ਹਾਂਗਕਾਂਗ ਵਿਚ ਲੋਕ ਮੁੜ ਸੜਕਾਂ ''ਤੇ ਉਤਰੇ

12/01/2019 4:06:31 PM

ਹਾਂਗਕਾਂਗ- ਹਾਂਗਕਾਂਗ ਵਿਚ ਜ਼ਿਲਾ ਪਰੀਸ਼ਦ ਚੋਣਾਂ ਕਾਰਨ ਕੁਝ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਪ੍ਰਦਰਸ਼ਨਕਾਰੀ ਐਤਵਾਰ ਨੂੰ ਮੁੜ ਸੜਕਾਂ 'ਤੇ ਉਤਰ ਆਏ ਹਨ। ਬੀਤੀ ਰਾਤ ਪੁਲਸ ਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਝੜਪ ਹੋਈ ਤੇ 24 ਨਵੰਬਰ ਦੀ ਜ਼ਿਲਾ ਪਰੀਸ਼ਦ ਵੋਟਿੰਗ ਤੋਂ ਬਾਅਦ ਪਹਿਲੀ ਵਾਰ ਪੁਲਸ ਨੇ ਹੰਝੂ ਗੈਸ ਦੇ ਗੋਲੇ ਦਾਗੇ। ਉਥੇ ਹੀ ਪੁਲਸ ਦੀ ਰੁਕਾਵਟ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕਰ ਰਹੇ ਇਕ ਪ੍ਰਦਰਸ਼ਨਕਾਰੀ 'ਤੇ ਹਮਲਾ ਵੀ ਹੋਇਆ।

ਪਿਛਲੇ 6 ਮਹੀਨੇ ਤੋਂ ਵੱਡੀ ਗਿਣਤੀ ਵਿਚ ਹਾਂਗਕਾਂਗ ਦੇ ਲੋਕ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਚੀਨ ਉਹਨਾਂ ਦੀ ਸੁਤੰਤਰਤਾ ਨੂੰ ਖਤਮ ਕਰ ਰਿਹਾ ਹੈ। ਇਹ ਪ੍ਰਦਰਸ਼ਨ ਹੁਣ ਲੋਕਤੰਤਰ ਸਮਰਥਨ ਵਿਚ ਤਬਦੀਲ ਹੋ ਗਿਆ ਹੈ। ਬੀਜਿੰਗ ਸਮਰਥਿਤ ਹਾਂਗਕਾਂਗ ਦੇ ਨੇਤਾਵਾਂ ਨੇ ਕੁਝ ਛੋਟਾਂ ਦੀ ਪੇਸ਼ਕਸ਼ ਕੀਤੀ ਹੈ ਪਰ ਪੁਲਸ ਨੇ ਪ੍ਰਦਰਸ਼ਨਕਾਰੀਆਂ ਨਾਲ ਸਖਤੀ ਨਾਲ ਨਜਿੱਠਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਪੁਲਸ ਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਹਿੰਸਕ ਝੜਪ ਸ਼ੁਰੂ ਹੋ ਗਈ। ਆਪਣਾ ਨਾ ਜ਼ਾਹਿਰ ਨਾ ਹੋਣ ਦੀ ਸ਼ਰਤ 'ਤੇ ਇਕ ਪ੍ਰਦਰਸ਼ਨਕਾਰੀ ਨੇ ਦੱਸਿਆ ਕਿ ਮੈਂ ਸਰਕਾਰ ਨੂੰ ਇਕ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਅਸੀਂ ਅਜੇ ਚੈਨ ਨਾਲ ਨਹੀਂ ਬੈਠੇ ਹਾਂ ਤੇ ਇਹ ਖਤਮ ਨਹੀਂ ਹੋਇਆ ਹੈ।


Baljit Singh

Content Editor

Related News