ਬੀਜਿੰਗ ਦੀ ਪਹਿਲੀ ਸਰਕਾਰੀ ਯਾਤਰਾ ''ਤੇ ਸ਼ੀ ਨੂੰ ਮਿਲਣਗੇ ਹਾਂਗਕਾਂਗ ਦੇ ਨੇਤਾ ਜੌਹਨ ਲੀ
Wednesday, Dec 21, 2022 - 12:52 PM (IST)

ਹਾਂਗਕਾਂਗ (ਭਾਸ਼ਾ) : ਹਾਂਗਕਾਂਗ ਦੇ ਨੇਤਾ ਜੌਹਨ ਲੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇਸ ਹਫ਼ਤੇ ਬੀਜਿੰਗ ਦੀ ਆਪਣੀ ਪਹਿਲੀ ਅਧਿਕਾਰਤ ਯਾਤਰਾ ਦੌਰਾਨ ਹਾਂਗਕਾਂਗ ਦੀ ਰਾਜਨੀਤਕ, ਆਰਥਿਕ ਅਤੇ ਕੋਵਿਡ-19 ਸਥਿਤੀ 'ਤੇ ਰਿਪੋਰਟ ਕਰਨ ਲਈ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਿਲਣਗੇ। ਲੀ ਨੇ ਇਕ ਨਿਊਜ਼ ਕਾਨਫਰੰਸ ਵਿਚ ਦੱਸਿਆ ਕਿ ਉਹ ਬੁੱਧਵਾਰ ਦੁਪਹਿਰ ਨੂੰ ਚੀਨ ਦੇ ਚਾਰ ਦਿਨਾਂ ਦੌਰੇ 'ਤੇ ਰਵਾਨਾ ਹੋਣਗੇ।
ਹਾਂਗਕਾਂਗ ਸਰਕਾਰ ਨੇ ਕਿਹਾ ਕਿ ਮਕਾਓ ਦੇ ਮੁੱਖ ਕਾਰਜਕਾਰੀ ਅਧਿਕਾਰੀ ਹੋ ਇਯਾਤ ਸੇਂਗ ਇਸੇ ਮਿਆਦ ਵਿਚ ਪਿਛਲੇ ਇਕ ਸਾਲ ਵਿਚ ਆਪਣੇ ਪ੍ਰਸ਼ਾਸਨ ਦੇ ਕੰਮ ਅਤੇ ਅਗਲੇ ਸਾਲ ਕੇਂਦਰਿਤ ਇਸਦੀ ਨੀਤੀ ਦੇ ਬਾਰੇ ਸੰਖੇਪ ਜਾਣਕਾਰੀ ਦੇਣ ਲਈ ਚੀਨ ਦਾ ਦੌਰਾ ਕਰਨਗੇ। ਲੀ ਨੇ ਵਾਅਦਾ ਕੀਤਾ ਕਿ ਉਹ ਸ਼ੀ ਨਾਲ ਮੁਲਾਕਾਤ ਦੌਰਾਨ ਚੀਨ ਨਾਲ ਸਰਹੱਦ ਮੁੜ ਖੋਲ੍ਹਣ ਲਈ ਹਾਂਗਕਾਂਗ ਵਾਸੀਆਂ ਦੀਆਂ ਉਮੀਦਾਂ ਦੇ ਬਾਰੇ ਵਿਚ ਦੱਸਣਗੇ। ਮਹਾਮਾਰੀ ਦੇ ਦੌਰਾਨ ਹਾਂਗਕਾਂਗ ਅਤੇ ਚੀਨ ਵਿਚਕਾਰ ਜ਼ਿਆਦਾਤਰ ਚੌਕੀਆਂ ਬੰਦ ਕਰ ਦਿੱਤੀਆਂ ਗਈਆਂ ਸਨ।