ਹਾਂਗਕਾਂਗ ਦਾ ਮੀਡੀਆ ਟਾਈਕੂਨ ਜਿੰਮੀ ਜ਼ਮਾਨਤ ਦੀ ਸੁਣਵਾਈ ਦੌਰਾਨ ਫਿਰ ਗਿ੍ਰਫਤਾਰ

Thursday, Feb 18, 2021 - 10:22 PM (IST)

ਹਾਂਗਕਾਂਗ ਦਾ ਮੀਡੀਆ ਟਾਈਕੂਨ ਜਿੰਮੀ ਜ਼ਮਾਨਤ ਦੀ ਸੁਣਵਾਈ ਦੌਰਾਨ ਫਿਰ ਗਿ੍ਰਫਤਾਰ

ਇੰਟਰਨੈਸ਼ਨਲ ਡੈਸਕ- ਹਾਂਗਕਾਂਗ ਦੇ ਮੀਡੀਆ ਟਾਈਕੂਨ ਜਿੰਮੀ ਲਾਈ ਨੂੰ ਇਕ ਬਾਰ ਫਿਰ ਸਮੁੰਦਰ ’ਚ ਫੜੇ ਗਏ 12 ਭਗੌੜਿਆਂ ’ਚੋਂ ਇਕ ਦੀ ਮਦਦ ਕਰਨ ਦੇ ਸ਼ੱਕ ’ਚ ਗਿ੍ਰਫਤਾਰ ਕੀਤਾ ਗਿਆ ਹੈ। ਉਸ ਦੇ ਐਪਲ ਡੇਲੀ ਟੈਬਲਾਇਡ ਤੇ ਓਰੀਐਂਟਲ ਡੇਲੀ ਨੇ ਬੁੱਧਵਾਰ ਨੂੰ ਦੱਸਿਆ ਕਿ ਵੀਰਵਾਰ ਨੂੰ ਜ਼ਮਾਨਤ ਦੀ ਸੁਣਵਾਈ ਦਾ ਇੰਤਜਾਰ ਕਰਦੇ ਹੋਏ ਹਿਰਾਸਤ ’ਚ ਲਏ ਗਏ ਲਾਈ ’ਤੇ ਇਕ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਵਿਦੇਸ਼ੀ ਤਾਕਤਾਂ ਦੇ ਨਾਲ ਮਿਲੀਭਗਤ ਦਾ ਦੋਸ਼ ਲਗਾਇਆ ਗਿਆ ਹੈ। ਦੱਸ ਦੇਈਏ ਕਿ ਚੀਨ ਹਾਂਗਕਾਂਗ ’ਚ ਉੱਠ ਰਹੀ ਲੋਕਤੰਤਰ ਦੀ ਮੰਗ ਨੂੰ ਲਗਾਤਾਰ ਦਬਾਉਣ ’ਚ ਲੱਗਿਆ ਹੋਇਆ ਹੈ। ਹਾਂਗਕਾਂਗ ਦੇ ਮਸ਼ਹੂਰ ਕਾਰੋਬਾਰੀ ਤੇ ਮੀਡੀਆ ਟਾਈਕੂਨ ਜਿੰਮੀ ਲਾਈ ਬੀਤੇ ਸਾਲ ਅਗਸਤ ਤੋਂ ਜੇਲ ’ਚ ਬੰਦ ਹੈ। ਚੀਨ ਨੇ ਆਪਣੇ ਨਵੇਂ ਵਿਵਾਦਿਤ ਕਾਨੂੰਨ ਨੈਸ਼ਨਲ ਸੁਰੱਖਿਆ ਲਾ ਦੇ ਤਹਿਤ ਕਾਰਵਾਈ ਕੀਤੀ ਹੈ। ਉਨ੍ਹਾਂ ’ਤੇ ਦੋਸ਼ ਹੈ ਕਿ ਲਾਈ ਵਿਦੇਸ਼ੀ ਤਾਕਤਾਂ ਦੇ ਨਾਲ ਮਿਲ ਕੇ ਦੇਸ਼ ਦੀ ਸੁਰੱਖਿਆ ਨੂੰ ਖਤਰੇ ’ਚ ਪਾ ਰਿਹਾ ਸੀ।
ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਲੰਮੀ ਸਜ਼ਾ ਹੋ ਸਕਦੀ ਹੈ। ਇਸ ਵਿਵਾਦਿਤ ਕਾਨੂੰਨ ਦੇ ਤਹਿਤ ਗਿ੍ਰਫਤਾਰ ਹੋਣ ਵਾਲੇ ਜਿੰਮੀ ਲਾਈ ਪਹਿਲੀ ਹਾਈ ਪ੍ਰੋਫਾਈਲ ਸ਼ਖਸੀਅਤ ਹਨ। ਉਨ੍ਹਾਂ ਨੇ ਐਪਲ ਡੇਲੀ ਨਾਮ ਅਖ਼ਬਾਰ ਦੀ ਸ਼ੁਰੂਆਤ ਕੀਤੀ ਸੀ, ਜਿਸ ’ਚ ਅਕਸਰ ਚੀਨ ਦੀ ਆਲੋਚਨਾ ਹੁੰਦੀ ਰਹੀ ਹੈ। ਅਗਸਤ 2020 ’ਚ ਪੁਲਸ ਨੇ ਅਖ਼ਬਾਰ ਦੇ ਦਫਤਰ ’ਚ ਛਾਪੇਮਾਰੀ ਕਰ ਉਨ੍ਹਾਂ ਨੂੰ ਗਿ੍ਰਫਤਾਰ ਕੀਤਾ ਸੀ। ਪਹਿਲਾਂ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾ ਕਰ ਦਿੱਤਾ ਗਿਆ ਸੀ ਪਰ ਦਸੰਬਰ ’ਚ ਫਿਰ ਤੋਂ ਉਨ੍ਹਾਂ ਨੂੰ ਸਲਾਖਾਂ ਦੇ ਪਿੱਛੇ ਰੱਖਿਆ ਗਿਆ। ਹਾਂਗਕਾਂਗ ਦੀ ਹਾਈ ਕੋਰਟ ਨੇ ਕਿਹਾ ਕਿ ਲਾਈ ਨੂੰ ਹਿਰਾਸਤ ਤੋਂ ਛੱਡਣ ਦਾ ਹੇਠਲੀ ਅਦਾਲਤ ਦਾ ਫੈਸਲਾ ਠੀਕ ਨਹੀਂ ਸੀ। 
ਹਾਲਾਂਕਿ ਉਸ ਨੂੰ ਇਕ ਹੋਰ ਜ਼ਮਾਨਤ ਪੁਟੀਸ਼ਨ ਦਾਇਰ ਕਰਨ ਦੀ ਆਗਿਆ ਦਿੱਤੀ ਗਈ ਸੀ। ਹਾਂਗਕਾਂਗ ’ਚ ਪਹਿਲਾਂ ਕਿਸੇ ਵੀ ਤਰ੍ਹਾਂ ਦੇ ਗੈਰ ਹਿੰਸਕ ਅਪਰਾਧਾਂ ਦੇ ਦੋਸ਼ੀਆਂ ਨੂੰ ਆਸਾਨੀ ਨਾਲ ਜ਼ਮਾਨਤ ਮਿਲ ਜਾਂਦੀ ਸੀ ਪਰ ਹੁਣ ਅਜਿਹਾ ਨਹੀਂ ਹੈ। ਹਾਂਗਕਾਂਗ ’ਤੇ ਲਗਾਏ ਗਏ ਨਵੇਂ ਕਾਨੂੰਨ ਦੇ ਤਹਿਤ ਜ਼ਮਾਨਤ ਮਿਲਣਾ ਲਗਭਗ ਅਸੰਭਵ ਹੈ। 

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News