ਹਾਂਗਕਾਗ ''ਚ ਸੋਸ਼ਲ ਮੀਡੀਆ ''ਤੇ ਵੱਖਵਾਦੀ ਪੋਸਟ ਪਾਉਣ ਵਾਲੇ 4 ਵਿਦਿਆਰਥੀ ਕਾਰਕੁੰਨ ਗ੍ਰਿਫਤਾਰ

07/31/2020 5:48:34 PM

ਹਾਂਗਕਾਂਗ (ਬਿਊਰੋ): ਹਾਂਗਕਾਂਗ ਵਿਚ ਪੁਲਸ ਨੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਸੋਸ਼ਲ ਮੀਡੀਆ 'ਤੇ ਵੱਖਵਾਦੀ ਪੋਸਟ ਪਾਉਣ 'ਤੇ ਸ਼ੱਕੀ ਵੱਖਵਾਦ ਅਪਰਾਧਾਂ ਦੇ ਲਈ ਇਕ ਵਿਦਿਆਰਥੀ-ਲੀਡਰਸ਼ਿਪ ਸਮਰਥਕ ਆਜ਼ਾਦੀ ਸਮੂਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਭਾਵੇਂਕਿ ਪੁਲਸ ਨੇ ਸਮੂਹ ਜਾਂ ਗ੍ਰਿਫਤਾਰ ਲੋਕਾਂ ਦਾ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ ਪਰ ਰਾਜਨੀਤਕ ਸਮੂਹ ਸਟੂਡੈਂਟੋਕੇਲਿਜਮ ਨੇ ਫੇਸਬੁੱਕ 'ਤੇ ਕਿਹਾ ਕਿ ਇਸ ਦੇ ਮੈਂਬਰ ਉਹਨਾਂ ਲੋਕਾਂ ਵਿਚ ਸ਼ਾਮਲ ਸਨ, ਜਿਹਨਾਂ ਨੇ ਸਾਬਕਾ ਨੇਤਾ ਟੋਨੀ ਚੁੰਗ ਦਾ ਨਾਮ ਲਿਆ ਸੀ।

ਪੁਲਸ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ 3 ਪੁਰਸ਼ ਅਤੇ ਇਕ ਬੀਬੀ ਹੈ ਜਿਹਨਾਂ ਦੀ ਉਮਰ 16 ਤੋਂ 21 ਦੇ ਵਿਚ ਹੈ।ਇਕ ਪੱਤਰਕਾਰ ਸੰਮੇਲਨ ਵਿਚ ਪੁਲਸ ਬੁਲਾਰੇ ਲੀ ਕਵੈ-ਵਾਹ ਨੇ ਕਿਹਾ ਕਿ ਸੰਗਠਨ ਨੇ ਇਕ ਨਵੀਂ ਪਾਰਟੀ ਦੀ ਸਥਾਪਨਾ ਦੇ ਬਾਰੇ ਵਿਚ ਪੋਸਟ ਕੀਤੀ ਸੀ ਜੋ ਸੋਸ਼ਲ ਮੀਡੀਆ 'ਤੇ ਹਾਂਗਕਾਂਗ ਦੀ ਆਜ਼ਾਦੀ ਦੀ ਵਕਾਲਤ ਕਰਦੀ ਹੈ। ਪੁਲਸ ਨੇ ਕਿਹਾ ਕਿ ਚਾਰਾਂ ਦੀ ਸੁਰੱਖਿਆ ਕਾਨੂੰਨ  ਦੀ ਧਾਰਾ 20 ਅਤੇ 21 ਦੇ ਤਹਿਤ ਜਾਂਚ ਕੀਤੀ ਜਾ ਰਹੀ ਹੈ, ਜੋ ਕਿ ਵੱਖਵਾਦ ਨਾਲ ਨਜਿੱਠਦੇ ਹਨ। ਕਾਨੂੰਨ ਦੇ ਤਹਿਤ, ਗੰਭੀਰ ਪ੍ਰਕਿਰਤੀ ਦੇ ਵੱਖਵਾਦ ਅਪਰਾਧਾਂ ਦੇ ਨਤੀਜੇ ਵਜੋਂ ਘੱਟੋ-ਘੱਟ 10 ਸਾਲ ਅਤੇ ਉਮਰਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਜਦਕਿ ਘੱਟ ਅਪਰਾਧ ਵਿਚ 3 ਤੋਂ 10 ਸਾਲ ਦੀ ਸਜ਼ਾ ਹੋ ਸਕਦੀ ਹੈ। 

ਗੌਰਤਲਬ ਹੈ ਕਿ ਐਤਵਾਰ ਨੂੰ ਇਸ ਵਿਦਿਆਰਥੀ ਸਮੂਹ ਨੇ 'ਕਾਊਂਟਰ ਚਾਈਨੀਜ਼ ਰਾਸ਼ਟਰਵਾਦ, ਹਾਂਗਕਾਂਗ ਰਾਸ਼ਟਰਵਾਦ ਦਾ ਨਿਰਮਾਣ' ਸਿਰਲੇਖ ਨਾਲ ਇਕ ਪੋਸਟ ਤਿਆਰ ਕੀਤੀ। ਸਮੂਹ ਦਾ ਯੂ.ਐੱਸ. ਪੇਜ ਕਹਿੰਦਾ ਹੈ,''ਉਹ ਹਾਂਗਕਾਂਗ ਦੇ ਨਾਗਰਿਕਾਂ ਨੂੰ ਸਵੈਨਿਰਣੈ ਦੇ ਸਾਡੇ ਅਧਿਕਾਰ ਨੂੰ ਦੁਬਾਰਾ ਪ੍ਰਾਪਤ ਕਰਨ ਦੇ ਰਸਤੇ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ ਅਤੇ ਆਜ਼ਾਦੀ ਦੇ ਪ੍ਰਤੀ ਹਾਂਗਕਾਂਗ ਦੇ ਮਾਰਗ ਨੂੰ ਅੱਗੇ ਵਧਾਏਗਾ।'' ਹਾਂਗਕਾਂਗ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਲਈ ਲੋੜੀਂਦੇ ਕਾਨੂੰਨ ਦਾ ਬਚਾਅ ਕੀਤਾ ਹੈ ਅਤੇ ਵਾਅਦਾ ਕੀਤਾ ਹੈ ਕਿ ਇਹ ਸਿਰਫ ਬਹੁਤਘੱਟ ਲੋਕਾਂ ਨੂੰ ਪ੍ਰਭਾਵਿਤ ਕਰੇਗਾ।ਬੁੱਧਵਾਰ ਤੱਕ ਪੁਲਸ ਨੇ ਨਵੇਂ ਕਾਨੂੰਨ ਦੇ ਤਹਿਤ ਲੱਗਭਗ 10 ਗ੍ਰਿਫਤਾਰੀਆਂ ਕੀਤੀਆਂ ਅਤੇ ਇਕ ਵਿਅਕਤੀ ਨੂੰ ਦੋਸ਼ੀ ਠਹਿਰਾਇਆ।
 


Vandana

Content Editor

Related News