ਇਜ਼ਰਾਈਲ ਅਤੇ ਮੋਰੱਕੋ ਦੇ ਰੱਖਿਆ ਮੰਤਰੀਆਂ ਵਿਚਕਾਰ ਹੋਈ ਇਤਿਹਾਸਕ ਮੀਟਿੰਗ
Wednesday, Nov 24, 2021 - 06:10 PM (IST)
ਰਬਾਤ (ਭਾਸ਼ਾ)- ਇਜ਼ਰਾਈਲ ਦੇ ਰੱਖਿਆ ਮੰਤਰੀ ਬੈਨੀ ਗੈਂਟਜ਼ ਨੇ ਬੁੱਧਵਾਰ ਨੂੰ ਰਬਾਤ ਵਿੱਚ ਆਪਣੇ ਮੋਰੱਕੋ ਦੇ ਹਮਰੁਤਬਾ ਨਾਲ ਮੁਲਾਕਾਤ ਕੀਤੀ। ਦੋਵਾਂ ਦੇਸ਼ਾਂ ਵਿਚਾਲੇ ਸੁਰੱਖਿਆ ਸਹਿਯੋਗ ਨੂੰ ਰਸਮੀ ਰੂਪ ਦੇਣ ਲਈ ਇਜ਼ਰਾਈਲ ਦੇ ਰੱਖਿਆ ਮੰਤਰੀ ਮੋਰੱਕੋ ਦੇ ਇਤਿਹਾਸਕ ਦੌਰੇ 'ਤੇ ਹਨ। ਇਜ਼ਰਾਈਲ ਅਤੇ ਮੋਰੱਕੋ ਨੇ ਪਿਛਲੇ ਸਾਲ ਅਮਰੀਕਾ ਦੀ ਵਿਚੋਲਗੀ ਵਾਲੇ ਅਬ੍ਰਾਹਮਿਕ ਸਮਝੌਤੇ ਦੇ ਤਹਿਤ ਰਸਮੀ ਸਬੰਧ ਸਥਾਪਿਤ ਕੀਤੇ ਸਨ।
ਪੜ੍ਹੋ ਇਹ ਅਹਿਮ ਖਬਰ -ਮੈਗਡਾਲੇਨਾ ਐਂਡਰਸਨ ਬਣੀ ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ
ਗੈਂਟਜ਼ ਦੀ ਯਾਤਰਾ ਕਿਸੇ ਇਜ਼ਰਾਈਲੀ ਰੱਖਿਆ ਮੰਤਰੀ ਦੀ ਅਰਬ ਦੇਸ਼ ਮੋਰੱਕੋ ਦੀ ਪਹਿਲੀ ਅਧਿਕਾਰਤ ਯਾਤਰਾ ਹੈ। ਇਸ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਗੈਂਟਜ਼ ਨੇ ਮੋਰੱਕੋ ਦੇ ਰੱਖਿਆ ਮੰਤਰੀ ਅਬਦੇਲ ਲਤੀਫ ਲੋਦੀ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਵਿਚਾਲੇ ਇਕ ਸਮਝੌਤਾ ਪੱਤਰ 'ਤੇ ਹਸਤਾਖਰ ਹੋਣ ਦੀ ਉਮੀਦ ਹੈ ਜਿਸ ਦੇ ਜ਼ਰੀਏ ਸੁਰੱਖਿਆ ਸਹਿਯੋਗ ਅਤੇ ਭਵਿੱਖ ਦੇ ਹਥਿਆਰਾਂ ਦੇ ਸੌਦੇ ਦੀ ਨੀਂਹ ਰੱਖੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ ਲੋਕਤੰਤਰ ਸੰਮੇਲਨ ਲਈ ਰੂਸ ਅਤੇ ਚੀਨ ਨੂੰ ਛੱਡ ਕੇ 110 ਦੇਸ਼ਾਂ ਨੂੰ ਦਿੱਤਾ ਸੱਦਾ