ਹਾਂਗਕਾਂਗ ਦੀ ਸੰਸਦ ''ਚ ਜੰਮ ਕੇ ਚੱਲੇ ਲੱਤਾਂ-ਮੁੱਕੇ, ਸਟ੍ਰੇਚਰ ''ਤੇ ਲਿਜਾਣੇ ਪਏ ਜ਼ਖਮੀ ਸੰਸਦ ਮੈਂਬਰ
Saturday, May 09, 2020 - 06:40 PM (IST)

ਹਾਂਗਕਾਂਗ (ਏਜੰਸੀਆਂ)- ਹਾਂਗਕਾਂਗ ਦੀ ਸੰਸਦ ਵਿਚ ਸ਼ੁੱਕਰਵਾਰ ਨੂੰ ਸੰਸਦ ਮੈਂਬਰ ਆਪਸ ਵਿਚ ਭਿੜ ਗਏ, ਜਿਸ ਦੇ ਚੱਲਦੇ ਦੋਵਾਂ ਪੱਖਾਂ ਵਿਚ ਜੰਮ ਕੇ ਲੱਤਾਂ-ਮੁੱਕੇ ਚੱਲੇ। ਹਾਲਾਤ ਇੰਨੇ ਖਰਾਬ ਹੋ ਗਏ ਕਿ ਸਕਿਓਰਿਟੀ ਗਾਰਡਸ ਨੂੰ ਲੋਕਤੰਤਰ ਸਮਰਥਕਾਂ ਨੂੰ ਬਾਹਰ ਕੱਢਣਾ ਪਿਆ। ਇਸ ਦੌਰਾਨ ਇਕ ਸੰਸਦ ਮੈਂਬਰ ਜ਼ਖਮੀ ਹੋ ਗਿਆ ਤੇ ਉਸ ਨੂੰ ਸਟ੍ਰੇਚਰ 'ਤੇ ਲਿਜਾਣਾ ਪਿਆ।
ਅਸਲ ਵਿਚ ਚੀਨ ਸਮਰਥਕ ਇਕ ਸੰਸਦ ਮੈਂਬਰ ਕਮੇਟੀ ਦੇ ਚੇਅਰਪਰਸਨ ਦੀ ਕੁਰਸੀ 'ਤੇ ਜਾ ਕੇ ਬੈਠ ਗਈ। ਇਹ ਕਮੇਟੀ ਕਈ ਮਹਿਨਿਆਂ ਤੋਂ ਚੱਲੇ ਆ ਰਹੇ ਵਿਰੋਧ ਨੂੰ ਖਤਮ ਕਰਨ ਦੇ ਲਈ ਬਣਾਈ ਗਈ ਸੀ। ਪਹਿਲਾਂ ਚੇਅਰਪਰਸਨ ਰਹਿ ਚੁੱਕੀ ਪੇਈਚਿੰਗ ਸਮਰਥਕ ਸਟੈਰੀ ਲੀ ਨੇ ਕਿਹਾ ਕਿ ਨਵਾਂ ਚੇਅਰਪਰਸਨ ਨਹੀਂ ਹੋਣ ਦੇ ਕਾਰਣ ਉਹ ਮੀਟਿੰਗ ਦੀ ਪ੍ਰਧਾਨਗੀ ਕਰ ਚੁੱਕੀ ਹੈ।
ਇਸ ਦੌਰਾਨ ਦੋਵਾਂ ਪੱਖਾਂ ਵਿਚ ਜੰਮ ਕੇ ਬਹਿਸ ਹੋਈ ਤੇ ਚੀਨ ਸਮਰਥਕ ਤੇ ਲੋਕਤੰਤਰੀ ਸਮਰਥਕ ਸੰਸਦ ਮੈਂਬਰਾਂ ਦੇ ਵਿਚਾਲੇ ਟਕਰਾਅ ਨੇ ਹਮਲਾਵਰ ਰੂਪ ਲੈ ਲਿਆ। ਹਾਲਾਤ ਉਸ ਵੇਲੇ ਬੇਕਾਬੂ ਹੋ ਗਏ ਜਦੋਂ ਲੀ ਨੇ ਮੀਟਿੰਗ ਦਾ ਐਲਾਨ ਕੀਤਾ। ਲੋਕਤੰਤਰ ਸਮਰਥਕ ਸੰਸਦ ਮੈਂਬਰ ਕਲਾਡੀਆ ਮੋ ਨੇ ਲੀ ਨੂੰ 'ਪੇਈਚਿੰਗ ਦਾ ਖਤਰਨਾਕ ਕੀੜਾ' ਕਹਿ ਦਿੱਤਾ। ਇਸ ਦੇ ਨਾਲ ਹੀ ਲੋਕਤੰਤਰ ਸਮਰਥਕ ਸੰਸਦ ਮੈਂਬਰਾਂ ਦੇ ਬੈਂਚਾਂ ਦੇ ਕੋਲ ਪਹੁੰਚ ਗਏ ਜਿਹਨਾਂ ਨੂੰ ਸਕਿਓਰਿਟੀ ਗਾਰਡਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਕੁਝ ਨੂੰ ਬਾਹਰ ਵੀ ਕੱਢ ਦਿੱਤਾ। ਜ਼ਿਆਦਾਤਰ ਲੋਕਤੰਤਰ ਸਮਰਥਕ ਸੰਸਦ ਮੈਂਬਰਾਂ ਨੇ ਵਾਕਆਊਟ ਕਰ ਦਿੱਤਾ ਤੇ ਸੈਸ਼ਨ ਰੋਕ ਦਿੱਤਾ ਗਿਆ।