ਵਿਵਾਦ ਹੱਲ ਕਰਨ ਲਈ ਹੋ ਰਹੀਆਂ ਨੇ ਕੋਸ਼ਿਸ਼ਾਂ : ਹਾਂਗਕਾਂਗ ਸਰਕਾਰ

09/16/2019 3:12:31 PM

ਹਾਂਗਕਾਂਗ— ਲੋਕਤੰਤਰੀ ਸੁਧਾਰਾਂ ਦੀ ਮੰਗ ਨੂੰ ਲੈ ਕੇ ਕੱਢੇ ਗਏ ਮਾਰਚ (ਪ੍ਰਦਰਸ਼ਨ) ਨੇ ਹਿੰਸਕ ਰੂਪ ਲੈ ਲਿਆ, ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਇਮਾਰਤਾਂ 'ਤੇ ਦੇਸੀ ਬੰਬ ਸੁੱਟੇ, ਆਵਾਜਾਈ ਰੋਕੀ ਅਤੇ ਥਾਂ-ਥਾਂ ਅੱਗ ਲਗਾਈ, ਜਿਸ ਦੇ ਬਾਅਦ ਪੁਲਸ ਨੂੰ ਹੰਝੂ ਗੈਸ ਦੇ ਗੋਲੇ ਅਤੇ ਪਾਣੀ ਸੁੱਟਣਾ ਪਿਆ। ਪ੍ਰਦਰਸ਼ਨ ਬਿਨਾ ਮਨਜ਼ੂਰੀ ਦੇ ਕੱਢਿਆ ਗਿਆ ਸੀ। ਸਰਕਾਰ ਨੇ ਐਤਵਾਰ ਨੂੰ ਇੰਟਰਵਿਊ ਜਾਰੀ ਕਰ ਕਿਹਾ ਕਿ ਹਿੰਸਾ ਨਾਲ ਭਾਈਚਾਰੇ ਨੂੰ ਨੁਕਸਾਨ ਹੀ ਪੁੱਜੇਗਾ ਅਤੇ ਉਹ ਸਮੱਸਿਆਵਾਂ ਦਾ ਹੱਲ ਲੱਭਣ ਦੀ ਗੰਭੀਰ ਕੋਸ਼ਿਸ਼ ਕਰ ਰਹੀ ਹੈ। ਕਾਲੇ ਨਕਾਬ ਲਗਾ ਕੇ ਹਜ਼ਾਰਾਂ ਦੀ ਗਿਣਤੀ 'ਚ ਪ੍ਰਦਰਸ਼ਨਕਾਰੀਆਂ ਨੇ ਪੁਲਸ ਦੀ ਪਾਬੰਦੀ ਨੂੰ ਧੱਕਾ ਦੱਸਦੇ ਹੋਏ ਸ਼ੁਰੂਆਤ 'ਚ ਕਾਜਵੇ ਵੇਅ ਸ਼ਾਪਿੰਗ ਡਿਸਟ੍ਰਿਕਟ ਤੋਂ ਦੋ ਕਿਲੋ ਮੀਟਰ ਦੂਰ ਸੈਂਟਰਲ ਬਿਜ਼ਨਸ ਡਿਸਟ੍ਰਿਕਟ ਤਕ ਸ਼ਾਂਤੀ ਪੂਰਣ ਮਾਰਚ ਕੱਢਿਆ ਸੀ। ਇਸ 'ਚ ਪ੍ਰਦਰਸ਼ਨਕਾਰੀਆਂ ਦੇ ਰਿਸ਼ਤੇਦਾਰ ਤੇ ਬੱਚੇ ਵੀ ਸ਼ਾਮਲ ਸਨ। ਬਾਅਦ 'ਚ ਕੁੱਝ ਪ੍ਰਦਰਸ਼ਨਕਾਰੀਆਂ ਨੇ ਚੀਨ ਦੇ ਝੰਡੇ ਸਾੜੇ ਤੇ ਸਬਵੇਅ ਸਟੇਸ਼ਨਾਂ 'ਤੇ ਤੋੜ-ਫੋੜ ਕੀਤੀ। ਇਨ੍ਹਾਂ ਲੋਕਾਂ ਨੇ ਸਰਕਾਰੀ ਇਮਾਰਤਾਂ 'ਤੇ ਇੱਟਾਂ ਅਤੇ ਗੈਸ ਦੇ ਗੋਲੇ ਵੀ ਸੁੱਟੇ।

ਹਾਂਗਕਾਂਗ 'ਚ ਹਵਾਲਗੀ ਬਿੱਲ ਨੂੰ ਲੈ ਕੇ ਜੂਨ ਮਹੀਨੇ ਤੋਂ ਸਰਕਾਰ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ। ਇਸ ਵਿਵਾਦਤ ਬਿੱਲ ਨੂੰ ਹਾਲਾਂਕਿ ਸਰਕਾਰ ਨੇ ਹੁਣ ਵਾਪਸ ਲੈ ਲਿਆ ਹੈ ਪਰ ਲੋਕਤੰਤਰ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਅਜੇ ਵੀ ਜਾਰੀ ਹਨ। ਹੁਣ ਤਕ 1300 ਤੋਂ ਵਧੇਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।


Related News