ਅਮਰੀਕਾ ''ਚ ਹਿੰਦੂ ਧਰਮ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਮੁਹਿੰਮ ਸ਼ੁਰੂ

12/15/2018 6:57:31 PM

ਹਿਊਸਟਨ— ਹਿੰਦੂ ਧਰਮ ਬਾਰੇ ਜਾਗਰੂਕਤਾ ਪੈਦਾ ਕਰਨ ਤੇ ਇਸ ਧਰਮ ਨੂੰ ਮੰਨਣ ਵਾਲੇ ਲੋਕਾਂ ਨੂੰ ਧਮਕਾਏ ਜਾਣ ਦੇ ਮਾਮਲਿਆਂ 'ਚ ਕਮੀ ਲਿਆਉਣ ਲਈ ਅਮਰੀਕਾ 'ਚ ਇਕ ਦੇਸ਼ ਵਿਆਪੀ ਮੁਹਿੰਮ ਸ਼ੁਰੂ ਕੀਤੀ ਗਈ ਹੈ। 'ਆਈ ਐਮ ਹਿੰਦੂ ਅਮਰੀਕਨ' ਸਿਰਲੇਖ ਵਾਲੀ ਇਸ ਮੁਹਿੰਮ ਦੀ ਸ਼ੁਰੂਆਤ ਅਮਰੀਕਾ ਸਥਿਤ ਹਿੰਦੂ ਅਮਰੀਕਨ ਫਾਊਂਡੇਸ਼ਨ ਵਲੋਂ ਕੀਤੀ ਗਈ ਹੈ। ਇਸ 'ਚ ਇਕ ਸੋਸ਼ਲ ਮੀਡੀਆ ਮੁਹਿੰਮ 30 ਸੈਕੰਡ ਦਾ ਜਨਸੇਵਾ ਐਲਾਨ ਤੇ ਹਿੰਦੂ ਧਰਮ ਤੇ ਹਿੰਦੂ ਭਾਰਤੀ-ਅਮਰੀਕੀਆਂ ਬਾਰੇ 'ਚ ਸੰਸਾਧਨ ਮੁਹੱਈਆ ਕਰਾਉਣ ਦੇ ਲਈ ਇਕ ਵੈੱਬਸਾਈਟ ਸ਼ਾਮਲ ਹੈ।

ਮੁਹਿੰਮ ਦੌਰਾਨ ਆਯੋਜਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਤੇ ਦੇਸ਼ ਵਿਆਪੀ ਸੋਸ਼ਲ ਮੀਡੀਆ ਨੈੱਟਵਰਕ ਰਾਹੀਂ ਹਿੰਦੂ ਧਰਮ ਦੇ ਬਾਰੇ 'ਚ ਆਮ ਗਲਤ ਧਾਰਨਾਵਾਂ ਤੇ ਗਲਤਫਹਿਮੀਆਂ ਨੂੰ ਸਪੱਸ਼ਟ ਕਰਨਗੇ। ਐੱਚ.ਏ.ਐੱਫ. ਦੇ ਕਾਰਜਕਾਰੀ ਨਿਰਦੇਸ਼ਕ ਤੇ ਸਹਿ ਸੰਸਥਾਪਕ ਸੁਹਾਗ ਸ਼ੁਕਲਾ ਨੇ ਇਕ ਬਿਆਨ 'ਚ ਕਿਹਾ ਕਿ ਆਈ ਐਮ ਹਿੰਦੂ ਅਮਰੀਕਨ ਮੁਹਿੰਮ ਦਾ ਟੀਚਾ ਹਿੰਦੂ ਅਮਰੀਕਨ ਭਾਈਚਾਰੇ ਦਾ ਇਕ ਚਿਹਰਾ ਪੇਸ਼ ਕਰਕੇ ਇਕ ਆਨਲਾਈਨ ਸੰਵਾਦ ਸ਼ੁਰੂ ਕਰਨਾ ਹੈ। ਇਸ ਤੱਥ ਦੇ ਬਾਵਜੂਦ ਕਿ ਹਿੰਦੂ ਸਭ ਤੋਂ ਸਫਲ ਘੱਟ ਗਿਣਤੀ ਭਾਈਚਾਰਿਆਂ 'ਚੋਂ ਇਕ ਹੈ, ਅਮਰੀਕਾ ਦੇ ਆਮ ਨਾਗਰਿਕਾਂ 'ਚ ਹਿੰਦੂਆਂ ਤੇ ਹਿੰਦੂ ਧਰਮ ਦੇ ਬਾਰੇ ਜਾਣਕਾਰੀ ਬਹੁਤ ਘੱਟ ਹੈ। ਸਾਡੇ ਆਪਣੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਤਿੰਨ ਹਿੰਦੂ ਅਮਰੀਕੀ ਵਿਦਿਆਰਥੀਆਂ 'ਚੋਂ ਇਕ ਆਪਣੇ ਧਾਰਮਿਕ ਵਿਚਾਰ ਨੂੰ ਲੈ ਕੇ ਧਮਕਾਏ ਜਾਣ ਦੀ ਸੂਚਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਹਿੰਦੂਆਂ ਨੂੰ ਧਮਕਾਏ ਜਾਣ ਦੇ ਜ਼ਿਆਦਾਤਰ ਮਾਮਲੇ ਹਿੰਦੂਆਂ ਬਾਰੇ 'ਚ ਗਲਤ ਧਾਰਨਾਵਾਂ 'ਤੇ ਆਧਾਰਿਕ ਹੁੰਦੇ ਹਨ ਤੇ ਇਸ ਨੂੰ ਬਦਲਣ ਦੀ ਲੋੜ ਹੈ।


Baljit Singh

Content Editor

Related News