ਹਾਂਗਕਾਂਗ ਦੇ ਅਧਿਕਾਰੀਆਂ ਨੇ ‘ਦਿ ਇਕਨੋਮਿਸਟ’ ਦੇ ਪੱਤਰਕਾਰ ਨੂੰ ਫ਼ਿਰ ਵੀਜ਼ਾ ਜਾਰੀ ਕਰਨ ਤੋਂ ਕੀਤਾ ਇਨਕਾਰ

Saturday, Nov 13, 2021 - 01:46 PM (IST)

ਹਾਂਗਕਾਂਗ ਦੇ ਅਧਿਕਾਰੀਆਂ ਨੇ ‘ਦਿ ਇਕਨੋਮਿਸਟ’ ਦੇ ਪੱਤਰਕਾਰ ਨੂੰ ਫ਼ਿਰ ਵੀਜ਼ਾ ਜਾਰੀ ਕਰਨ ਤੋਂ ਕੀਤਾ ਇਨਕਾਰ

ਹਾਂਗਕਾਂਗ: ਹਾਂਗਕਾਂਗ ਦੇ ਅਧਿਕਾਰੀਆਂ ਨੇ ‘ਦਿ ਇਕਨੋਮਿਸਟ’ ਪੱਤਰਿਕਾ ਦੇ ਲਈ ਕੰਮ ਕਰ ਰਹੀ ਇਕ ਵਿਦੇਸ਼ੀ ਪੱਤਰਕਾਰ ਨੂੰ ਬਿਨਾਂ ਕਾਰਨ ਦੱਸੇ ਫ਼ਿਰ ਵੀਜ਼ਾ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪੱਤਰਿਕਾ ਨੇ ਸ਼ੁੱਕਰਵਾਰ ਨੂੰ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਹਾਂਗਕਾਂਗ ’ਚ ਰਹਿਣ ਵਾਲੇ ਅਤੇ ਚੀਨ ਅਤੇ ਹਾਂਗਕਾਂਗ ਮਾਮਲਿਆਂ ਨੂੰ ਲੈ ਕੇ ਕਵਰ ਕਰਨ ਵਾਲੀ ਪੱਤਰਕਾਰ ਦਾ  ਨਾਂ ਸੁਈ-ਲਿਨ ਵੋਂਗ ਹੈ। ਉਹ ਆਸਟ੍ਰੇਲੀਆ ਹੈ।

‘ਦਿ ਇਕਨੋਮਿਸਟ’ ਦੀ ਪ੍ਰਧਾਨ ਸੰਪਾਦਕ ਜੈਨੀ ਮਿੰਟਨ ਬੋਡੋਏਸ ਨੇ ਇਕ ਬਿਆਨ ’ਚ ਕਿਹਾ ਕਿ, ਸਾਨੂੰ ਉਨ੍ਹਾਂ ਦੇ ਫ਼ੈਸਲੇ ’ਤੇ ਅਫ਼ਸੋਸ ਹੈ। ਅਸੀਂ ਹਾਂਗਕਾਂਗ ਦੀ ਸਰਕਾਰ ਤੋਂ ਵਿਦੇਸ਼ੀ ਪ੍ਰੈੱਸ ਦੇ ਲਈ ਪਹੁੰਚ ਬਰਕਰਾਰ ਰੱਖਣ ਦੀ ਅਪੀਲ ਕਰਦੇ ਹਾਂ ਜੋ ਇਕ ਕੌਮਾਂਤਰੀ ਸ਼ਹਿਰ ਦੇ ਰੂਪ ’ਚ ਖ਼ੇਤਰ ਦੀ ਸਥਿਤੀ ਦੇ ਲਈ ਮਹੱਤਵਪੂਰਨ ਹੈ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਪ੍ਰਤੀਕਿਰਿਆ ਦੇ ਲਈ ਭੇਜੇ ਗਏ ਈਮੇਲ ਅਨੁਰੋਧ ਅਤੇ ਫੋਨ ਕਾਲ ਦਾ ਤੱਤਕਾਲ ਜਵਾਬ ਨਹੀਂ ਦਿੱਤਾ। ਵੋਂਗ ਨੇ ਟਵੀਟ ’ਤੇ ਸੰਦੇਸ਼ ਦਿੱਤਾ ਕਿ ਬਹੁਤ ਦੁਖੀ ਹਾਂ ਕਿ ਹੁਣ ਮੈਂ ਹਾਂਗਕਾਂਗ ਤੋਂ ਰਿਪੋਰਟਿੰਗ ਜਾਰੀ ਨਹੀਂ ਰੱਖ ਸਕਾਂਗੀ। ਮੈਨੂੰ ਸ਼ਹਿਰ ਅਤੇ ਇਸ ਦੇ ਲੋਕਾਂ ਨੂੰ ਜਾਨਣ ’ਚ ਬਹੁਤ ਖ਼ੁਸ਼ੀ ਮਿਲਦੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਯਾਦ ਕਰਾਂਗੀ। ਵੋਂਗ ਇਸ ਤੋਂ ਪਹਿਲਾਂ ਚੀਨ ’ਚ ‘ਫਾਈਨੇਸ਼ੀਅਲ ਟਾਈਮਸ’ ਅਤੇ ਰਾਯਟਰਸ ਦੇ ਲਈ ਕੰਮ ਕਰ ਚੁੱਕੀ ਹੈ। 


author

Shyna

Content Editor

Related News