ਪਾਕਿਸਤਾਨ ''ਚ ਹਿੰਦੂਆਂ ਨੇ ਅਦਾ ਕੀਤਾ ਮੰਦਰ ਤੋੜਨ ਵਾਲੇ ਕਟੱੜਪੰਥੀਆਂ ''ਤੇ ਲੱਗਾ ਜੁਰਮਾਨਾ

Tuesday, Nov 23, 2021 - 06:51 PM (IST)

ਪਾਕਿਸਤਾਨ ''ਚ ਹਿੰਦੂਆਂ ਨੇ ਅਦਾ ਕੀਤਾ ਮੰਦਰ ਤੋੜਨ ਵਾਲੇ ਕਟੱੜਪੰਥੀਆਂ ''ਤੇ ਲੱਗਾ ਜੁਰਮਾਨਾ

ਪੇਸ਼ਾਵਰ- ਪਾਕਿਸਤਾਨ 'ਚ ਦਸੰਬਰ 2020 'ਚ ਕਰਕ ਜ਼ਿਲੇ 'ਚ ਮੰਦਰ 'ਚ ਹਮਲੇ 'ਚ ਸ਼ਾਮਲ 11 ਮਜ਼ਹਬੀ ਕਟੱੜਪੰਥੀਆਂ 'ਤੇ ਲਗਾਏ ਗਏ ਜੁਰਮਾਨੇ ਦੀ ਰਾਸ਼ੀ ਹਿੰਦੂ ਫ਼ਿਰਕੇ ਨੇ ਅਦਾ ਕੀਤੀ ਹੈ। ਇਹ ਰਕਮ ਆਲ ਪਾਕਿਸਤਾਨ ਹਿੰਦੂ ਕਾਊਂਸਿਲ ਦੇ ਫੰਡ ਤੋਂ ਦਿੱਤੀ ਗਈ। ਐਕਸਪ੍ਰੈੱਸ ਟ੍ਰਿਬਿਊਨ ਦੀ ਇਕ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਖ਼ੈਬਰ ਪਖ਼ਤੂਨਖ਼ਵਾ 'ਚ ਤੋੜੇ ਗਏ ਮੰਦਰ ਦੀ ਮੁੜ ਉਸਾਰੀ ਦੇ ਲਈ ਦੋਸ਼ੀਆਂ ਤੋਂ 3.3 ਕਰੋੜ ਰੁਪਏ ਦੀ ਵਸੂਲੀ ਦਾ ਹੁਕਮ ਦਿੱਤਾ ਸੀ। ਇਸ ਹਮਲੇ 'ਚ ਸ਼ਾਮਲ ਸਥਾਨਕ ਕਟੱੜਪੰਥੀ ਮੰਦਰ ਦੀ ਮੁੜ ਉਸਾਰੀ 'ਚ ਰੁਕਾਵਟਾਂ ਪਾ ਰਹੇ ਹਨ।

ਇਹ ਵੀ ਪੜ੍ਹੋ : ਪਾਕਿਸਤਾਨ : ਅਦਾਲਤ ਦੇ ਅੰਦਰ ਵਕੀਲਾਂ ਨੇ 'ਔਰਤ' ਦੀ ਕੀਤੀ ਕੁੱਟਮਾਰ

ਮੰਦਰ ਦੀ ਉਸਾਰੀ ਸਰਕਾਰ ਵਲੋਂ ਕੀਤੀ ਜਾ ਰਹੀ ਹੈ, ਪਰ ਇਕ ਸਥਾਨਕ ਨੇਤਾ ਤੇ ਇਸ ਦੇ ਸਮਰਥਕ ਇਸ ਆਧਾਰ 'ਤੇ ਵਿਰੋਧ ਕਰਨ 'ਚ ਲੱਗੇ ਹਨ ਕਿ ਮੰਦਰ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਲੋਕਾਂ ਨੇ ਠੇਕੇਦਾਰ ਨੂੰ ਮੰਦਰ ਦੇ ਵਿਹੜੇ ਦੇ ਅੱਗੇ ਇਕ ਕੰਧ ਬਣਾਉਣ ਲਈ ਕਿਹਾ ਹੈ। ਇਸ ਦੇ ਉਲਟ ਹਿੰਦੂ ਭਾਈਚਾਰੇ ਨੇ ਭੰਨ-ਤੋੜ 'ਚ ਸ਼ਾਮਲ ਰਹੇ ਲੋਕਾਂ 'ਤੇ ਲੱਗੇ ਜੁਰਮਾਨੇ ਦੀ ਰਾਸ਼ੀ ਅਦਾ ਕਰਕੇ ਮਿਸਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਤਹਿਤ ਜਮਾਇਤ ਉਲੇਮੀ-ਏ-ਇਸਲਾਮ-ਫ਼ਜ਼ਲ ਦੇ ਜ਼ਿਲਾ ਪ੍ਰਮੁੱਖ ਮੌਲਾਨਾ ਮੀਰ ਜਕੀਮ, ਮੌਲਾਨਾ ਸ਼ਰੀਫੁੱਲਾ ਤੇ ਰਹਿਮਤ ਸਲਾਮ ਤੇ ਅੱਠ ਲੋਕਾਂ 'ਤੇ ਲੱਗੇ ਜੁਰਮਾਨੇ ਦੀ ਰਕਮ (2,68000 ਰੁਪਏ ਹਰੇਕ) ਅਦਾ ਵੀ ਕਰ ਦਿੱਤੀ ਗਈ ਹੈ।

ਪਾਕਿਸਤਾਨ ਦੇ ਮੁੱਖ ਜੱਜ ਗੁਲਜ਼ਾਰ ਅਹਿਮਦ ਨੇ ਪਿਛਲੇ ਦਿਨੀਂ ਮੁੜ ਉਸਾਰੇ ਗਏ ਟੇਰੀ ਮੰਦਰ ਨੂੰ ਹਿੰਦੂਆਂ ਲਈ ਖੋਲ ਕੇ ਕਟੱੜਪੰਥੀ ਮੁਸਲਮਾਨਾਂ ਨੂੰ ਸਖ਼ਤ ਸੰਦੇਸ਼ ਦਿੱਤਾ ਸੀ। ਉੱਤਰ-ਪੱਛਮ ਪਾਕਿਸਤਾਨ 'ਚ ਸਥਿਤ ਇਕ ਸਦੀ ਪੁਰਾਣੇ ਇਸ ਮੰਦਰ ਨੂੰ ਪਿਛਲੇ ਸਾਲ ਕਟੱੜਪੰਥੀਆਂ ਨੇ ਅੱਗ ਦੇ ਹਵਾਲੇ ਕਰ ਦਿੱਤਾ ਸੀ, ਉਦੋਂ ਮੁੱਖ ਜੱਜ ਅਹਿਮਦ ਨੇ ਹੀ ਮੰਦਰ ਦੀ ਮੁੜ ਉਸਾਰੀ ਦੇ ਹੁਕਮ ਦਿੱਤੇ ਸਨ। 

ਇਹ ਵੀ ਪੜ੍ਹੋ : ਅਭਿਨੰਦਨ ਵਰਧਮਾਨ ਨੂੰ ਵੀਰ ਚੱਕਰ ਨਾਲ ਸਨਮਾਨਤ ਕਰਨ ’ਤੇ ਪਾਕਿ ਨੂੰ ਲੱਗੀਆਂ ਮਿਰਚਾਂ

ਨੋਟ  : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News