ਕੋਰੋਨਾਵਾਇਰਸ ਕਾਰਨ ਹਾਂਗਕਾਂਗ ''ਚ 20 ਅਪ੍ਰੈਲ ਤੱਕ ਸਕੂਲ ਬੰਦ
Tuesday, Feb 25, 2020 - 02:22 PM (IST)

ਹਾਂਗਕਾਂਗ (ਬਿਊਰੋ): ਚੀਨ ਦੇ ਬਾਹਰ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਹਾਂਗਕਾਂਗ ਸਾਵਧਾਨ ਹੋ ਗਿਆ ਹੈ। ਕੋਰੋਨਾ ਦੇ ਇਨਫੈਕਸ਼ਨ ਨੂੰ ਰੋਕਣ ਲਈ ਹਾਂਗਕਾਂਗ ਵਿਚ ਸਕੂਲਾਂ ਨੂੰ ਬੰਦ ਕਰਨ ਦੀ ਸਮੇਂ ਸੀਮਾ ਵਧਾ ਦਿੱਤੀ ਗਈ ਹੈ। ਮੰਗਲਵਾਰ ਨੂੰ ਏਸ਼ੀਆਈ ਵਿੱਤੀ ਹਬ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਰੋਨਾ ਦੇ ਇਨਫੈਕਸ਼ਨ ਨੂੰ ਘੱਟ ਕਰਨ ਲਈ ਹਾਂਗਕਾਂਗ ਦੇ ਸਾਰੇ ਸਕੂਲਾਂ ਨੂੰ 20 ਅਪ੍ਰੈਲ ਤੱਕ ਬੰਦ ਰੱਖਿਆ ਜਾਵੇਗਾ।
ਹਾਂਗਕਾਂਗ ਸਿਟੀ ਵਿਚ ਸੱਖਿਆ ਬਿਊਰੋ ਦੇ ਸਿੱਖਿਆ ਸਕੱਤਰ ਕੇਵਿਨ ਯੇਂਗ ਨੇ ਦੱਸਿਆ ਕਿ ਵਾਇਰਸ ਦੇ ਇਨਫੈਕਸ਼ਨ ਤੋਂ ਬਚਾਅ ਲਈ ਸਾਰੇ ਸਕੂਲਾਂ ਦੀ ਛੁੱਟੀ ਦੀ ਮਿਆਦ ਵਧਾ ਦਿੱਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਕੋਰੋਨਾਵਾਇਰਸ ਦੇ ਇਨਫੈਕਸ਼ਨ ਨਾਲ ਕਿਸੇ ਦੇ ਮਰਨ ਦੀ ਜਾਣਕਾਰੀ ਨਹੀਂ ਹੈ ਪਰ ਲੋਕਾਂ ਵਿਚ ਇਸ ਦੀ ਦਹਿਸ਼ਤ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਗਿਆ। ਸਕੂਲਾਂ ਨੂੰ ਸ਼ੁਰੂ ਕਰਨ ਦੀ ਤਰੀਕ ਦੇ ਬਾਰੇ ਵਿਚ ਜਲਦੀ ਹੀ ਐਲਾਨ ਕੀਤਾ ਜਾਵੇਗਾ।
ਕੇਵਿਨ ਯੇਂਗ ਨੇ ਦੱਸਿਆ ਕਿ ਚੀਨ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 2,700 ਪਹੁੰਚ ਗਈ ਹੈ। ਇਹ ਇਨਫੈਕਸ਼ਨ 31 ਦੇਸ਼ਾਂ ਵਿਚ ਫੈਲ ਚੁੱਕਿਆ ਹੈ। ਇਹਨਾਂ ਦੇਸ਼ਾਂ ਵਿਚ ਵੀ ਇਸ ਜਾਨਲੇਵਾ ਵਾਇਰਸ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚ ਇਟਲੀ, ਦੱਖਣੀ ਕੋਰੀਆ ਅਤੇ ਜਾਪਾਨ ਸ਼ਾਮਲ ਹੈ। ਤੇਜ਼ੀ ਨਾਲ ਫੈਲ ਰਹੇ ਵਾਇਰਸ ਦੇ ਡਰ ਨਾਲ ਹਾਂਗਕਾਂਗ ਵਿਚ ਪਹਿਲਾਂ ਹੀ ਸਕੂਲਾਂ ਵਿਚ ਆਨਲਾਈਨ ਕਲਾਸਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਨੇ ਦੱਸਿਆ ਕਿ ਪ੍ਰੀਖਿਆ ਦੀਆਂ ਤਰੀਕਾਂ ਅੱਗੇ ਵਧਾ ਦਿੱਤੀਆਂ ਗਈਆਂ ਹਨ। ਇਸ ਵਿਚ ਸੰਗੀਤ, ਸਰੀਰਕ ਸਿੱਖਿਆ ਵਿਸ਼ਾ ਸ਼ਾਮਲ ਹੈ।