ਨੇਪਾਲ ’ਚ ਹਿੰਦੂਆਂ ਨੇ ਉਤਸ਼ਾਹ ਨਾਲ ਮਨਾਈ ਗਣੇਸ਼ ਚਤੁਰਥੀ

Thursday, Aug 28, 2025 - 12:18 AM (IST)

ਨੇਪਾਲ ’ਚ ਹਿੰਦੂਆਂ ਨੇ ਉਤਸ਼ਾਹ ਨਾਲ ਮਨਾਈ ਗਣੇਸ਼ ਚਤੁਰਥੀ

ਕਾਠਮੰਡੂ (ਅਨਸ)-ਨੇਪਾਲ ਵਿਚ ਹਿੰਦੂਆਂ ਨੇ ਬੁੱਧਵਾਰ ਨੂੰ ਭਗਵਾਨ ਗਣੇਸ਼ ਨੂੰ ਸਮਰਪਿਤ ਮੰਦਰਾਂ ’ਚ ਪ੍ਰਾਰਥਨਾ ਕਰ ਕੇ ਗਣੇਸ਼ ਚਤੁਰਥੀ ਮਨਾਈ। ਚੰਦਰ ਕੈਲੰਡਰ ਅਨੁਸਾਰ ਭਾਦਰ ਸ਼ੁਕਲ ਚਤੁਰਥੀ ਨੂੰ ਮਨਾਏ ਜਾਣ ਵਾਲੇ ਇਸ ਤਿਉਹਾਰ ਮੌਕੇ ਕਾਠਮੰਡੂ ਦੇ ਮੰਦਰਾਂ ਵਿਚ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋਈ। ਇਨ੍ਹਾਂ ਮੰਦਰਾਂ ਵਿਚ ਕਮਲਾਦਿ ਗਣੇਸ਼, ਅਸ਼ੋਕ ਬਿਨਾਇਕ ਅਤੇ ਸੂਰਿਆ ਬਿਨਾਇਕ ਦੇ ਨਾਲ-ਨਾਲ ਹੋਰ ਸ਼ਹਿਰਾਂ ਦੇ ਮੰਦਰ ਵੀ ਸ਼ਾਮਲ ਸਨ। ਸ਼ਰਧਾਲੂਆਂ ਨੇ ਭਗਵਾਨ ਗਣੇਸ਼ ਨੂੰ ਫੁੱਲ, ਫਲ ਅਤੇ ਮਠਿਆਈਆਂ ਚੜ੍ਹਾਈਆਂ ਅਤੇ ਚੰਗੀ ਕਿਸਮਤ, ਬੁੱਧੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ।

ਕਾਠਮੰਡੂ ਵਿਚ ਹਿੰਦੂ ਅਤੇ ਬੁੱਧ ਧਰਮ ਨੂੰ ਮੰਨਣ ਵਾਲੇ ਨੇਵਾਰ ਭਾਈਚਾਰੇ ਦੇ ਮੈਂਬਰਾਂ ਨੇ ਇਸ ਮੌਕੇ ਇਕ ਵਿਸ਼ੇਸ਼ ਦਾਅਵਤ ਦਾ ਆਯੋਜਨ ਕੀਤਾ, ਜਿਸ ਵਿਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਸ਼ਰਧਾਲੂਆਂ ਨੂੰ ਪਰੋਸੇ ਗਏ।


author

Hardeep Kumar

Content Editor

Related News