ਹੀਰੋਸ਼ੀਮਾ ਨੇ ਪਰਮਾਣੂ ਹਮਲੇ ਦੀ 76ਵੀਂ ਬਰਸੀ ''ਤੇ ''ਪਰਮਾਣੂ ਨਿਸ਼ਸਤਰੀਕਰਨ'' ਦੀ ਕੀਤੀ ਅਪੀਲ

Friday, Aug 06, 2021 - 06:17 PM (IST)

ਹੀਰੋਸ਼ੀਮਾ ਨੇ ਪਰਮਾਣੂ ਹਮਲੇ ਦੀ 76ਵੀਂ ਬਰਸੀ ''ਤੇ ''ਪਰਮਾਣੂ ਨਿਸ਼ਸਤਰੀਕਰਨ'' ਦੀ ਕੀਤੀ ਅਪੀਲ

ਟੋਕੀਓ (ਭਾਸ਼ਾ): ਦੁਨੀਆ ਵਿਚ ਪਹਿਲੇ ਪਰਮਾਣੂ ਬੰਬ ਹਮਲੇ ਦੀ 76ਵੀਂ ਬਰਸੀ 'ਤੇ ਸ਼ੁੱਕਰਵਾਰ ਨੂੰ ਹੀਰੋਸ਼ੀਮਾ ਦੇ ਮੇਅਰ ਨੇ ਗਲੋਬਲ ਨੇਤਾਵਾਂ ਤੋਂ ਪਰਮਾਣੂ ਹਥਿਆਰਾਂ ਨੂੰ ਖ਼ਤਮ ਕਰਨ ਲਈ ਉਸੇ ਤਰ੍ਹਾਂ ਇਕਜੁੱਟ ਹੋਣ ਦੀ ਅਪੀਲ ਕੀਤੀ ਜਿਵੇਂਕਿ ਉਹ ਕੋਰੋਨਾ ਵਾਇਰਸ ਖ਼ਿਲਾਫ਼ ਇਕਜੁੱਟ ਹੋਏ। ਜਾਪਾਨ ਦੇ ਇਸ ਸ਼ਹਿਰ ਦੇ ਮੇਅਰ ਕਾਜੁਮੀ ਮਾਤਸੁਈ ਨੇ ਵਿਸ਼ਵ ਨੇਤਾਵਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਪਰਮਾਣੂ ਨਿਸ਼ਸਤਰੀਕਰਨ ਨੂੰ ਉਨੀ ਹੀ ਗੰਭੀਰਤਾ ਨਾਲ ਲੈਣ ਜਿੰਨਾ ਕਿ ਗਲੋਬਲ ਮਹਾਮਾਰੀ ਨੂੰ ਲੈਂਦੇ ਹਨ, ਜਿਸ ਨੂੰ ਅੰਤਰਰਾਸ਼ਟਰੀ ਭਾਈਚਾਰਾ 'ਮਨੁੱਖਤਾ ਲਈ ਖਤਰਾ' ਮੰਨਦਾ ਹੈ। 

PunjabKesari

ਉਹਨਾਂ ਨੇ ਕਿਹਾ,''ਯੁੱਧ ਜਿੱਤਣ ਲਈ ਬਣਾਏ ਗਏ ਪਰਮਾਣੂ ਹਥਿਆਰ ਸੰਪੂਰਨ ਤਬਾਹੀ ਦਾ ਖਤਰਾ ਪੈਦਾ ਕਰਦੇ ਹਨ, ਜਿਸ 'ਤੇ ਜੇਕਰ ਸਾਰੇ ਦੇਸ਼ ਇਕੱਠੇ ਕੰਮ ਕਰਨ ਤਾਂ ਨਿਸ਼ਚਿਤ ਤੌਰ 'ਤੇ ਇਹਨਾਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਇਹਨਾਂ ਹਥਿਆਰਾਂ ਨਾਲ ਕਿਸੇ ਵੀ ਸਮਾਜ ਦਾ ਕਾਇਮ ਰਹਿਣਾ ਸੰਭਵ ਨਹੀਂ ਹੈ।ਗੌਰਤਲਬ ਹੈ ਕਿ ਅਮਰੀਕਾ ਨੇ ਦੁਨੀਆ ਦਾ ਪਹਿਲਾ ਪਰਮਾਣੂ ਬੰਬ 6 ਅਗਸਤ, 1945 ਨੂੰ ਹੀਰੋਸ਼ੀਮਾ ਵਿਚ ਸੁੱਟਿਆ ਸੀ ਅਤੇ ਇਸ ਨਾਲ 1,40,000 ਲੋਕਾਂ ਦੀ ਮੌਤ ਹੋ ਗਈ ਸੀ। ਉਸ ਨੇ ਤਿੰਨ ਦਿਨ ਬਾਅਦ ਨਾਗਾਸਾਕੀ 'ਤੇ ਦੂਜਾ ਪਰਮਾਣੂ ਬੰਬ ਸੁੱਟਿਆ ਸੀ ਜਿਸ ਵਿਚ 70,000 ਲੋਕਾਂ ਦੀ ਮੌਤ ਹੋ ਗਈ ਸੀ।

PunjabKesari

ਪੜ੍ਹੋ ਇਹ ਅਹਿਮ ਖਬਰ- ਜਲਵਾਯੂ ਤਬਦੀਲੀ ਦਾ ਅਸਰ : 8 ਦੇਸ਼ਾਂ 'ਚ ਭਿਆਨਕ ਅੱਗ, 1.13 ਕਰੋੜ ਏਕੜ ਇਲਾਕਾ ਤਬਾਹ

ਪਰਮਾਣੂ ਬੰਬ ਹਮਲੇ ਵਿਚ ਬਚੇ ਲੋਕਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਸਾਲਾਂ ਬਾਅਦ ਪਰਮਾਣੂ ਹਥਿਆਰ ਮਨਾਹੀ 'ਤੇ ਇਕ ਗਲੋਬਲ ਸੰਧੀ ਜਨਵਰੀ ਵਿਚ ਪ੍ਰਭਾਵੀ ਹੋਈ। ਹੀਰੋਸ਼ੀਮਾ ਵਿਚ ਪ੍ਰੋਗਰਾਮ ਵਿਚ ਸ਼ਾਮਲ ਹੋਏ ਪ੍ਰਧਾਨ ਮੰਤਰੀ ਯੋਸ਼ੀਹੀਦੇ ਸੁਗਾ ਨੇ ਸੰਧੀ ਦਾ ਜ਼ਿਕਰ ਨਹੀਂ ਕੀਤਾ ਅਤੇ ਇਸ ਦੀ ਬਜਾਏ ਪਰਮਾਣੂ ਹਥਿਆਰ ਸੰਪੰਨ ਅਤੇ ਗੈਰ ਪਰਮਾਣੂ ਹਥਿਆਰ ਦੇਸ਼ਾਂ ਦੇ ਪ੍ਰਤੀ ਹੋਰ ਜ਼ਿਆਦਾ 'ਵਾਸਤਵਿਕ' ਰੁੱਖ਼ ਅਪਨਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਬਾਅਦ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਸੁਗਾ ਨੇ ਕਿਹਾ ਕਿ ਸੰਧੀ 'ਤੇ ਦਸਤਖ਼ਤ ਕਰਨ ਦੀ ਉਹਨਾਂ ਦੀ ਕੋਈ ਯੋਜਨਾ ਨਹੀਂ ਹੈ।ਉਹਨਾਂ ਨੇ ਕਿਹਾ,''ਇਸ ਸੰਧੀ ਨੂੰ ਅਮਰੀਕਾ ਸਮੇਤ ਪਰਮਾਣੂ ਹਥਿਆਰਾਂ ਨਾਲ ਸੰਪੰਨ ਦੇਸ਼ਾਂ ਵੱਲੋਂ ਸਮਰਥਨ ਨਹੀਂ ਹੈ ਸਗੋਂ ਉਹਨਾਂ ਦੇਸ਼ਾਂ ਦਾ ਵੀ ਸਮਰਥਨ ਨਹੀਂ ਹੈ ਜਿਹਨਾਂ ਕੋਲ ਪਰਮਾਣੂ ਹਥਿਆਰ ਨਹੀਂ ਹਨ।''


author

Vandana

Content Editor

Related News