ਪੰਜਾਬ ਦੇ ਈਮਾਨਦਾਰ ਅਫਸਰਾਂ ਨੂੰ ਨਵੀਂ ਸਰਕਾਰ ਬਣਨ 'ਤੇ ਆਪਣੀ ਕਾਬਲੀਅਤ ਦਿਖਾਉਣ ਦੀ ਜਾਗੀ ਉਮੀਦ

Saturday, Mar 12, 2022 - 09:08 PM (IST)

ਲੰਡਨ (ਸਰਬਜੀਤ ਸਿੰਘ ਬਨੂੜ)- ਦਿੱਲੀ ਦਾ ਮਾਡਲ ਪੰਜਾਬ ਨੂੰ ਬਣਾਉਣ ਲੱਗੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੰਜਾਬ ਦੇ ਖੁੱਡੇ ਲਾਈਨ ਲੱਗੇ ਦਰਜਨਾਂ ਅਫਸਰਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਦੀ ਉਮੀਦ ਜਾਗੀ ਹੈ। ਜ਼ਿਕਰਯੋਗ ਹੈ ਕਿ ਬਹੁਤਾਤ ਈਮਾਨਦਾਰ ਅਫਸਰਾਂ ਨੂੰ ਅਕਾਲੀ ਦਲ, ਭਾਜਪਾ ਤੇ ਕਾਂਗਰਸ ਸਰਕਾਰ ਵੱਲੋਂ ਅੱਖੋਂ ਓਹਲੇ ਕਰਕੇ ਖੁੱਡੇ ਲਾਈਨ ਲਾਈ ਰੱਖਿਆ ਗਿਆ, ਜਿਸ 'ਚ ਕਈ ਆਈ.ਪੀ.ਐੱਸ, ਪੀ.ਪੀ.ਐੱਸ., ਪੀ.ਸੀ.ਐੱਸ. ਅਫਸਰਾਂ ਤੋਂ ਇਲਾਵਾ ਸਿਵਲ ਮਹਿਕਮਿਆਂ 'ਚ ਕੰਮ ਕਰਦੇ ਕਈ ਛੋਟੇ ਵੱਡੇ ਅਫਸਰ ਹਨ।

ਇਹ ਵੀ ਪੜ੍ਹੋ : ਮਿਊਜ਼ਿਕ ’ਤੇ ਚੱਲਦਾ ਹੈ ਇਹ ਵਾਟਰ ਫੀਚਰ, ਐਕਸਪੋ ’ਚ ਇਕੱਠੀ ਹੋ ਰਹੀ ਭੀੜ (ਤਸਵੀਰਾਂ)

ਪੰਜਾਬ 'ਚ ਆਮ ਆਦਮੀ ਪਾਰਟੀ ਦੀ ਬਹੁਮਤ ਨਾਲ ਆਈ ਸਰਕਾਰ ਤੋਂ ਖੁਸ਼ ਹਰੇਕ ਵਰਗ ਵੱਲੋਂ ਮਠਿਆਈਆਂ ਵੰਡ ਕੇ ਖੁਸ਼ੀ ਮਨਾਈ ਗਈ ਅਤੇ ਆਸ ਜਿਤਾਈ ਸ਼ਾਇਦ ਹੁਣ ਸਾਡਾ ਮੁੱਲ ਪੈ ਜਾਵੇ। ਬਹੁਤਾਤ ਮੁਲਾਜ਼ਮਾਂ ਵੱਲੋਂ ਭ੍ਰਿਸ਼ਟਾਚਾਰ 'ਚ ਡੁੱਬੇ ਮੰਤਰੀਆਂ ਜਾਂ ਉੱਚ ਅਧਿਕਾਰੀਆਂ ਦਾ ਸਾਥ ਨਾ ਦੇ ਕੇ ਸਰਕਾਰ ਵੱਲੋਂ ਮਿਲਦੀ ਤਨਖਾਹ 'ਤੇ ਹੀ ਗੁਜ਼ਾਰਾ ਕੀਤਾ ਗਿਆ ਤੇ ਈਮਾਨਦਾਰੀ ਦੀ ਜ਼ਿੰਦਗੀ ਜਿਉਣ ਨੂੰ ਹੀ ਸਹਾਰਾ ਬਣਾਇਆ ਗਿਆ। ਸੂਤਰਾਂ ਅਨੁਸਾਰ ਪੰਜਾਬ ਦੇ ਹਰ ਥਾਣੇ ਦੀ ਬੋਲੀ ਲੱਗਣ ਦੀਆਂ ਆਮ ਚਰਚਰਾਵਾਂ ਹਨ ਜਿੱਥੇ ਪੁਲਸ ਸੰਤਰੀ ਤੋਂ ਲੈ ਕੇ ਉੱਪਰ ਤੱਕ ਦੇ ਅਫਸਰ ਐੱਮ.ਐੱਲ.ਏ. ਜਾਂ ਸਰਕਲ ਜੱਥੇਦਾਰ ਸਥਾਨਕ ਜੱਥੇਦਾਰ ਦੀ ਮਰਜ਼ੀ ਦੇ ਲੱਗਦੇ ਰਹੇ ਹਨ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਦਿਵਸ ਪ੍ਰੋਗਰਾਮ 'ਚ ਸ਼ਾਮਲ ਨਹੀਂ ਹੋਵੇਗੀ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II

ਇਕ ਅਨੁਮਾਨ ਅਨੁਸਾਰ ਭ੍ਰਿਸ਼ਟ ਮੰਤਰੀ ਦੀ ਲਿਸਟ ਬਹੁਤ ਲੰਬੀ ਹੈ ਪਰ ਅਫਸਰਸ਼ਾਹੀ  ਪਿੰਡਾਂ ਤੇ ਸ਼ਹਿਰਾਂ 'ਚ ਵੱਸਦੇ ਆਮ ਲੋਕਾਂ ਅਤੇ ਸਰਕਾਰ ਦੇ ਕਹਿਣ 'ਤੇ ਨਜਾਇਜ਼ ਝੂਠੇ ਪਰਚੇ ਦਰਜ ਕਰਨ ਜਾਂ ਕੁੱਟਮਾਰ ਕਰਨ ਲਈ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਹਨ ਅਤੇ ਪੰਜਾਬ ਦੇ ਈਮਾਨਦਾਰ ਅਫਸਰ ਨਾ ਵੱਸ ਚੱਲਦਾ ਵੇਖ ਚੁੱਪੀ ਧਾਰ ਬੈਠੇ ਰਹੇ ਜਦੋਂ ਕਿ ਖੁੱਡੇ ਲਾਇਨ ਲੱਗੇ ਹਜ਼ਾਰਾਂ ਮੁਲਾਜ਼ਮ ਉੱਚ ਅਫਸਰ ਹਰ ਤਹਿਸੀਲ ਜ਼ਿਲ੍ਹੇ 'ਚ ਮਿਲ ਜਾਣਗੇ। ਵੇਖਣਾ ਇਹ ਹੋਵੇਗਾ ਭ੍ਰਿਸ਼ਟਾਚਾਰ ਨਾਲ ਡੁੱਬੇ ਹਰ ਵਰਗ ਨੂੰ ਭਗਵੰਤ ਮਾਨ ਸਰਕਾਰ ਕਿਸ ਕਦਰ ਝਾੜੂ ਫੇਰ ਸਾਫ਼ ਕਰ ਸਾਫ਼ ਸੁਥਰਾ ਪ੍ਰਸ਼ਾਸਨ ਦੇਣ 'ਚ ਕਾਮਯਾਬ ਹੋਵੇਗੀ ਤੇ ਈਮਾਨਦਾਰ ਮੁਲਾਜ਼ਮ ਨੂੰ ਯੋਗ ਸਤਿਕਾਰ ਦੇਵੇਗੀ।

ਇਹ ਵੀ ਪੜ੍ਹੋ : ਰੂਸ ਨੇ ਯੂਕ੍ਰੇਨ ਨੂੰ ਪੱਛਮੀ ਹਥਿਆਰਾਂ ਦੀ ਖੇਪ ਨੂੰ ਨਿਸ਼ਾਨਾ ਬਣਾਉਣ ਦੀ ਦਿੱਤੀ ਧਮਕੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News