ਫਰਿਜ਼ਨੋ ‘ਚ ਘਰ ਨੂੰ ਲੱਗੀ ਅੱਗ, 2 ਬੱਚਿਆਂ ਦੀ ਮੌਤ, ਮਾਂ ਗੰਭੀਰ ਜ਼ਖਮੀ

05/05/2022 12:46:38 AM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਫਰਿਜ਼ਨੋ ਫਾਇਰ ਅਧਿਕਾਰੀਆਂ ਅਨੁਸਾਰ ਮੰਗਲਵਾਰ ਸਵੇਰੇ ਇਕ ਘਰ ਨੂੰ ਅੱਗ ਲੱਗਣ ਕਾਰਨ 2 ਬੱਚਿਆਂ ਦੀ ਮੌਤ ਹੋ ਗਈ ਅਤੇ ਬੱਚਿਆਂ ਦੀ ਮਾਂ ਗੰਭੀਰ ਜ਼ਖਮੀ ਹੋ ਗਈ। ਫਾਇਰ ਫਾਈਟਰ ਸਵੇਰੇ 6:30 ਵਜੇ ਦੇ ਕਰੀਬ ਡਕੋਟਾ ਅਤੇ ਬ੍ਰਾਲੀ ਐਵੇਨਿਊ ਦੇ ਖੇਤਰ ਵਿੱਚ ਮੇਜਰ ਫਾਇਰ ਕਾਲ 'ਤੇ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ 5 ਅਤੇ 18 ਮਹੀਨੇ ਦੇ ਬੱਚਿਆਂ ਨੂੰ ਬੇਜਾਨ ਪਾਇਆ ਤੇ ਮਾਂ ਅਤੇ ਇਕ ਹੋਰ ਸ਼ੱਕੀ ਵਿਅਕਤੀ ਨੂੰ ਜ਼ਖਮੀ ਹਾਲਤ 'ਚ ਲੋਕਲ ਹਸਪਤਾਲ ਦਾਖਲ ਕਰਵਾਇਆ।

ਇਹ ਵੀ ਪੜ੍ਹੋ :- ਫਰਾਂਸ ਪਹੁੰਚੇ PM ਮੋਦੀ ਨੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਕੀਤੀ ਮੁਲਾਕਾਤ

ਇਕ ਨਿਊਜ਼ ਕਾਨਫਰੰਸ 'ਚ ਫਰਿਜ਼ਨੋ ਦੇ ਪੁਲਸ ਮੁਖੀ ਪਾਕੋ ਬਲਡੇਰਾਮਾ ਨੇ ਕਿਹਾ ਕਿ ਇਹ ਅੱਗ ਲੱਗੀ ਨਹੀਂ ਬਲਕਿ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਕ 29 ਸਾਲ ਦੇ ਵਿਅਕਤੀ ਦੀ ਕਥਿਤ ਦੋਸ਼ੀ ਵਜੋਂ ਪਛਾਣ ਕੀਤੀ ਗਈ ਹੈ, ਜਿਹੜਾ ਕਿ ਇਸੇ ਘਰ ਵਿੱਚ ਪਰਿਵਾਰ ਦੇ ਨਾਲ ਰਹਿ ਰਿਹਾ ਸੀ। ਚੀਫ ਬਲਡੇਰਾਮਾ ਨੇ ਕਿਹਾ ਕਿ ਦੋਸ਼ੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਸ ਨੂੰ ਕਤਲ ਅਤੇ ਸੰਗੀਨ ਅੱਗਜ਼ਨੀ ਦੇ 2 ਮਾਮਲਿਆਂ ਦਾ ਸਾਹਮਣਾ ਕਰਨਾ ਪਵੇਗਾ। ਪੁਲਸ ਮੁਖੀ ਬਲਡੇਰਾਮਾ ਅਨੁਸਾਰ ਬੱਚਿਆਂ ਦਾ ਪਿਤਾ ਕੰਮ 'ਤੇ ਸੀ। ਇਸ ਬੁਰੀ ਘਟਨਾ ਕਰਕੇ ਫਰਿਜ਼ਨੋ ਏਰੀਏ ਦੇ ਲੋਕ ਗਹਿਰੇ ਦੁੱਖ ਵਿੱਚ ਹਨ।

ਇਹ ਵੀ ਪੜ੍ਹੋ :- ਸਪਾਈਸਜੈੱਟ ਦਾ 737 ਮੈਕਸ ਜਹਾਜ਼ ਮੁੜ ਆਸਮਾਨ ’ਚ ਹੋਇਆ ਖਰਾਬ, ਚੇਨਈ ਤੋਂ ਦੁਰਗਾਪੁਰ ਲਈ ਭਰੀ ਸੀ ਉਡਾਣ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News