ਹਾਂਗਕਾਂਗ ਸਰਕਾਰ ਬਣਾ ਰਹੀ ਹੈ ChatGPT ਵਰਗਾ AI ਟੂਲ

Sunday, Jul 21, 2024 - 03:49 PM (IST)

ਇੰਟਰਨੈਸ਼ਨਲ ਡੈੱਸਕ - ਹਾਂਗਕਾਂਗ ਸਰਕਾਰ ਚੈਟਜੀਪੀਟੀ ਵਰਗਾ ਆਪਣਾ ਏਆਈ ਟੂਲ ਬਣਾਉਣ 'ਤੇ ਕੰਮ ਕਰ ਰਹੀ ਹੈ। ਇਹ ਟੂਲ ਪਹਿਲਾਂ ਸਰਕਾਰੀ ਕਰਮਚਾਰੀਆਂ ਲਈ ਬਣਾਇਆ ਜਾ ਰਿਹਾ ਹੈ, ਪਰ ਬਾਅਦ ਵਿੱਚ ਇਸਨੂੰ ਆਮ ਲੋਕਾਂ ਲਈ ਵੀ ਖੋਲ੍ਹ ਦਿੱਤਾ ਜਾਵੇਗਾ। ਇਹ ਕਦਮ ਓਪਨਏਆਈ ਦੇ ਹਾਂਗਕਾਂਗ ਅਤੇ ਕੁਝ ਹੋਰ ਸਥਾਨਾਂ ਵਿੱਚ ਆਪਣੀਆਂ ਸੇਵਾਵਾਂ ਬੰਦ ਕਰਨ ਦੇ ਹਾਲ ਹੀ ਦੇ ਫੈਸਲੇ ਦੇ ਜਵਾਬ ਵਿੱਚ ਆਇਆ ਹੈ।

ਹਾਂਗਕਾਂਗ ਦੇ ਇਨੋਵੇਸ਼ਨ, ਟੈਕਨਾਲੋਜੀ ਅਤੇ ਉਦਯੋਗ ਮੰਤਰੀ ਸਨ ਡੋਂਗ ਨੇ ਸ਼ਨੀਵਾਰ ਨੂੰ ਇਕ ਰੇਡੀਓ ਸ਼ੋਅ 'ਚ ਇਹ ਜਾਣਕਾਰੀ ਦਿੱਤੀ। ਇਸ AI ਟੂਲ ਨੂੰ ਚੀਨੀ ਭਾਸ਼ਾ ਵਿੱਚ 'ਸਰਕਾਰੀ ਕਰਮਚਾਰੀਆਂ ਲਈ ਦਸਤਾਵੇਜ਼ ਸਹਾਇਤਾ ਐਪਲੀਕੇਸ਼ਨ' ਕਿਹਾ ਜਾਂਦਾ ਹੈ। ਫਿਲਹਾਲ ਇਸ ਦੀ ਟੈਸਟਿੰਗ ਚੱਲ ਰਹੀ ਹੈ ਅਤੇ ਇਸ ਨੂੰ ਸਾਲ ਦੇ ਅੰਤ ਤੱਕ ਪੂਰੀ ਸਰਕਾਰ 'ਚ ਲਾਗੂ ਕਰ ਦਿੱਤਾ ਜਾਵੇਗਾ। ਹਾਂਗਕਾਂਗ ਸਰਕਾਰ ਇਸ AI ਟੂਲ ਨੂੰ ਹਾਂਗਕਾਂਗ ਦੀ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਦੇ ਖੋਜ ਕੇਂਦਰ ਦੀ ਮਦਦ ਨਾਲ ਬਣਾ ਰਹੀ ਹੈ। ਹੋਰ ਯੂਨੀਵਰਸਿਟੀਆਂ ਵੀ ਇਸ ਦਾ ਸਮਰਥਨ ਕਰ ਰਹੀਆਂ ਹਨ। ਅੱਗੇ ਜਾ ਕੇ ਇਸ ਟੂਲ 'ਚ ਗ੍ਰਾਫਿਕਸ ਅਤੇ ਵੀਡੀਓ ਬਣਾਉਣ ਦੀ ਸਹੂਲਤ ਵੀ ਦਿੱਤੀ ਜਾਵੇਗੀ ਪਰ ਇਹ ਚੈਟਜੀਪੀਟੀ ਦੀ ਤਰ੍ਹਾਂ ਵਧੀਆ ਹੋਵੇਗਾ ਜਾਂ ਨਹੀਂ, ਇਸ ਬਾਰੇ ਫਿਲਹਾਲ ਕਹਿਣਾ ਮੁਸ਼ਕਿਲ ਹੈ। ਸੁਨ ਡੋਂਗ ਦਾ ਕਹਿਣਾ ਹੈ ਕਿ ਸਾਨੂੰ ਮਾਈਕ੍ਰੋਸਾਫਟ ਅਤੇ ਗੂਗਲ ਵਰਗੀਆਂ ਵੱਡੀਆਂ ਟੈਕਨਾਲੋਜੀ ਕੰਪਨੀਆਂ ਤੋਂ ਮਦਦ ਨਹੀਂ ਮਿਲ ਰਹੀ, ਇਸ ਲਈ ਇਹ ਕੰਮ ਸਾਨੂੰ ਖੁਦ ਕਰਨਾ ਪਵੇਗਾ।

ਹਾਂਗਕਾਂਗ ਦਾ ਇਹ AI ਟੂਲ ਚੀਨ ਅਤੇ ਅਮਰੀਕਾ ਵਿਚਾਲੇ ਤਕਨਾਲੋਜੀ ਦੀ ਦੌੜ ਦਾ ਹਿੱਸਾ ਹੈ। ਦੋਵੇਂ ਦੇਸ਼ ਏਆਈ ਵਿੱਚ ਸਭ ਤੋਂ ਅੱਗੇ ਰਹਿਣਾ ਚਾਹੁੰਦੇ ਹਨ। ਪਰ ਓਪਨਏਆਈ ਨੇ ਚੀਨ, ਹਾਂਗਕਾਂਗ ਅਤੇ ਮਕਾਊ ਨੂੰ ਆਪਣੀਆਂ ਸੇਵਾਵਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਓਪਨਏਆਈ ਨੇ ਕਈ ਦੇਸ਼ਾਂ ਵਿੱਚ ਆਪਣੀਆਂ ਚੈਟਜੀਪੀਟੀ ਸੇਵਾਵਾਂ ਨੂੰ ਬੰਦ ਕਰ ਦਿੱਤਾ ਹੈ, ਇਹ ਪਹਿਲਾਂ ਤੋਂ ਚੱਲ ਰਹੀਆਂ ਪਾਬੰਦੀਆਂ ਦਾ ਹਿੱਸਾ ਹੈ। ਫਿਲਹਾਲ ਕੰਪਨੀ ਨੇ ਇਨ੍ਹਾਂ ਪਾਬੰਦੀਆਂ ਦਾ ਕੋਈ ਸਹੀ ਅਤੇ ਸਟੀਕ ਕਾਰਨ ਨਹੀਂ ਦੱਸਿਆ ਹੈ।


 


Harinder Kaur

Content Editor

Related News