ਹਾਂਗਕਾਂਗ ਪ੍ਰਦਰਸ਼ਨਕਾਰੀਆਂ ਨੇ ਚੀਨੀ ਹਮਾਇਤੀ ਨੂੰ ਕੀਤਾ ਅੱਗ ਹਵਾਲੇ, ਦੇਖੋ ਵੀਡੀਓ

11/11/2019 8:16:46 PM

ਹਾਂਗਕਾਂਗ - ਹਾਂਗਕਾਂਗ 'ਚ ਪੁਲਸ ਵੱਲੋਂ ਇਕ ਪ੍ਰਦਰਸ਼ਨਕਾਰੀ ਨੂੰ ਗੋਲੀ ਮਾਰੇ ਜਾਣ ਤੋਂ ਕੁਝ ਘੰਟਿਆਂ ਬਾਅਦ ਅੱਜ ਇਕ ਚੀਨ ਸਮਰਥਕ 'ਤੇ ਜਲਣਸ਼ੀਲ ਪਦਾਰਥ ਪਾ ਕੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਪੁਲਸ ਮੁਤਾਬਕ, ਸ਼ਹਿਰ ਦੇ ਮਾ ਆਨ ਸ਼ਾਨ ਇਲਾਕੇ 'ਚ ਫੁੱਟਬ੍ਰਿਜ਼ 'ਤੇ ਹੋਈ ਇਸ ਘਟਨਾ ਕਾਰਨ ਕਾਫੀ ਵਿਵਾਦ ਹੋਇਆ। ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ, ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ 'ਤੇ ਹਮਲਾ ਕੀਤਾ ਗਿਆ ਅਤੇ ਉਸ 'ਤੇ ਜਲਣਸ਼ੀਲ ਪਦਾਰਥ ਦਾ ਛਿੜਕਾਅ ਕੀਤਾ ਗਿਆ।

PunjabKesari

ਥੋੜ੍ਹੀ ਦੂਰ ਜਾਂਦੇ ਹੀ ਉਸ ਨੇ ਆਖਿਆ ਕਿ ਤੁਸੀਂ ਚੀਨੀ ਨਹੀਂ ਹੋ। ਉਦੋਂ ਭੀੜ ਨੇ ਆਖਿਆ ਕਿ ਅਸੀਂ ਹਾਂਗਕਾਂਗ ਵਾਸੀ ਹਾਂ। ਇਸ ਤੋਂ ਬਾਅਦ ਵਿਅਕਤੀ ਗਾਲ੍ਹਾਂ ਸੁਣਨ ਅਤੇ ਵਿਵਾਦ ਵੱਧਣ ਤੋਂ ਬਾਅਦ ਵਾਪਸ ਆਉਂਦਾ ਹੈ। ਉਦੋਂ ਵਿਅਕਤੀ 'ਤੇ ਜਲਣਸ਼ੀਲ ਪਦਾਰਥ ਪਾਇਆ ਜਾਂਦਾ ਹੈ ਅਤੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਪੁਲਸ ਦੇ ਸੂਤਰ ਨੇ ਦੱਸਿਆ ਕਿ ਵਿਅਕਤੀ ਨੂੰ ਇਲਾਜ ਲਈ ਸ਼ਾ ਟਿਨ 'ਚ ਪ੍ਰਿੰਸ ਆਫ ਵੇਲਸ ਹਸਪਤਾਲ ਲਿਜਾਇਆ ਗਿਆ ਹੈ। ਉਹ 28 ਫੀਸਦੀ ਤੱਕ ਸੜ੍ਹ ਚੁੱਕਿਆ ਹੈ ਅਤੇ ਉਸ ਦੇ ਹੱਥਾਂ ਅਤੇ ਛਾਤੀ ਸੱਟਾਂ ਲੱਗੀਆਂ ਹਨ। ਪ੍ਰਦਰਸ਼ਨਕਾਰੀਆਂ ਨੇ ਸ਼ੁੱਕਰਵਾਰ ਸਵੇਰੇ ਟਾਪੂ ਦੇ ਉੱਤਰ-ਪੂਰਬ 'ਚ ਸਥਿਤ ਸਾਈ ਵਾਨ ਹੋ 'ਤੇ ਇਕ ਜੰਕਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲਸ ਕਰਮੀ ਨੇ ਇਕ ਪ੍ਰਦਰਸ਼ਨਕਾਰੀ ਨੂੰ ਗੋਲੀ ਮਾਰ ਦਿੱਤੀ। ਪੁਲਸ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਆਖਿਆ ਕਿ ਇਕ ਅਧਿਕਾਰੀ ਨੇ ਆਪਣੀ ਸਰਵਿਸ ਰਿਵਾਲਵਰ ਦਾ ਇਸਤੇਮਾਲ ਕੀਤਾ, ਜਿਸ ਦੇ ਚੱਲਦੇ ਇਕ ਵਿਅਕਤੀ ਨੂੰ ਗੋਲੀ ਲੱਗੀ।

PunjabKesari

 

ਪੁਲਸ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਅਧਿਕਾਰੀ ਨੇ 2 ਵਾਰ ਹੋਰ ਗੋਲੀ ਚਲਾਈ ਪਰ ਕੋਈ ਜ਼ਖਮੀ ਨਹੀਂ ਹੋਇਆ। ਬੀ. ਬੀ. ਸੀ. ਨੇ ਹਸਪਤਾਲ ਪ੍ਰਸ਼ਾਸਨ ਦੇ ਬੁਲਾਰੇ ਦੇ ਹਵਾਲੇ ਤੋਂ ਆਖਿਆ ਕਿ ਵਿਅਕਤੀ ਦੀ ਹਾਲਤ ਨਾਜ਼ੁਕ ਹੈ ਅਤੇ ਉਸ ਦੀ ਸਰਜਰੀ ਕੀਤੀ ਜਾ ਰਹੀ ਹੈ। ਹਾਂਗਕਾਂਗ 'ਚ ਜੂਨ ਤੋਂ ਸ਼ੁਰੂ ਹੋਏ ਪ੍ਰਦਰਸ਼ਨਾਂ 'ਚ ਅਜਿਹਾ ਤੀਜੀ ਵਾਰ ਹੋਇਆ ਹੈ, ਜਦ ਪੁਲਸ ਅਧਿਕਾਰੀ ਨੇ ਕਿਸੇ 'ਤੇ ਗੋਲੀ ਚਲਾਈ ਹੈ। ਜ਼ਿਕਰਯੋਗ ਹੈ ਕਿ ਪਹਿਲੀ ਘਟਨਾ ਪ੍ਰਦਰਸ਼ਨ ਦੌਰਾਨ 1 ਅਕਤੂਬਰ ਨੂੰ ਉਸ ਸਮੇਂ ਹੋਈ ਸੀ, ਜਦ ਚੀਨ 70 ਸਾਲ ਦੇ ਕਮਿਊਨਿਸਟ ਸ਼ਾਸਨ ਦਾ ਜਸ਼ਨ ਮਨਾ ਰਿਹਾ ਸੀ। ਦੂਜਾ ਮਾਮਲਾ 4 ਅਕਤੂਬਰ ਦਾ ਹੈ, ਜਦ ਇਕ ਨਾਬਾਲਿਗ ਮੁੰਡੇ ਦੇ ਪੈਰ 'ਚ ਗੋਲੀ ਮਾਰੀ ਗਈ ਹੈ।

PunjabKesari


Khushdeep Jassi

Author Khushdeep Jassi