ਹਾਂਗਕਾਂਗ ਨੇ ਗ੍ਰੈਜੂਏਟਸ ਤੇ ਉੱਚ ਆਮਦਨੀ ਵਾਲੇ ਲੋਕਾਂ ਲਈ ਸ਼ੁਰੂ ਕੀਤੀ ਨਵੀਂ ਵੀਜ਼ਾ ਸਕੀਮ, ਪੜ੍ਹੋ ਪੂਰੀ ਖ਼ਬਰ
Tuesday, Nov 01, 2022 - 12:16 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ)- ਹਾਂਗਕਾਂਗ ਨੇ ਗਲੋਬਲ ਟੈਲੇਂਟਸ ਨੂੰ ਆਕਰਸ਼ਿਤ ਕਰਨ ਲਈ ਨਵੀਂ ਵੀਜ਼ਾ ਸਕੀਮ ਸ਼ੁਰੂ ਕੀਤੀ ਹੈ। ਇਸ ਵੀਜ਼ਾ ਸਕੀਮ ਨਾਲ ਗ੍ਰੈਜੂਏਟਸ ਅਤੇ ਉੱਚ ਆਮਦਨੀ ਵਾਲੇ ਲੋਕਾਂ ਨੂੰ ਬਿਨਾਂ ਕਿਸੇ ਨੌਕਰੀ ਦੀ ਪੇਸ਼ਕਸ਼ ਹਾਂਗਕਾਂਗ ਜਾਣ ਦੀ ਇਜਾਜ਼ਤ ਦਿੱਤੀ ਮਿਲੇਗੀ।ਹਾਲ ਹੀ ’ਚ ਹਾਂਗਕਾਂਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੌਹਨ ਲੀ ਨੇ ‘ਟਾਪ ਟੈਲੇਂਟ ਪਾਸ ਸਕੀਮ’ ਦਾ ਐਲਾਨ ਕੀਤਾ ਹੈ। ਅਜਿਹਾ ਕਰਨ ਪਿੱਛੇ ਹਾਂਗਕਾਂਗ ਸਰਕਾਰ ਨੂੰ ਉਮੀਦ ਹੈ ਕਿ ਦੋ ਸਾਲਾਂ ਦੇ ਵਰਕਿੰਗ ਵੀਜ਼ੇ ਨਾਲ ਹਾਂਗਕਾਂਗ ਕਰੀਅਰ ਬਣਾਉਣ ਲਈ ਟੈਲੇਂਟਸ ਨੂੰ ਵਿਆਪਕ ਰੂਪ ’ਚ ਨਿਖਾਰੇਗਾ।
ਕੀ ਹੈ ਵੀਜ਼ੇ ਲਈ ਯੋਗਤਾ
ਲੀ ਨੇ ਕਿਹਾ ਕਿ ਸਾਨੂੰ ਇੰਟਰਪ੍ਰਾਈਜ਼ਿਜ਼ ਲਈ ਪ੍ਰਤਿਭਾ ਲਈ ਮੁਕਾਬਲੇਬਾਜ਼ੀ ’ਚ ਵਧੇਰੇ ਸਰਗਰਮ ਹੋਣਾ ਚਾਹੀਦਾ ਹੈ। ਲੀ ਨੇ ਅੱਗੇ ਕਿਹਾ ਕਿ ‘ਲੋਕਲ ਟੈਲੇਂਟ ਨੂੰ ਸਰਗਰਮ ਢੰਗ ਨਾਲ ਅੱਗੇ ਵਧਾਉਣ ਤੋਂ ਇਲਾਵਾ, ਸਰਕਾਰ ਪ੍ਰਤਿਭਾਵਾਂ ਲਈ ਦੁਨੀਆ ਭਰ ’ਚ ਸਰਗਰਮ ਰਹੇਗੀ।ਇਹ ਸਕੀਮ ਉਨ੍ਹਾਂ ਵਿਅਕਤੀਆਂ ਨੂੰ ਦੋ ਸਾਲਾਂ ਦਾ ਵੀਜ਼ਾ ਪ੍ਰਦਾਨ ਕਰਦੀ ਹੈ, ਜਿਨ੍ਹਾਂ ਦੀ 2021 ’ਚ ਸਾਲਾਨਾ ਤਨਖਾਹ 2.5 ਮਿਲੀਅਨ ਹਾਂਗਕਾਂਗ ਡਾਲਰ ਜਾਂ ਇਸ ਤੋਂ ਵੱਧ ਸੀ ਅਤੇ ਪਿਛਲੇ ਪੰਜ ਸਾਲਾਂ ਵਿਚ ਘੱਟੋ-ਘੱਟ ਤਿੰਨ ਸਾਲਾਂ ਦੇ ਕੰਮ ਦੇ ਤਜ਼ਰਬੇ ਦੇ ਨਾਲ ਵਿਸ਼ਵ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ਦੇ ਗ੍ਰੈਜੂਏਟ ਹਨ।ਕੌਂਸਲੇਟ ਜਨਰਲ ਦੀ ਵੈੱਬਸਾਈਟ ’ਤੇ ਜੁਲਾਈ 2022 ਦੇ ਅਪਡੇਟ ਅਨੁਸਾਰ ਹਾਂਗਕਾਂਗ ’ਚ 42,000 ਤੋਂ ਵੱਧ ਭਾਰਤੀ ਹਨ। ਇਨ੍ਹਾਂ ਵਿੱਚੋਂ ਕਰੀਬ 33,000 ਭਾਰਤੀ ਪਾਸਪੋਰਟ ਰੱਖਦੇ ਹਨ। ਲੀ ਨੇ ਕਿਹਾ ਕਿ ਸਰਕਾਰ ਦੇ ਵਿਦੇਸ਼ੀ ਦਫਤਰ ਦੁਨੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਅਤੇ ਉਨ੍ਹਾਂ ਦੇ ਗ੍ਰੈਜੂਏਟਾਂ ਨਾਲ ਸੰਪਰਕ ਕਰਨ ਲਈ ਟੀਮਾਂ ਦਾ ਗਠਨ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ- 15,000 'ਚ ਲਗਵਾਓ ਕੈਨੇਡਾ ਦਾ ਟੂਰਿਸਟ ਵੀਜ਼ਾ ਤੇ ਉਥੇ ਪਹੁੰਚ ਕੇ ਲਓ ਵਰਕ ਵੀਜ਼ਾ
35,000 ਲੋਕਾਂ ਨੂੰ ਮੌਕਾ ਮਿਲੇਗਾ
ਸੰਬੋਧਨ ਦੌਰਾਨ ਲੀ ਨੇ ਕਿਹਾ ਕਿ ਮਹਾਮਾਰੀ ’ਚ ਪਿਛਲੇ ਦੋ ਸਾਲਾਂ ’ਚ ਹਾਂਗਕਾਂਗ ਤੋਂ ਲਗਭਗ 140,000 ਲੋਕਾਂ ਨੂੰ ਆਪਣੀ ਨੌਕਰੀ ਤੋਂ ਵਾਂਝੇ ਹੋਣਾ ਪਿਆ ਸੀ।ਹੁਣ ਚੀਜ਼ਾਂ ਆਮ ਵਾਂਗ ਹੋਣ ਲਈ ਹਰ ਸਾਲ 35,000 ਯੋਗ ਲੋਕਾਂ ਨੂੰ ਦੇਸ਼ ’ਚ ਲਿਆਉਣ ਦਾ ਨੀਤੀਗਤ ਟੀਚਾ ਪੇਸ਼ ਕੀਤਾ ਗਿਆ ਹੈ। ਲੀ ਨੇ ਵਿਦੇਸ਼ੀਆਂ ਦੀ ਭਰਤੀ ਕਰਨ ਵਾਲੇ ਰੁਜ਼ਗਾਰਦਾਤਿਆਂ ਲਈ ਟੈਕਸ ਛੋਟਾਂ ਅਤੇ ਵਧੇਰੇ ਸੁਵਿਧਾਜਨਕ ਪ੍ਰਕਿਰਿਆ ਦੇ ਨਾਲ ਤਜਵੀਜ਼ਾਂ ਦਾ ਵੀ ਐਲਾਨ ਕੀਤਾ ਹੈ, ਨਾਲ ਹੀ ਮੁੱਖ ਭੂਮੀ ਚੀਨ ਤੋਂ ਵਿਦੇਸ਼ੀ ਵਿਦਿਆਰਥੀਆਂ ਲਈ ਇਮੀਗ੍ਰੇਸ਼ਨ ਉਪਾਵਾਂ ਨੂੰ ਇਕ ਸਾਲ ਤੋਂ 2 ਸਾਲ ਤੱਕ ਵਧਾ ਦਿੱਤਾ ਹੈ। ਲੀ ਨੇ ਇਹ ਵੀ ਕਿਹਾ ਕਿ ਹਾਂਗਕਾਂਗ ਕੋਲ ਹਾਰਡਵੇਅਰ ਅਤੇ ਸਾਫਟਵੇਅਰ ਦੋਵਾਂ ’ਚ ਆਧੁਨਿਕ ਬੁਨਿਆਦੀ ਢਾਂਚਾ ਇਕ ਵਧੀਆ ਕਾਨੂੰਨੀ ਪ੍ਰਣਾਲੀ ਅਤੇ ਦੁਨੀਆ ਭਰ ਦੇ ਚੋਟੀ ਦੇ ਟੈਲੇਂਟਸ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।