ਕੈਰੀ ਲੈਮ ਦੀ ਸਾਲਾਨਾ ਤਨਖ਼ਾਹ 5 ਕਰੋੜ, ਬੋਲੀ-"ਮੇਰੇ ਘਰ ਲੱਗਾ ਹੈ ਪੈਸਿਆਂ ਦਾ ਢੇਰ"
Tuesday, Dec 01, 2020 - 07:54 AM (IST)
ਹਾਂਗਕਾਂਗ- ਦੁਨੀਆ ਵਿਚ ਸਭ ਤੋਂ ਜ਼ਿਆਦਾ ਤਨਖ਼ਾਹ ਪਾਉਣ ਵਾਲੇ ਨੇਤਾਵਾਂ ਵਿਚ ਹਾਂਗਕਾਂਗ ਦੀ ਸੀਨੀਅਰ ਨੇਤਾ ਕੈਰੀ ਲੈਮ ਦਾ ਨਾਮ ਵੀ ਸ਼ਾਮਲ ਹੈ। ਉਨ੍ਹਾਂ ਨੂੰ ਸਾਲਾਨਾ 5 ਕਰੋੜ ਰੁਪਏ ਬਤੌਰ ਤਨਖ਼ਾਹ ਮਿਲਦੇ ਹਨ।
ਕੈਰੀ ਨੇ ਆਪਣੇ ਬਿਆਨ ਵਿਚ ਕਿਹਾ, ਮੇਰੇ ਘਰ ਵਿਚ ਪੈਸਿਆਂ ਦਾ ਢੇਰ ਲੱਗਾ ਹੈ ਕਿਉਂਕਿ ਮੇਰੇ ਕੋਲ ਕੋਈ ਬੈਂਕ ਖਾਤਾ ਨਹੀਂ ਹੈ ਇਸ ਲਈ ਸਰਕਾਰ ਵੀ ਮੈਨੂੰ ਨਗਦੀ ਵਿਚ ਹੀ ਭੁਗਤਾਨ ਕਰ ਰਹੀ ਹੈ। ਲੈਮ ਨੇ ਇਸ ਤੋਂ ਪਹਿਲਾਂ ਵੀ ਆਪਣੇ ਇਕ ਬਿਆਨ ਵਿਚ ਕਿਹਾ ਸੀ ਕਿ ਪਾਬੰਦੀਆਂ ਦੇ ਚੱਲਦੇ ਉਨ੍ਹਾਂ ਨੂੰ ਆਪਣੇ ਕਰੈਡਿਟ ਕਾਰਡ ਇਸਤੇਮਾਲ ਕਰਨ ਵਿਚ ਵੀ ਪਰੇਸ਼ਾਨੀ ਹੋ ਰਹੀ ਹੈ।
ਇਹ ਵੀ ਪੜ੍ਹੋ- JNU ਦੀ ਸਾਬਕਾ ਵਿਦਿਆਰਥਣ ਆਗੂ ਸ਼ੇਹਲਾ ਦੇ ਪਿਤਾ ਨੇ ਧੀ ਨੂੰ ਦੱਸਿਆ ਐਂਟੀ ਨੈਸ਼ਨਲ
ਧਿਆਨ ਯੋਗ ਹੈ ਕਿ ਚੀਨ ਦੇ ਵਿਵਾਦਿਤ ਸੁਰੱਖਿਆ ਕਾਨੂੰਨ ਨੂੰ ਹਾਂਗਕਾਂਗ ਵਿਚ ਲਾਗੂ ਕਰਨ ਦੇ ਕਾਰਣ ਅਮਰੀਕਾ ਨੇ ਲੈਮ ਸਣੇ ਹਾਂਗਕਾਂਗ ਦੇ 14 ਸੀਨੀਅਰ ਨੇਤਾਵਾਂ ’ਤੇ ਰੋਕ ਲਗਾ ਦਿੱਤੀ ਹੈ। ਨਾਲ ਹੀ ਇਹ ਨੇਤਾ ਅਮਰੀਕਾ ਵਿਚ ਹੁਣ ਕੋਈ ਵਿੱਤੀ ਲੈਣ-ਦੇਣ ਵੀ ਨਹੀਂ ਕਰ ਸਕਣਗੇ। ਦਰਅਸਲ ਕਰਾਸ ਬਾਰਡਰ ਵਿੱਤੀ ਲੈਣ-ਦੇਣ ਯੂ. ਐੱਸ. ਡਾਲਰ ਵਿਚ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਅਮਰੀਕੀ ਪਾਬੰਦੀਆਂ ਦੇ ਚੱਲਦੇ ਕੈਰੀ ਲੈਮ ਸਣੇ ਹੋਰ ਨੇਤਾ ਬੈਂਕਿੰਗ ਸਹੂਲਤਾਂ ਦਾ ਇਸਤੇਮਾਲ ਨਹੀਂ ਕਰ ਪਾ ਰਹੇ ਹਨ।