ਹਾਂਗਕਾਂਗ ''ਚ ਕਲਾਤਮਕ ਆਜ਼ਾਦੀ ''ਤੇ ਪਹਿਰਾ, ਪੁਰਾਣੀਆਂ ਫਿਲਮਾਂ ਦੀ ਜਾਂਚ ਕਰੇਗਾ ਸੈਂਸਰਸ਼ਿਪ ਕਾਨੂੰਨ
Thursday, Dec 23, 2021 - 05:43 PM (IST)
ਹਾਂਗ ਕਾਂਗ - ਹਾਂਗਕਾਂਗ ਦੇ ਅਧਿਕਾਰੀ ਮੰਗਲਵਾਰ ਨੂੰ ਘੋਸ਼ਿਤ ਕੀਤੇ ਇਕ ਸਖ਼ਤ ਨਵੇਂ ਸੈਂਸਰਸ਼ਿਪ ਕਾਨੂੰਨ ਦੇ ਤਹਿਤ ਰਾਸ਼ਟਰੀ ਸੁਰੱਖਿਆ ਦੀ ਉਲੰਘਣਾ ਲਈ ਪਿਛਲੀਆਂ ਫਿਲਮਾਂ ਦੀ ਜਾਂਚ ਸ਼ੁਰੂ ਕਰਨਗੇ। ਹਾਂਗਕਾਂਗ ਵਿੱਚ ਅਜਿਹਾ ਕਦਮ ਇਸ ਖੇਤਰ ਦੀ ਰਾਜਨੀਤਿਕ ਅਤੇ ਕਲਾਤਮਕ ਅਜ਼ਾਦੀ ਨੂੰ ਇੱਕ ਵੱਡਾ ਝਟਕਾ ਦੇਵੇਗਾ। ਏ.ਐੱਫ.ਪੀ. ਦੀ ਰਿਪੋਰਟ ਅਨੁਸਾਰ ਦੋ ਸਾਲ ਪਹਿਲਾਂ ਸ਼ਹਿਰ ਵਿੱਚ ਭਾਰੀ ਅਤੇ ਅਕਸਰ ਹਿੰਸਕ ਲੋਕਤੰਤਰ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਬੀਜਿੰਗ ਦੇ ਆਲੋਚਕਾਂ ਨੂੰ ਜੜ੍ਹੋਂ ਪੁੱਟਣ ਲਈ ਅਧਿਕਾਰੀਆਂ ਨੇ ਇਹ ਵਿਆਪਕ ਕਾਰਵਾਈ ਸ਼ੁਰੂ ਕੀਤੀ ਸੀ।
ਫਰਾਂਸੀਸੀ ਖ਼ਬਰ ਏਜੰਸੀ ਨੇ ਦੱਸਿਆ ਕਿ ਚੀਨ ਦੁਆਰਾ ਲਗਾਏ ਗਏ ਨਵੇਂ ਸੁਰੱਖਿਆ ਕਾਨੂੰਨ ਅਤੇ "ਪੈਟਰੋਟਸ ਰੂਲ ਹਾਂਗ ਕਾਂਗ" ਨਾਮਕ ਇੱਕ ਅਧਿਕਾਰਿਕ ਮੁਹਿੰਮ ਨੇ ਬਹੁਤ ਜ਼ਿਆਦਾ ਅਸਹਿਮਤੀ ਨੂੰ ਅਪਰਾਧਿਕ ਬਣਾਇਆ ਹੈ ਅਤੇ ਲੋਕਤੰਤਰ ਅੰਦੋਲਨ ਦਾ ਗਲਾ ਘੁੱਟ ਦਿੱਤਾ। ਇਸ ਸਾਲ ਦੀ ਸ਼ੁਰੂਆਤ ਵਿੱਚ ਅਧਿਕਾਰੀਆਂ ਨੇ ਘੋਸ਼ਣਾ ਕੀਤੀ ਸੀ ਕਿ ਸ਼ਹਿਰ ਦਾ ਸੈਂਸਰਸ਼ਿਪ ਬੋਰਡ ਸੁਰੱਖਿਆ ਕਾਨੂੰਨ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਲਈ ਭਵਿੱਖ ਵਿੱਚ ਆਉਣ ਵਾਲੀਆਂ ਕਿਸੇ ਵੀ ਫਿਲਮਾਂ ਦੀ ਜਾਂਚ ਕਰੇਗਾ।
ਮੰਗਲਵਾਰ ਨੂੰ ਉਨ੍ਹਾਂ ਨੇ ਇੱਕ ਨਵਾਂ ਸਖ਼ਤ ਸੈਂਸਰਸ਼ਿਪ ਕਾਨੂੰਨ ਲਾਗੂ ਕੀਤਾ, ਜਿਸ ਦੇ ਤਹਿਤ ਕਿਸੇ ਵੀ ਸੈਂਸਰਸ਼ਿਪ ਦੇ ਅਧੀਨ ਪਾਸ ਹੋਣ ਵਾਲੀਆਂ ਫਿਲਮਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਵਣਜ ਸਕੱਤਰ ਐਡਵਰਡ ਯਾਓ ਨੇ ਏ.ਐੱਫ.ਪੀ. ਦੇ ਹਵਾਲੇ ਨਾਲ ਕਿਹਾ ਕਿ, "ਜਨਤਕ ਪ੍ਰਦਰਸ਼ਨੀ, ਅਤੀਤ, ਵਰਤਮਾਨ ਅਤੇ ਭਵਿੱਖ ਲਈ ਕਿਸੇ ਵੀ ਫਿਲਮ ਨੂੰ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ।"