ਹਾਂਗਕਾਂਗ 'ਚ ਪ੍ਰਦਰਸ਼ਨਕਾਰੀਆਂ ਨੇ ਸਬਵੇਅ ਸਟੇਸ਼ਨ 'ਤੇ ਕੀਤੀ ਭੰਨਤੋੜ

Sunday, Sep 22, 2019 - 05:34 PM (IST)

ਹਾਂਗਕਾਂਗ 'ਚ ਪ੍ਰਦਰਸ਼ਨਕਾਰੀਆਂ ਨੇ ਸਬਵੇਅ ਸਟੇਸ਼ਨ 'ਤੇ ਕੀਤੀ ਭੰਨਤੋੜ

ਹਾਂਗਕਾਂਗ (ਭਾਸ਼ਾ)— ਹਾਂਗਕਾਂਗ ਵਿਚ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀ ਐਤਵਾਰ ਨੂੰ ਹਿੰਸਕ ਹੋ ਗਏ। ਉਨ੍ਹਾਂ ਨੇ ਇਕ ਸਬਵੇਅ ਸਟੇਸ਼ਨ 'ਤੇ ਭੰਨਤੋੜ ਕੀਤੀ, ਨਿਗਰਾਨੀ ਕੈਮਰੇ ਅਤੇ ਇਲੈਕਟ੍ਰੋਨਿਕ ਟਿਕਟ ਸੈਂਸਰ ਤੋੜ ਦਿੱਤੇ। ਪ੍ਰਦਰਸ਼ਨਕਾਰੀਆਂ ਨੇ ਗੇਟ ਦੇ ਟਿਕਟ ਸੈਂਸਰ ਤੋੜਨ ਲਈ ਹਥੌੜੇ ਦੀ ਵਰਤੋਂ ਕੀਤੀ ਅਤੇ ਟਿਕਟ ਮਸ਼ੀਨਾਂ 'ਤੇ ਪੇਂਟ ਛਿੜਕ ਦਿੱਤਾ ਅਤੇ ਸਕਰੀਨਾਂ ਤੋੜ ਦਿੱਤੀਆਂ। ਆਪਣੀ ਪਛਾਣ ਲੁਕਾਉਣ ਲਈ ਉਨ੍ਹਾਂ ਨੇ ਛੱਤਰੀਆਂ ਦੀ ਵਰਤੋਂ ਕੀਤੀ। ਸ਼ਾਟਿਨ ਸਟੇਸ਼ਨ 'ਤੇ ਦੁਪਹਿਰ ਬਾਅਦ ਹਮਲਾ ਕੀਤਾ ਗਿਆ। ਹਮਲੇ ਦੇ ਬਾਅਦ ਦੰਗਾ ਕੰਟਰੋਲ ਪੁਲਸ ਉੱਥੇ ਪਹੁੰਚੀ ਅਤੇ ਸਟੇਸ਼ਨ ਦੀ ਰੱਖਿਆ ਵਿਚ ਜੁੱਟ ਗਈ।

PunjabKesari

ਹਾਂਗਕਾਂਗ ਵਿਚ ਲੋਕਤੰਤਰ ਸਮਰਥਕ ਪ੍ਰਦਰਸ਼ਨ ਚੌਥੇ ਮਹੀਨੇ ਵੀ ਜਾਰੀ ਹੈ। ਇੱਥੇ ਅਕਸਰ ਦਿਨ ਜਾਂ ਰਾਤ ਵੇਲੇ ਹਿੰਸਕ ਘਟਨਾਵਾਂ ਵਾਪਰ ਰਹੀਆਂ ਹਨ। ਪ੍ਰਦਰਸ਼ਨਕਾਰੀਆਂ ਦੇ ਇਕ ਕੱਟੜ ਸਮੂਹ ਦਾ ਕਹਿਣਾ ਹੈ ਕਿ ਸਰਕਾਰ ਦਾ ਧਿਆਨ ਆਕਰਸ਼ਿਤ ਕਰਨ ਲਈ ਸਖਤ ਕਦਮ ਚੁੱਕਣੇ ਜ਼ਰੂਰੀ ਹਨ। ਸ਼ਨੀਵਾਰ ਰਾਤ ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਗੈਸੋਲੀਨ ਬੰਬ ਸੁੱਟੇ ਅਤੇ ਗਲੀਆਂ ਵਿਚ ਅੱਗਜ਼ਨੀ ਕੀਤੀ, ਜਿਸ ਮਗਰੋਂ ਪੁਲਸ ਨੇ ਉਨ੍ਹਾਂ ਨੂੰ ਰੋਕਣ ਲਈ ਹੰਝੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ।


author

Vandana

Content Editor

Related News