ਪਾਕਿ ''ਚ ਹਿੰਦੂਆਂ, ਈਸਾਈਆਂ ਦਾ ਜ਼ਬਰੀ ਕਰਵਾਇਆ ਜਾ ਰਿਹੈ ਧਰਮ ਪਰਿਵਰਤਨ : ਅਮਰੀਕੀ ਸਾਂਸਦ

Friday, Jul 16, 2021 - 10:15 AM (IST)

ਪਾਕਿ ''ਚ ਹਿੰਦੂਆਂ, ਈਸਾਈਆਂ ਦਾ ਜ਼ਬਰੀ ਕਰਵਾਇਆ ਜਾ ਰਿਹੈ ਧਰਮ ਪਰਿਵਰਤਨ : ਅਮਰੀਕੀ ਸਾਂਸਦ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਇਕ ਪ੍ਰਭਾਵਸ਼ਾਲੀ ਸਾਂਸਦ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਹਿੰਦੂਆਂ ਅਤੇ ਈਸਾਈਆਂ ਦਾ ਜ਼ਬਰੀ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਹੈ। ਉਹਨਾਂ ਨੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਤੋਂ ਖੇਤਰ ਵਿਚ ਅਮਰੀਕੀ ਮਦਦ ਯਕੀਨੀ ਕਰਨ ਲਈ ਕਿਹਾ ਹੈ। 

ਸਾਂਸਦ ਬ੍ਰੈਡ ਸ਼ਰਮਨ ਨੇ ਯੂ.ਐੱਸ.ਏਡ ਪ੍ਰਸ਼ਾਸਕ ਸਾਮੰਥਾ ਪਾਵਰ ਨਾਲ ਕਾਂਗਰਸ ਦੀ ਸੁਣਵਾਈ ਦੌਰਾਨ ਸ਼੍ਰੀਲੰਕਾ ਵਿਚ ਕਥਿਤ ਮਨੁੱਖੀ ਅਧਿਕਾਰ ਉਲੰਘਣਾ ਦਾ ਵੀ ਮੁੱਦਾ ਚੁੱਕਿਆ। ਸੁਣਵਾਈ ਦੌਰਾਨ ਸ਼ਰਮਨ ਨੇ ਕਿਹਾ,''ਸ਼੍ਰੀਲੰਕਾ ਦੇ ਗ੍ਰਹਿ ਯੁੱਧ ਨੇ ਦੇਸ਼ ਦੇ ਉੱਤਰੀ ਅਤੇ ਪੂਰਬੀ ਹਿੱਸੇ ਨੂੰ ਤਬਾਹ ਕਰ ਦਿੱਤਾ ਹੈ। ਮੈਨੂੰ ਆਸ ਹੈ ਕਿ ਪਾਕਿਸਤਾਨ ਦੇ ਦੱਖਣ ਵਿਚ ਸਥਿਤ ਸਿੰਧ ਵਿਚ ਉਹਨਾਂ ਇਲਾਕਿਆਂ ਤੱਕ ਅਸੀਂ ਲੋਕ ਮਦਦ ਪਹੁੰਚਾਵਾਂਗੇ।'' 

ਪੜ੍ਹੋ ਇਹ ਅਹਿਮ ਖਬਰ -  ਪਾਕਿ ਨਾਲ ਲੱਗਦੀ ਚੌਂਕੀ 'ਤੇ ਕਬਜ਼ਾ ਕਰ ਤਾਲਿਬਾਨ ਦੀ ਖੁੱਲ੍ਹੀ ਕਿਸਮਤ, ਹੱਥ ਲੱਗੇ 3 ਅਰਬ ਰੁਪਏ

ਉਹਨਾਂ ਨੇ ਕਿਹਾ ਕਿ ਮੈਨੂੰ ਆਸ ਹੈ ਕਿ ਤੁਸੀਂ ਇਹ ਯਕੀਨੀ ਕਰੋਗੇ ਕਿ ਖੇਤਰ ਨੂੰ ਅਮਰੀਕੀ ਮਦਦ ਦਾ ਉਚਿਤ ਹਿੱਸਾ ਮਿਲੇ, ਖਾਸ ਕਰ ਕੇ ਕਿਉਂਕਿ ਉਹ ਹਿੰਦੂ ਅਤੇ ਈਸਾਈ ਕੁੜੀਆਂ ਦੇ ਲਾਪਤਾ ਹੋਣ ਅਤੇ ਉਹਨਾਂ ਦੇ ਜ਼ਬਰੀ ਧਰਮ ਪਰਿਵਰਤਨ ਨਾਲ ਜੂਝ ਰਹੇ ਹਨ। ਸਾਮੰਥਾ ਪਾਵਰ ਨੇ ਭਾਵੇਂਕਿ ਸ਼ਰਮਨ ਵੱਲੋਂ ਚੁੱਕੇ ਗਏ ਮੁੱਦਾ ਦਾ ਸਿੱਧਾ ਜਵਾਬ ਨਹੀਂ ਦਿੱਤਾ।

ਨੋਟ- ਪਾਕਿ 'ਚ ਹਿੰਦੂਆਂ, ਈਸਾਈਆਂ ਦਾ ਜ਼ਬਰੀ ਕਰਵਾਇਆ ਜਾ ਰਿਹੈ ਧਰਮ ਪਰਿਵਰਤਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News