ਚੀਨ ਨੇ ਨਵੇਂ ਕਾਨੂੰਨ ਤਹਿਤ ਹੁਣ ਹਾਂਗਕਾਂਗ ਦੇ ਮੀਡੀਆ ਪ੍ਰਮੁੱਖ ਨੂੰ ਲਿਆ ਹਿਰਾਸਤ ''ਚ
Monday, Aug 10, 2020 - 12:20 PM (IST)

ਹਾਂਗਕਾਂਗ- ਚੀਨ ਵਲੋਂ ਹਾਂਗਕਾਂਗ 'ਤੇ ਥੋਪੇ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਲੋਕਤੰਤਰ ਦੀ ਆਵਾਜ਼ ਚੁੱਕਣ ਵਾਲੇ ਲੋਕਾਂ ਖਿਲਾਫ ਦਿਨੋਂ-ਦਿਨ ਧੱਕੇਸ਼ਾਹੀ ਵੱਧਦੀ ਜਾ ਰਹੀ ਹੈ।
ਹੁਣ ਹਾਂਗਕਾਂਗ ਦੀ ਪੁਲਸ ਨੇ ਮੁੱਖ ਮੀਡੀਆ ਹਸਤੀ ਜਿਮੀ ਲਾਏ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਹੈ। ਚੀਨ ਦੀ ਇਕ ਹੋਰ ਧੱਕੇਸ਼ਾਹੀ ਦੁਨੀਆ ਦਾ ਸਾਹਮਣੇ ਆ ਗਈ ਹੈ। ਗਲੋਬਲ ਟਾਈਮਜ਼ ਨੇ ਸੋਮਵਾਰ ਨੂੰ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਹਾਂਗਕਾਂਗ ਦੀਆਂ ਮੀਡੀਆ ਕੰਪਨੀਆਂ ਨੈਕਸਟ ਡਿਜੀਟਲ ਅਤੇ ਐਪਲ ਡੇਲੀ ਦੇ ਮਾਲਕ ਲਾਏ ਦੇਸ਼ ਦੀ ਰਾਜਨੀਤੀ ਵਿਚ ਲੋਕਤੰਤਰ ਸਮਰਥਕ ਮੰਨੇ ਜਾਂਦੇ ਹਨ।
ਰਿਪੋਰਟ ਮੁਤਾਬਕ 71 ਸਾਲਾ ਲਾਏ ਨੂੰ ਕਥਿਤ ਵਿਦੇਸ਼ੀ ਮਿਲੀਭੁਗਤ ਅਤੇ ਧੋਖਾਧੜੀ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਹੈ।