਾ ਹੈ ਕਿ ਇਕ ਦਿਨ ਪਹਿਲਾਂ ਵੀ ਚੋਰਾਂ ਨੇ ਘਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਮਾਡਲ ਨੇ ਕਿਹਾ ਕਿ ਮੈਂ ਅੱਜ ਤੱਕ ਆਪਣੇ ਪੁੱਤਰ ਨੂੰ ਨਹੀਂ ਮਾਰਿਆ ਪਰ ਉਨ੍ਹਾਂ ਚੋਰਾਂ ਨੇ ਉਸ ਨੂੰ ਕੁੱਟਿਆ, ਮੈਂ ਉਨ੍ਹਾਂ ਨੂੰ ਸਾਰਾ ਕੁਝ ਦੇ ਦਿੱਤਾ ਸੀ, ਜੋ ਵੀ ਉਹ ਚਾਹੁੰਦੇ ਸਨ ਪਰ ਫਿਰ ਵੀ ਉਨ੍ਹਾਂ ਨੇ ਮੇਰੇ ਹੈਲਪਰ, ਮੈਨੂੰ ਅਤੇ ਮੇਰੇ ਪੁੱਤਰ ਨੂੰ ਕੁੱਟਿਆ। ਉਨ੍ਹਾਂ ਨੇ ਬੱਚੇ ਨੂੰ ਕੁੱਟਿਆ ਉਹ ਕਿੰਨੇ ਬੇਸ਼ਰਮ ਹਨ।
ਇਹ ਵੀ ਪੜ੍ਹੋ:-ਕੋਵਿਡ-19 ਨਾਲ ਇਨਫੈਕਟਿਡ ਇਕ ਤਿਹਾਈ ਤੋਂ ਜ਼ਿਆਦਾ ਬੱਚਿਆਂ 'ਚ ਇਸ ਬੀਮਾਰੀ ਦੇ ਲੱਛਣ ਨਹੀਂ : ਅਧਿਐਨ