ਇਨਸਾਨ ਤੋਂ ਕੁੱਤੇ ''ਚ ਪਹੁੰਚਿਆ ਕੋਰੋਨਾ, ਦੁਨੀਆ ''ਚ ਪਹਿਲਾ ਮਾਮਲਾ

03/05/2020 10:21:34 AM

ਹਾਂਗਕਾਂਗ (ਬਿਊਰੋ): ਚੀਨ ਤੋਂ ਸ਼ੁਰੂ ਹੋਇਆ ਜਾਨਲੇਵਾ ਕੋਰੋਨਾਵਾਇਰਸ ਪੂਰੀ ਦੁਨੀਆ ਵਿਚ ਫੈਲਦਾ ਜਾ ਰਿਹਾ ਹੈ। ਦੁਨੀਆਭਰ ਵਿਚ ਇਸ ਵਾਇਰਸ ਨਾਲ ਇਨਫੈਕਟਿਡ ਲੋਕਾਂ ਅਤੇ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਵਿਚ ਹਾਂਗਕਾਂਗ ਵਿਚ ਮਨੁੱਖ ਤੋਂ ਜਾਨਵਰ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੋਰੋਨਾਵਾਇਰਸ ਨਾਲ ਇਨਫੈਕਟਿਡ ਇਕ ਮਹਿਲਾ ਦੇ ਪਾਲਤੂ ਕੁੱਤੇ ਵਿਚ ਇਸ ਜਾਨਲੇਵਾ ਵਾਇਰਸ ਦੇ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਮਨੁੱਖ ਤੋਂ ਜਾਨਵਰ ਵਿਚ ਇਸ ਵਾਇਰਸ ਦੇ ਇਨਫੈਕਸ਼ਨ ਦਾ ਸੰਭਵ ਤੌਰ 'ਤੇ ਇਹ ਪਹਿਲਾ ਮਾਮਲਾ ਹੈ। ਇਹ ਕੁੱਤਾ 60 ਸਾਲ ਦੀ ਇਕ ਮਹਿਲਾ ਮਰੀਜ਼ ਦਾ ਹੈ। ਹਾਂਗਕਾਂਗ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 102 ਮਾਮਲੇ ਸਾਹਮਣੇ ਆਏ ਹਨ ਜਦਕਿ 2 ਲੋਕਾਂ ਦੀ ਮੌਤ ਹੋਈ ਹੈ। 

ਪੜ੍ਹੋ ਇਹ ਅਹਿਮ ਖਬਰ - ਕੋਵਿਡ-19 ਦੇ ਡਰ ਕਾਰਨ ਸਾਊਦੀ ਨੇ 'ਉਮਰਾ' ਯਾਤਰਾ 'ਤੇ ਵੀ ਲਾਈ ਰੋਕ

ਸ਼ੁੱਕਰਵਾਰ ਤੋਂ ਲਗਾਤਾਰ ਇਸ ਕੁੱਤੇ ਦੇ ਅੰਸ਼ਕ ਰੂਪ ਨਾਲ ਕੋਰੋਨਾਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ। ਇਸ ਕੁੱਤੇ ਨੂੰ ਸ਼ੁੱਕਰਵਾਰ ਤੋਂ ਇਕ ਪਸ਼ੂ ਕੇਂਦਰ ਵਿਚ ਵੱਖਰੇ ਰੱਖਿਆ ਗਿਆ ਸੀ। ਸ਼ਹਿਰ ਦੇ ਐਗਰੀਕਲਚਰ ਫਿਸ਼ਰੀ ਕੰਜ਼ਰਵੇਸ਼ਨ ਡਿਪਾਰਟਮੈਂਟ (AFCD) ਨੇ ਪਾਮੇਰਿਯਨ ਕੁੱਤੇ ਦੀ ਜਾਂਚ ਕੀਤੀ ਅਤੇ ਉਹ ਕੋਵਿਡ-19 ਨਾਲ ਪੀੜਤ ਪਾਇਆ ਗਿਆ। ਏ.ਐੱਫ.ਸੀ.ਡੀ. ਨੇ ਕਿਹਾ ਕਿ ਯੂਨੀਵਰਸਿਟੀਆਂ ਅਤੇ ਵਰਲਡ ਓਰਗੇਨਾਈਜੇਸ਼ਨ ਆਫ ਐਨੀਮਲ ਹੈਲਥ ਨੇ ਸਵੀਕਾਰ ਕੀਤਾ ਹੈ ਕਿ ਇਹ ਮਨੁੱਖ ਤੋਂ ਜਾਨਵਰ ਵਿਚ ਵਾਇਰਸ ਫੈਲਣ ਦਾ ਮਾਮਲਾ ਹੈ। ਉਹ ਸਾਰੇ ਕੁੱਤੇ ਵਿਚ ਕੋਰੋਵਾਇਰਸ ਦੀ ਪੁਸ਼ਟੀ ਨੂੰ ਲੈ ਕੇ ਇਕਮਤ ਹਨ। 

ਉਹਨਾਂ ਨੇ ਕਿਹਾ,''ਸੰਭਵ ਤੌਰ 'ਤੇ ਮਨੁੱਖ ਤੋਂ ਜਾਨਵਰ ਵਿਚ ਇਨਫੈਕਸ਼ਨ ਦਾ ਇਹ ਪਹਿਲਾ ਮਾਮਲਾ ਹੈ।'' ਕੁੱਤੇ ਵਿਚ ਭਾਵੇਂਕਿ ਘੱਟ ਪੱਧਰ ਦਾ ਕੋਰੋਨਾਵਾਇਰਸ ਇਨਫੈਕਸ਼ਨ ਪਾਇਆ ਗਿਆ ਹੈ। ਕੋਰੋਨਾਵਾਇਰਸ ਨਾਲ ਪੀੜਤ ਸਾਰੇ ਲੋਕਾਂ ਦੇ ਪਾਲਤੂ ਜਾਨਵਰਾਂ ਨੂੰ 14 ਦਿਨਾਂ ਦੇ ਲਈ ਵੱਖਰੇ ਰੱਖਿਆ ਜਾਵੇਗਾ। 2 ਕੁੱਤਿਆਂ ਨੂੰ ਪਹਿਲਾਂ ਤੋਂ ਹੀ ਵੱਖਰੇ ਰੱਖਿਆ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ - ਇਜ਼ਰਾਈਲ ਦਾ ਦਾਅਵਾ, ਲੱਭ ਲਿਆ ਕੋਰੋਨਾਵਾਇਰਸ ਦਾ ਇਲਾਜ

ਇੱਥ ਦੱਸ ਦਈਏ ਕਿ ਦੁਨੀਆ ਭਰ ਵਿਚ ਇਸ ਜਾਨਲੇਵਾ ਵਾਇਰਸ ਨਾਲ ਹੁਣ ਤੱਕ ਕਰੀਬ 3,100 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 90,000 ਲੋਕ ਇਨਫੈਕਟਿਡ ਹਨ। ਭਾਰਤ ਵਿਚ ਕੋਰੋਨਾਵਾਇਰਸ ਦੇ 26 ਪੌਜੀਟਿਵ ਮਾਮਲੇ ਸਾਹਮਣੇ ਆਏ ਹਨ ਜਦਕਿ ਅਮਰੀਕਾ ਵਿਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦਾ ਸੀਏਟਲ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਇਟਲੀ ਵਿਚ ਕੋਰੋਨਾਵਾਇਰਸ ਕਾਰਨ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰਪੀ ਦੇਸ਼ਾਂ ਵਿਚ ਇਟਲੀ ਪਹਿਲਾ ਦੇਸ਼ ਹੈ ਜਿੱਥੇ ਕੋਰੋਨਾਵਾਇਰਸ ਨੇ ਇੰਨੀ ਭਿਆਨਕ ਤਬਾਹੀ ਮਚਾਈ ਹੈ। ਸੁਰੱਖਿਆ ਦੇ ਮੱਦੇਨਜ਼ਰ ਇਟਰੀ ਵਿਚ ਸਾਰੇ ਸਕੂਲਾਂ ਅਤੇ ਯੂਨੀਵਰਸਿਟੀਆਂ ਨੂੰ 15 ਮਾਰਚ ਤੱਕ ਬੰਦ ਕਰ ਦਿੱਤਾ ਗਿਆ ਹੈ।


Vandana

Content Editor

Related News