ਇਸ ਹਫ਼ਤੇ ਦੇ ਅੰਤ ਤੱਕ ਬੰਦ ਹੋ ਜਾਵੇਗਾ ਹਾਂਗਕਾਂਗ ਦਾ ਲੋਕਤੰਤਰ ਪੱਖੀ ਅਖ਼ਬਾਰ ‘ਐਪਲ ਡੇਲੀ’

Wednesday, Jun 23, 2021 - 03:49 PM (IST)

ਹਾਂਗਕਾਂਗ (ਬਿਊਰੋ) - ਹਾਂਗਕਾਂਗ ਦਾ ਲੋਕਤੰਤਰ ਪੱਖੀ ਅਖ਼ਬਾਰ ‘ਐਪਲ ਡੇਲੀ’ ਇਸ ਹਫ਼ਤੇ ਦੇ ਅੰਤ ਤੱਕ ਬੰਦ ਹੋ ਜਾਵੇਗਾ। ਅਖ਼ਬਾਰ ਨੂੰ ਬੰਦ ਕਰ ਦਾ ਇਹ ਫ਼ੈਸਲਾ ਅਖਬਾਰ ਦੇ ਪੰਜ ਸੰਪਾਦਕਾਂ ਅਤੇ ਕਾਰਜਕਾਰੀ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਅਤੇ ਅਖ਼ਬਾਰ ਨਾਲ ਜੁੜੀ 2.3 ਲੱਖ ਡਾਲਰ ਦੀ ਜਾਇਦਾਦ ਜ਼ਬਤ ਹੋਣ ਤੋਂ ਬਾਅਦ ਲਿਆ ਗਿਆ ਹੈ। ਡਾਇਰੈਕਟਰ ਬੋਰਡ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ‘ਹਾਂਗਕਾਂਗ ’ਚ ਮੌਜੂਦ ਪਰਸਥਿਤੀਆਂ ਦੇ ਕਾਰਨ ਉਸ ਦਾ ਪ੍ਰਿੰਟ ਐਡੀਸ਼ਨ ਅਤੇ ਆਨਲਾਈਨ ਸੰਸਕਰਣ ਸ਼ਨੀਵਾਰ ਤੱਕ ਬੰਦ ਹੋ ਜਾਣਗੇ।’’

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ 'ਚ ਵੱਡੀ ਵਾਰਦਾਤ: ਪੁਲਸ ਮੁਲਾਜ਼ਮ ਦੇ ਮੁੰਡੇ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਵਿਅਕਤੀ

ਪਿਛਲੇ ਹਫ਼ਤੇ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਪੰਜ ਸੰਪਾਦਕਾਂ ਅਤੇ ਕਾਰਜਕਾਰੀ ਅਧਿਕਾਰੀਆਂ ਨੂੰ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਲਈ ਵਿਦੇਸ਼ੀ ਲੋਕਾਂ ਨਾਲ ਮਿਲੀਭੁਗਤ ਕਰਨ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਹਾਂਗਕਾਂਗ ਅਤੇ ਚੀਨ ‘ਤੇ ਵਿਦੇਸ਼ੀ ਪਾਬੰਦੀਆਂ ਲਗਾਉਣ ਦੀ ਕਥਿਤ ਸਾਜ਼ਿਸ਼ ਦੇ ਸਬੂਤਾਂ ਦੇ ਆਧਾਰ ’ਤੇ ਅਖ਼ਬਾਰ ਦੁਆਰਾ  ਪ੍ਰਕਾਸ਼ਿਤ 30 ਤੋਂ ਵੱਧ ਲੇਖਾਂ ਦਾ ਹਵਾਲਾ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ ਗੁਰਦਾਸਪੁਰ ’ਚ ਵਾਪਰੀ ਖ਼ੂਨੀ ਵਾਰਦਾਤ : ਖੇਤਾਂ ’ਚ ਕੰਮ ਕਰਦੇ ਵਿਅਕਤੀ ਦਾ ਸਿਰ ’ਚ ਕਹੀ ਮਾਰ ਕੀਤਾ ਕਤਲ (ਤਸਵੀਰਾਂ) 

ਡਾਇਰੈਕਟਰ ਬੋਰਡ ਨੇ ਇਸ ਹਫ਼ਤੇ ਹਾਂਗਕਾਂਗ ਦੇ ਸੁਰੱਖਿਆ ਬਿਊਰੋ ਨੂੰ ਪੱਤਰ ਲਿਖ ਕੇ ਉਸ ਨੂੰ ਆਪਣੇ ਕੁਝ ਫੰਡ ਜਾਰੀ ਕਰਨ ਦੀ ਬੇਨਤੀ ਕੀਤੀ ਤਾਂਕਿ ਕੰਪਨੀ ਤਨਖਾਹਾਂ ਦੇ ਸਕੇ। ਅਮਰੀਕਾ, ਯੂਰਪੀਅਨ ਯੂਨੀਅਨ ਅਤੇ ਯੂਕੇ ਨੇ ‘ਐਪਲ ਡੇਲੀ’ ਦੇ ਖ਼ਿਲਾਫ਼ ਪੁਲਸ ਵਲੋਂ ਕੀਤੀ ਜਾ ਰਹੀ ਕਾਰਵਾਈ ਦੀ ਅਲੋਚਨਾ ਕਰਦੇ ਹੋਏ ਅਮਰੀਕਾ, ਯੂਰਪੀਅਨ ਸੰਘ ਅਤੇ ਬ੍ਰਿਟੇਨ ਨੇ ਕਿਹਾ ਹੈ ਕਿ ਹਾਂਗਕਾਂਗ ਅਤੇ ਚੀਨੀ ਅਧਿਕਾਰੀ ਸ਼ਹਿਰ ਦੀ ਆਜ਼ਾਦੀ ਨੂੰ ਨਿਸ਼ਾਨਾ ਬਣਾ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ 


rajwinder kaur

Content Editor

Related News