ਪਾਕਿਸਤਾਨ ''ਚ ਹਿੰਦੂ ਨੌਜਵਾਨ ਨੇ ਰਚਿਆ ਇਤਿਹਾਸ, ਏਅਰ ਫੋਰਸ ''ਚ ਬਣਿਆ GD ਪਾਇਲਟ

Monday, May 04, 2020 - 12:41 AM (IST)

ਪਾਕਿਸਤਾਨ ''ਚ ਹਿੰਦੂ ਨੌਜਵਾਨ ਨੇ ਰਚਿਆ ਇਤਿਹਾਸ, ਏਅਰ ਫੋਰਸ ''ਚ ਬਣਿਆ GD ਪਾਇਲਟ

ਲਾਹੌਰ - ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ, ਜਦ ਕਿਸੇ ਹਿੰਦੂ ਨੌਜਵਾਨ ਨੂੰ ਹਵਾਈ ਫੌਜ ਵਿਚ ਜੀ. ਡੀ. ਪਾਇਲਟ ਦੇ ਤੌਰ 'ਤੇ ਚੁਣਿਆ ਗਿਆ ਹੈ। ਜਸਾਰਤ ਡਾਟ ਕਾਮ ਦੀ ਖਬਰ ਮੁਤਾਬਕ, ਸਿੰਧ ਸੂਬੇ ਦੇ ਸਭ ਤੋਂ ਵੱਡੇ ਜ਼ਿਲੇ ਥਰਪਾਰਕਰ ਨਾਲ ਸਬੰਧ ਰੱਖਣ ਵਾਲੇ ਰਾਹੁਲ ਦੇਵ ਦੀ ਬਤੌਰ ਜੀ. ਡੀ. ਪਾਇਲਟ ਨਿਯੁਕਤੀ 'ਤੇ ਘੱਟ ਭਾਈਚਾਰੇ ਵਿਚ ਬਹੁਤ ਖੁਸ਼ੀ ਦਿਖਾਈ ਦੇ ਰਹੀ ਹੈ। ਪਾਕਿਸਤਾਨ ਦੇ ਰਾਹੁਲ ਦੇਵ ਦੀ ਇਕ ਤਸਵੀਰ ਸੋਸ਼ਲ ਮੀਡੀਆ ਸਾਈਟ ਟਵਿੱਟਰ 'ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਉਸ ਨੂੰ ਵਧਾਈਆਂ ਦੇ ਰਹੇ ਹਨ। ਉਸ ਦੀਆਂ ਤਸਵੀਰਾਂ 'ਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰਕੇ ਉਸ ਦੀ ਤਰੀਫ ਕੀਤੀ ਜਾ ਰਹੀ ਹੈ।


author

Khushdeep Jassi

Content Editor

Related News