ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਪਹਿਲੀ ਵਾਰ ਹਾਂਗਕਾਂਗ ਦੇ ਇਕ ਪ੍ਰਦਰਸ਼ਨਕਾਰੀ ਨੂੰ ਹੋਈ 9 ਸਾਲ ਦੀ ਜੇਲ੍ਹ

Saturday, Jul 31, 2021 - 05:28 PM (IST)

ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਪਹਿਲੀ ਵਾਰ ਹਾਂਗਕਾਂਗ ਦੇ ਇਕ ਪ੍ਰਦਰਸ਼ਨਕਾਰੀ ਨੂੰ ਹੋਈ 9 ਸਾਲ ਦੀ ਜੇਲ੍ਹ

ਹਾਂਗਕਾਂਗ (ਭਾਸ਼ਾ)- ਹਾਂਗਕਾਂਗ ਦੇ ਲੋਕਤੰਤਰ ਪੱਖੀ ਪ੍ਰਦਰਸ਼ਨਕਾਰੀ ਨੂੰ ਸ਼ੁੱਕਰਵਾਰ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਪਹਿਲੀ ਵਾਰ 9 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਹਾਂਗਕਾਂਗ ਹਾਈ ਕੋਰਟ ਨੇ ਸੋਮਵਾਰ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਰਜਿਸਟਰਡ ਪਹਿਲੇ ਮੁਕੱਦਮੇ ਵਿਚ ਵੱਖਵਾਦ ਅਤੇ ਅੱਤਵਾਦੀ ਕਾਰਵਾਈਆਂ ਵਿਚ ਸ਼ਾਮਲ ਹੋਣ ਦੇ ਲਈ ਟੋਂਗ ਯਿੰਗ ਕਿਟ (24) ਨੂੰ ਦੋਸ਼ੀ ਠਹਿਰਾਇਆ। ਟੋਂਗ 'ਤੇ ਪਿਛਲੇ ਸਾਲ 1 ਜੁਲਾਈ ਨੂੰ ਝੰਡਾ ਲੈ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪੁਲਸ ਅਧਿਕਾਰੀਆਂ ਦੇ ਸਮੂਹ ਵਿਚ ਦਾਖ਼ਲ ਹੋਣ ਦਾ ਦੋਸ਼ ਸੀ।

ਝੰਡੇ 'ਤੇ ਲਿਖਿਆ ਸੀ, 'ਹਾਂਗਕਾਂਗ ਨੂੰ ਆਜ਼ਾਦ ਕਰੋ, ਇਹ ਸਾਡੇ ਸਮੇਂ ਦੀ ਕ੍ਰਾਂਤੀ ਹੈ।' ਇਸ ਆਦੇਸ਼ ਨੂੰ ਗੰਭੀਰਤਾ ਨਾਲ ਵੇਖਿਆ ਜਾ ਰਿਹਾ ਹੈ ਤਾਂ ਜੋ ਇਹ ਵੇਖਿਆ ਜਾ ਸਕੇ ਕਿ ਭਵਿੱਖ ਵਿਚ ਅਜਿਹੇ ਮਾਮਲਿਆਂ ਵਿਚ ਕਿਹੋ ਜਿਹੇ ਫ਼ੈਸਲੇ ਸੁਣਾਏ ਜਾਣਗੇ। ਇਸ ਕਾਨੂੰਨ ਤਹਿਤ 100 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲੇ ਦੀ ਸੁਣਵਾਈ 20 ਜੁਲਾਈ ਨੂੰ ਪੂਰੀ ਹੋ ਗਈ ਸੀ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਇਹ ਸੁਰੱਖਿਆ ਕਾਨੂੰਨ ਪਿਛਲੇ ਸਾਲ 2019 ਦੇ ਮੱਧ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਸਾਬਕਾ ਬ੍ਰਿਟਿਸ਼ ਕਾਲੋਨੀ 'ਤੇ ਲਾਗੂ ਕੀਤਾ ਸੀ।


author

cherry

Content Editor

Related News