ਕੋਰੋਨਾ ਵਾਇਰਸ : ਹਾਂਗਕਾਂਗ ''ਚ ਲੁਟੇਰਿਆਂ ਨੇ ਹਥਿਆਰ ਦੀ ਨੋਕ ''ਤੇ ਲੁੱਟੇ ਟਾਇਲਟ ਰੋਲ
Monday, Feb 17, 2020 - 01:15 PM (IST)

ਹਾਂਗਕਾਂਗ— ਹਾਂਗਕਾਂਗ ਦੀ ਪੁਲਸ ਉਨ੍ਹਾਂ ਹਥਿਆਰ ਬੰਦ ਲੁਟੇਰਿਆਂ ਦੀ ਤਲਾਸ਼ ਕਰ ਰਹੀ ਹੈ ਜਿਨ੍ਹਾਂ ਨੇ ਸੈਂਕੜੇ ਟਾਇਲਟ ਰੋਲ ਲੁੱਟ ਲਏ। ਅਸਲ 'ਚ ਕੋਰੋਨਾ ਵਾਇਰਸ ਦੇ ਖਤਰੇ ਵਿਚਕਾਰ ਟਾਇਲਟ ਰੋਲ ਦੀ ਮੰਗ ਬਹੁਤ ਵਧੀ ਹੈ ਅਤੇ ਉਸ ਦੀ ਕਮੀ ਦੇ ਖਦਸ਼ੇ 'ਚ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਸਰਕਾਰ ਨੇ ਕਿਹਾ ਕਿ ਟਾਇਲਟ ਰੋਲ ਦੀ ਸਪਲਾਈ ਪ੍ਰਭਾਵਿਤ ਨਹੀਂ ਹੋਵੇਗੀ। ਇਸ ਦੇ ਬਾਵਜੂਦ ਲੋਕ ਵਧ ਤੋਂ ਵਧ ਇਨ੍ਹਾਂ ਨੂੰ ਖਰੀਦ ਰਹੇ ਹਨ।
ਪੁਲਸ ਨੇ ਦੱਸਿਆ ਕਿ ਤਿੰਨ ਲੋਕਾਂ ਨੇ ਇਕ ਡਲਿਵਰੀ ਬੁਆਏ ਨੂੰ ਚਾਕੂ ਦਿਖਾ ਕੇ ਧਮਕਾਇਆ ਅਤੇ 130 ਅਮਰੀਕੀ ਡਾਲਰਾਂ ਦੇ ਮੁੱਲ ਦੇ ਟਾਇਲਟ ਪੇਪਰ ਲੁੱਟ ਲਏ। ਉਨ੍ਹਾਂ ਦੱਸਿਆ ਕਿ ਸੁਪਰ ਮਾਰਕਿਟਾਂ 'ਚ ਇਨ੍ਹਾਂ ਦਾ ਸਟਾਕ ਆਉਂਦੇ ਹੀ ਖਤਮ ਹੋ ਜਾਂਦਾ ਹੈ। ਲੋਕ ਟਾਇਲਟ ਰੋਲ ਖਰੀਦਣ ਲਈ ਲੰਬੀਆਂ-ਲੰਬੀਆਂ ਲਾਈਨਾਂ 'ਚ ਲੱਗੇ ਹਨ। ਚਾਵਲ, ਪਾਸਤਾ, ਹੈਂਡ ਸੈਨੇਟਾਇਜ਼ਰ ਅਤੇ ਸਾਫ-ਸਫਾਈ 'ਚ ਕੰਮ ਆਉਣ ਵਾਲੀਆਂ ਹੋਰ ਵਸਤਾਂ ਦੀ ਵੀ ਕਾਫੀ ਮੰਗ ਵਧੀ ਹੈ।