ਪਾਕਿ ਵਿਚ ਇਕ ਹਿੰਦੂ ਮੰਦਰ ਵਿਚ ਤੋੜਭੰਨ, ਲਾਈ ਅੱਗ

Wednesday, Dec 30, 2020 - 11:38 PM (IST)

ਪਾਕਿ ਵਿਚ ਇਕ ਹਿੰਦੂ ਮੰਦਰ ਵਿਚ ਤੋੜਭੰਨ, ਲਾਈ ਅੱਗ

ਕਾਰਾਕ  (ਏ.ਐੱਨ.ਆਈ.)-ਸਥਾਨਕ ਇਕ ਮੁਸਲਿਮ ਮੌਲਵੀ ਦੀ ਅਗਵਾਈ ਹੇਠ ਲਗਭਗ 100 ਵਿਅਕਤੀਆਂ ਦੀ ਭੀੜ ਨੇ ਖੈਬਰ ਪਖਤੂਨਖਵਾ ਸੂਬੇ ਦੇ ਕਾਰਾਕ ਜ਼ਿਲੇ ਵਿਚ ਸਥਿਤ ਇਕ ਹਿੰਦੂ ਮੰਦਰ ਵਿਚ ਤੋੜਭੰਨ ਕਰਨ ਪਿੱਛੋਂ ਉਸ ਨੂੰ ਅੱਗ ਲਾ ਦਿੱਤੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ ਕਲਿੱਪ ਵਿਚ ਭੀੜ ਮੰਦਰ ਦੀ ਛੱਤ ਅਤੇ ਕੰਧ ਨੂੰ ਨੁਕਸਾਨ ਪਹੁੰਚਾਉਂਦੀ ਨਜ਼ਰ ਆ ਰਹੀ ਹੈ। 

ਇਹ ਵੀ ਪੜ੍ਹੋ -ਯਮਨ ’ਚ ਮੰਤਰੀਆਂ ਦੇ ਜਹਾਜ਼ ’ਤੇ ਹਮਲਾ, ਵਾਲ-ਵਾਲ ਬਚੇ ਪੀ.ਐੱਮ, 22 ਦੀ ਮੌਤ

ਹਿੰਦੂ ਘੱਟ ਗਿਣਤੀ ਭਾਈਚਾਰੀ ਵਿਰੁੱਧ ਉਕਤ ਮੰਦਭਾਗੀ ਘਟਨਾ ਦੀ ਪਾਕਿਸਤਾਨ ਅਤੇ ਦੁਨੀਆ ਦੇ ਹੋਰਨਾਂ ਦੇਸ਼ਾਂ ਵਿਚ ਮੌਜੂਦ ਮਨੁੱਖੀ ਅਧਿਕਾਰ ਸੰਗਠਨਾਂ ਨੇ ਤਿੱਖੀ ਨਿਖੇਧੀ ਕੀਤੀ ਹੈ। ਕਰਾਚੀ ਦੇ ਇਕ ਪੱਤਰਕਾਰ ਮੋਬਾਸ਼ਿਰ ਜ਼ੈਦੀ ਨੇ ਟਵੀਟ ਕਰ ਕੇ ਕਿਹਾ, 'ਸਥਾਨਕ ਮੌਲਵੀ ਦੀ ਅਗਵਾਈ ਹੇਠ ਕਾਰਾਕ ਵਿਚ ਇਕ ਹਿੰਦੂ ਮੰਦਰ ਵਿਚ ਅੱਗ ਲਾ ਦਿੱਤੀ ਗਈ। ਹਿੰਦੂਆਂ ਨੇ ਮੰਦਰ ਵਿਚ ਨਵੀਂ ਉਸਾਰੀ ਲਈ ਪ੍ਰਸ਼ਾਸਨ ਕੋਲੋਂ ਆਗਿਆ ਮੰਗੀ ਸੀ ਪਰ ਸਥਾਨਕ ਮੌਲਵੀ ਨੇ ਭੀੜ ਨੂੰ ਇਕੱਠਾ ਕਰ ਕੇ ਮੰਦਰ ਨੂੰ ਤਬਾਹ ਕਰ ਦਿੱਤਾ। ਪੁਲਸ ਅਤੇ ਪ੍ਰਸ਼ਾਸਨ ਖਾਮੋਸ਼ ਦਰਸ਼ਕ ਬਣ ਕੇ ਇਸ ਦੁਖਦਾਈ ਘਟਨਾ ਨੂੰ ਵੇਖਦਾ ਰਿਹਾ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News