ਹਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਬਾਈਡੇਨ ਨੂੰ ਇਜ਼ਰਾਈਲੀ-ਫਲਸਤੀਨੀ ਹਿੰਸਾ ਨੂੰ ਰੋਕਣ ’ਚ ਮਦਦ ਕਰਨ ਲਈ ਕਿਹਾ

Monday, Oct 23, 2023 - 12:38 PM (IST)

ਹਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਬਾਈਡੇਨ ਨੂੰ ਇਜ਼ਰਾਈਲੀ-ਫਲਸਤੀਨੀ ਹਿੰਸਾ ਨੂੰ ਰੋਕਣ ’ਚ ਮਦਦ ਕਰਨ ਲਈ ਕਿਹਾ

ਲਾਸ ਏਂਜਲਸ (ਵਾਰਤਾ)– ਹਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਇਕ ਖੁੱਲ੍ਹਾ ਪੱਤਰ ਲਿਖਿਆ ਹੈ, ਜਿਸ ’ਚ ਉਨ੍ਹਾਂ ਨੂੰ ਇਜ਼ਰਾਈਲ-ਫਲਸਤੀਨੀ ਹਿੰਸਾ ਨੂੰ ਰੋਕਣ ’ਚ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ।

ਪੱਤਰ ’ਚ ਕਿਹਾ ਗਿਆ ਹੈ, ‘‘ਅਸੀਂ ਚਾਹੁੰਦੇ ਹਾਂ ਕਿ ਅਮਰੀਕਾ ਦੇ ਰਾਸ਼ਟਰਪਤੀ ਹੋਣ ਦੇ ਨਾਤੇ ਤੁਸੀਂ ਗਾਜ਼ਾ ਤੇ ਇਜ਼ਰਾਈਲ ’ਚ ਇਕ ਹੋਰ ਜਾਨ ਗੁਆਉਣ ਤੋਂ ਪਹਿਲਾਂ ਤੁਰੰਤ ਤਣਾਅ ਘੱਟ ਕਰਨ ਤੇ ਜੰਗਬੰਦੀ ਦੀ ਮੰਗ ਕਰੋ।’’

ਐਤਵਾਰ ਦੁਪਹਿਰ ਤੱਕ 95 ਮਸ਼ਹੂਰ ਹਸਤੀਆਂ ਨੇ ਇਸ ਖੁੱਲ੍ਹੇ ਪੱਤਰ ’ਤੇ ਦਸਤਖ਼ਤ ਕੀਤੇ ਸਨ। ਪੱਤਰ ’ਚ ਕਿਹਾ ਗਿਆ ਹੈ, “ਸਾਰਾ ਜੀਵਨ ਪਵਿੱਤਰ ਹੈ, ਧਰਮ ਜਾਂ ਨਸਲ ਦੀ ਪਰਵਾਹ ਕੀਤੇ ਬਿਨਾਂ। ਅਸੀਂ ਫਲਸਤੀਨੀ ਤੇ ਇਜ਼ਰਾਈਲੀ ਨਾਗਰਿਕਾਂ ਦੀ ਹੱਤਿਆ ਦੀ ਨਿੰਦਿਆ ਕਰਦੇ ਹਾਂ।’’

ਇਹ ਖ਼ਬਰ ਵੀ ਪੜ੍ਹੋ : ਦੇਸ਼ 'ਚੋਂ 20 ਹਜ਼ਾਰ ਤੋਂ ਵੱਧ ਮੁਸਲਿਮ ਕੱਟੜਪੰਥੀਆਂ ਨੂੰ ਬਾਹਰ ਕੱਢੇਗਾ ਫਰਾਂਸ, ਇਸ ਲਈ ਚੁੱਕਿਆ ਇਹ ਕਦਮ

ਯੂਨੀਸੇਫ ਦੇ ਬੁਲਾਰੇ ਜੇਮਜ਼ ਐਲਡਰ ਦੇ ਹਵਾਲੇ ਨਾਲ ਪੱਤਰ ’ਚ ਕਿਹਾ ਗਿਆ ਹੈ, “ਮਨੁੱਖਤਾਵਾਦੀ ਸਹਾਇਤਾ ਨੂੰ ਉਨ੍ਹਾਂ ਤੱਕ ਪਹੁੰਚਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਹਵਾਈ ਹਮਲਿਆਂ ਤੇ ਸਾਰੇ ਸਪਲਾਈ ਰੂਟਾਂ ਨੂੰ ਕੱਟਣ ਤੋਂ ਬਾਅਦ ਗਾਜ਼ਾ ’ਚ ਬੱਚਿਆਂ ਤੇ ਪਰਿਵਾਰਾਂ ਨੇ ਭੋਜਨ, ਪਾਣੀ, ਬਿਜਲੀ, ਦਵਾਈ ਤੇ ਹਸਪਤਾਲਾਂ ਤੱਕ ਸੁਰੱਖਿਅਤ ਪਹੁੰਚ ਤੋਂ ਵਿਵਹਾਰਕ ਤੌਰ ’ਤੇ ਪਹੁੰਚ ਗੁਆ ਦਿੱਤੀ ਹੈ।’’

ਪੱਤਰ ’ਤੇ ਦਸਤਖ਼ਤ ਕਰਨ ਵਾਲਿਆਂ ਨੂੰ ਉਮੀਦ ਹੈ ਕਿ ਬਾਈਡੇਨ ਨੂੰ ਉਨ੍ਹਾਂ ਦਾ ਪੱਤਰ ਮਦਦ ਕਰੇਗਾ ਤੇ ਤੁਰੰਤ ਮਾਨਵਤਾਵਾਦੀ ਕਾਰਵਾਈ ਲਈ ਪ੍ਰੇਰਿਤ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News